Cooking Tips: ਸਰਦੀਆਂ ਦੇ ਮੌਸਮ ''ਚ ਬਣਾ ਕੇ ਖਾਓ ਗਾਜਰ ਦਾ ਹਲਵਾ

Tuesday, Feb 16, 2021 - 09:17 AM (IST)

Cooking Tips: ਸਰਦੀਆਂ ਦੇ ਮੌਸਮ ''ਚ ਬਣਾ ਕੇ ਖਾਓ ਗਾਜਰ ਦਾ ਹਲਵਾ

ਨਵੀਂ ਦਿੱਲੀ— ਸਰਦੀਆਂ 'ਚ ਮਿੱਠੇ 'ਚ ਖਾਦੀ ਜਾਣ ਵਾਲੀ ਸਪੈਸ਼ਲ ਡਿਸ਼ ਗਾਜਰ ਦਾ ਹਲਵਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਇਸ ਨੂੰ ਖਾਣਾ ਪਸੰਦ ਕਰਦਾ ਹੈ। ਮਹਿਮਾਨਾਂ ਦੀ ਮਹਿਮਾਨ ਨਵਾਜੀ ਲਈ ਇਸ ਸਪੈਸ਼ਲ ਡਿਸ਼ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਰਿਸ਼ਤੇਦਾਰਾਂ ਨੂੰ ਡਿਨਰ ਜਾਂ ਲੰਚ 'ਤੇ ਸੱਦਾ ਦਿੱਤਾ ਹੈ ਤਾਂ ਗਾਜਰ ਦਾ ਹਲਵਾ ਬਣਾਓ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਗਾਜਰ-2 ਕੱਪ(ਕੱਦੂਕਸ ਕੀਤੀ ਹੋਈ)

ਫੁੱਲ ਫੈਟ ਮਿਲਕ-2 ਕੱਪ 

ਖੰਡ-1/2 ਕੱਪ(ਚਾਰ ਚਮਚੇ)

ਸੌਗੀ-1 ਚਮਚਾ 

ਕਾਜੂ-1 ਚਮਚਾ 

ਇਲਾਇਚੀ ਪਾਊਡਰ-1/4 ਚਮਚਾ 

ਘਿਓ-2-3 ਚਮਚੇ 

ਕੇਸਰ ਲੋਡ਼ ਅਨੁਸਾਰ 
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਗਾਜਰ ਦਾ ਹਲਵਾ ਬਣਾਉਣ ਦੀ ਵਿਧੀ 
1. ਸਭ ਤੋਂ ਪਹਿਲਾਂ ਗਾਜਰ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਕੱਦੂਕਸ ਕਰੋ। 

2. ਕੜਾਈ 'ਚ ਘਿਓ ਪਾ ਕੇ ਗਰਮ ਕਰੋ। ਫਿਰ ਇਸ 'ਚ ਕਾਜੂ ਪਾ ਕੇ ਚੰਗੀ ਤਰ੍ਹਾਂ ਨਾਲ ਪਕਾ ਲਓ। ਜਦੋਂ ਤਕ ਉਨ੍ਹਾਂ ਦਾ ਰੰਗ ਹਲਕਾ ਭੂਰਾ ਨਾ ਹੋ ਜਾਵੇ। ਫਿਰ ਕਾਜੂ ਨੂੰ ਦੂਜੇ ਭਾਂਡੇ 'ਚ ਪਾਓ। 

3. ਉਸੇ ਘਿਓ 'ਚ ਸੌਗੀ ਪਾ ਕੇ ਚੰਗੀ ਤਰ੍ਹਾਂ ਨਾਲ ਕੁੱਕ ਕਰੋ। ਫਿਰ ਇਨ੍ਹਾਂ ਨੂੰ ਕਾਜੂ ਵਾਲੇ ਭਾਂਡੇ 'ਚ ਪਾ ਕੇ ਵੱਖ ਰੱਖੋ। 

4. ਫਿਰ ਉਸ ਨੂੰ ਤੇਲ ਵਾਲੀ ਕੜਾਈ 'ਚ ਕੱਦੂਕਸ ਕੀਤੀ ਹੋਈ ਗਾਜਰ ਪਾਓ ਅਤੇ 2-3 ਮਿੰਟ ਤਕ ਘੱਟ ਗੈਸ 'ਤੇ ਪਕਾਓ। ਜਦੋਂ ਤਕ ਗਾਜਰ ਨਰਮ ਨਾ ਹੋ ਜਾਵੇ।

5. ਫਿਰ ਇਸ 'ਚ ਦੁੱਧ ਮਿਲਾ ਕੇ ਚੰਗੀ ਤਰ੍ਹਾਂ ਨਾਲ ਉਬਾਲ ਲਓ। ਥੋੜ੍ਹੀ-ਥੋੜ੍ਹੀ ਦੇਰ 'ਚ ਇਸ ਨੂੰ ਹਿਲਾਉਂਦੇ ਰਹੋ ਤਾਂ ਕਿ ਗਾਜਰ ਹੇਠਾਂ ਨਾ ਲੱਗ ਜਾਵੇ। ਫਿਰ ਦੁੱਧ ਨੂੰ ਪਕਾਓ ਜਦੋਂ ਤਕ ਇਸ ਦਾ 75% ਹਿੱਸੇ ਨਾ ਰਹਿ ਜਾਵੇ। 

6. ਇਸ ਤੋਂ ਬਾਅਦ ਇਸ 'ਚ ਖੰਡ, ਇਲਾਇਚੀ ਪਾਊਡਰ ਅਤੇ ਕੇਸਰ ਦੇ ਧਾਗੇ ਮਿਲਾਓ ਅਤੇ ਉਬਾਲ ਆਉਣ ਤਕ ਪਕਾਓ। 

7. ਤੁਹਾਡੇ ਖਾਣ ਲਈ ਗਾਜਰ ਦਾ ਹਲਵਾ ਬਣ ਕੇ ਤਿਆਰ ਹੈ। ਇਸ ਨੂੰ ਰਬੜੀ, ਬਾਦਾਮ ਜਾਂ ਕਾਜੂ ਪਾ ਕੇ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News