ਤਿਉਹਾਰਾਂ ਦੇ ਸੀਜ਼ਨ ''ਚ ਬਾਜ਼ਾਰ ਤੋਂ ਨਹੀਂ ਸਗੋਂ ਘਰ ''ਚ ਬਣਾਓ ''ਗਾਜਰ ਦੀ ਬਰਫੀ''
Thursday, Oct 21, 2021 - 02:20 PM (IST)
ਨਵੀਂ ਦਿੱਲੀ- ਗਾਜਰ ਦਾ ਹਲਵਾ ਤਾਂ ਤੁਸੀਂ ਅਕਸਰ ਬਣਾਉਂਦੇ ਹੀ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਗਾਜਰ ਦੀ ਬਰਫੀ ਬਣਾਉਣ ਦੀ ਵਿਧੀ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਖਾਣ 'ਚ ਬਹੁਤ ਸਵਾਦ ਲੱਗਦੀ ਹੈ ਅਤੇ ਇਸ ਨੂੰ ਬਣਾਉਣ ਦਾ ਤਰੀਕਾ ਵੀ ਬਹੁਤ ਅਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ
ਸਮੱਗਰੀ
ਗਾਜਰ- 500 ਗ੍ਰਾਮ
ਮੇਵਾ-250 ਗ੍ਰਾਮ
ਖੰਡ-1 ਕੱਪ
ਕਾਜੂ-1/2 ਕੱਪ ( ਪਾਊਡਰ)
ਘਿਓ-2 ਵੱਡੇ ਚਮਚੇ
ਕਾਜੂ-8-10
ਪਿਸਤਾ- 8-10
ਹਰੀ ਇਲਾਇਚੀ- 5-6
ਦੁੱਧ-1 ਕੱਪ ਫੁੱਲ ਕਰੀਮ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਗਾਜਰ ਨੂੰ ਕੱਦੂਕਸ ਕਰੋ।
2. ਇਸ ਤੋਂ ਬਾਅਦ ਦੁੱਧ ਨੂੰ ਗਰਮ ਕਰੋ। ਉਬਾਲ ਆਉਣ ਤੋਂ ਪਹਿਲਾਂ ਕੱਦੂਕਸ ਕੀਤੀ ਗਾਜਰ ਨੂੰ ਦੁੱਧ 'ਚ ਪਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਣ ਦਿਓ।
3. ਜਦੋ ਗਾਜਰ ਦੁੱਧ ਨੂੰ ਸੋਖ ਲਏ ਤਾਂ ਉਸ 'ਚ ਘਿਓ ਪਾ ਦਿਓ ਅਤੇ 3-4 ਮਿੰਟ ਦੇ ਲਈ ਚੰਗੀ ਤਰ੍ਹਾਂ ਭੁੰਨੋ।
4. ਇਸ ਤੋਂ ਬਾਅਦ ਇਸ 'ਚ ਖੰਡ ਪਾ ਕੇ ਇਸ ਚੰਗੀ ਤਰ੍ਹਾਂ ਪਕਾਓ।
5. ਮੇਵੇ ਦੇ ਛੋਟੇ-ਛੋਟੇ ਟੁੱਕੜੇ ਕਰਕੇ ਗਾਜਰ 'ਚ ਪਾ ਦਿਓ ਅਤੇ ਇਸ ਦੇ ਸੁੱਕਣ ਤੱਕ ਇਸ ਨੂੰ ਪਕਾਓ।
6. ਗਾਜਰ ਦੇ ਸੁੱਕਣ ਦੇ ਬਾਅਦ ਕਾਜੂ ਅਤੇ ਇਲਾਇਚੀ ਪਾਊਡਰ ਪਾ ਕੇ ਇਸ ਨੂੰ ਮਿਕਸ ਕਰੋ।
7. ਇਕ ਪਲੇਟ 'ਚ ਘਿਓ ਲਗਾ ਕੇ ਤਿਆਰ ਹੋਇਆ ਮਿਸ਼ਰਨ ਪਾ ਦਿਓ ਅਤੇ ਛੋਟੇ-ਛੋਟੇ ਕਾਜੂ ਪਿਸਤੇ ਦੇ ਟੁੱਕੜੇ ਪਾ ਦਿਓ।
8. ਇਸ ਨੂੰ ਜੰਮਣ ਲਈ ਰੱਖ ਦਿਓ ਅਤੇ ਜੰਮਣ ਦੇ ਬਾਅਦ ਇਸ ਨੂੰ ਆਪਣੇ ਮਨ-ਪਸੰਦ ਆਕਾਰ 'ਚ ਕੱਟ ਲਓ ਅਤੇ ਪਲੇਟ 'ਚ ਪਰੋਸੋ।
9. ਤੁਹਾਡੀ ਗਾਜਰ ਦੀ ਬਰਫੀ ਬਣ ਕੇ ਤਿਆਰ ਹੈ, ਇਸ ਨੂੰ ਆਪ ਵੀ ਖਾਓ ਅਤੇ ਪਰਿਵਾਰ ਨੂੰ ਵੀ ਖਵਾਓ।