ਚਮੜੀ ਅਤੇ ਵਾਲਾਂ ਦੀ ਖੂਬਸੂਤਰੀ ਲਈ ਕਰੋ ਅਦਰਕ ਦਾ ਇਸ ਤਰ੍ਹਾਂ ਇਸਤੇਮਾਲ
Saturday, Apr 29, 2017 - 04:18 PM (IST)

ਮੁੰਬਈ— ਅਦਰਕ ਅਕਸਰ ਹਰ ਰਸੋਈ ''ਚ ਮਿਲ ਜਾਂਦਾ ਹੈ। ਇਹ ਸਰਦੀ-ਜ਼ੁਕਾਮ, ਜੋੜਾ ਦੇ ਦਰਦ, ਸਿਰ ਦਰਦ ਆਦਿ ਬੀਮਾਰੀਆਂ ਨੂੰ ਦੂਰ ਕਰਨ ''ਚ ਬਹੁਤ ਮਦਦ ਕਰਦਾ ਹੈ। ਇਨ੍ਹਾਂ ਹੀ ਨਹੀਂ ਇਸਦੇ ਇਸਤੇਮਾਲ ਨਾਲ ਤੁਸੀਂ ਚਮੜੀ ਵੀ ਨਿਖਾਰ ਸਕਦੇ ਹੋ। ਇਸ ''ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਮੁਹਾਸਿਆਂ ਦੀ ਸਮੱਸਿਆ, ਚਮੜੀ ਦੀ ਜਲਨ, ਵਾਲ ਝੜਣ ਦੀ ਪਰੇਸ਼ਾਨੀ ਨੂੰ ਦੂਰ ਕਰਨ ''ਚ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਅਦਰਕ ਦੇ ਹੋਣ ਵਾਲੇ ਫਾਇਦਿਆਂ ਬਾਰੇ।
1. ਅਦਰਕ ''ਚ ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਦੇ ਖੂਨ ਦਾ ਦੋਰਾ ਵੱਧ ਜਾਂਦਾ ਹੈ ਅਤੇ ਜ਼ਹਿਰੀਲੇ ਪਦਾਰਥ ਘੱਟ ਹੁੰਦੇ ਹਨ। ਨਾਲ ਹੀ ਇਹ ਚਮੜੀ ਦੀਆਂ ਕਈ ਸਮੱਸਿਆਵਾਂ ਵੀ ਦੂਰ ਕਰਦਾ ਹੈ।
2. ਅਦਰਕ ਦੇ ਇਸਤੇਮਾਲ ਨਾਲ ਮੁਹਾਸੇ ਅਤੇ ਦਾਗ-ਧੱਬੇ ਦੂਰ ਹੁੰਦੇ ਹਨ।
3. ਜੇਕਰ ਅਦਰਕ ਦੇ ਰਸ ਨੂੰ ਚਿਹਰੇ ਉਪਰ ਰੋਜ਼ ਲਗਾਇਆ ਜਾਵੇ ਤਾਂ ਇਸ ਨਾਲ ਚਮੜੀ ਚਮਕਦਾਰ ਹੁੰਦੀ ਹੈ ਅਤੇ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰੋਗੇ।
4. ਇਵਨ ਟੋਨ ਚਮੜੀ ਦੇ ਲਈ ਅਦਰਕ ਬਹੁਤ ਵਧੀਆ ਹੈ। ਇਸ ''ਚ ਐਂਟੀਆਕਸੀਡੈਂਟ ਅਤੇ ਸਕਿਨ-ਟੋਨਿੰਗ ਗੁਣਾਂ ਕਰਕੇ ਚਮੜੀ ''ਚ ਚਮਕ ਆਉਂਦੀ ਹੈ। ਇਸ ਲਈ ਅਦਰਕ ਲਓ ਅਤੇ ਉਸਨੂੰ ਚੰਗੀ ਤਰ੍ਹਾਂ ਘਿਸ ਲਓ। ਹੁਣ ਇਸ ''ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਆਪਣੇ ਚਿਹਰੇ ਉੱਪਰ ਲਗਾਓ ਅਤੇ ਸੁੱਕ ਜਾਣ ''ਤੇ ਠੰਡੇ ਪਾਣੀ ਨਾਲ ਧੋ ਲਓ।
5. ਅਦਰਕ ਦੇ ਨਿਯਮਿਤ ਇਸਤੇਮਾਲ ਨਾਲ ਸਕੈਲਪ ਦੇ ਖੂਨ ਦਾ ਦੋਰਾ ਵਧਦਾ ਹੈ। ਜਿਸ ਨਾਲ ਵਾਲ ਲੰਬੇ ਹੋਣ ''ਚ ਮਦਦ ਮਿਲਦੀ ਹੈ। ਇਸ ਨਾਲ ਵਾਲ ਨਰਮ ਅਤੇ ਚਮਕਦਾਰ ਹੁੰਦੇ ਹਨ। ਇਸ ਦੇ ਲਈ ਤੁਸੀਂ ਇਕ ਅਦਰਕ ਨੂੰ ਕੱਟ ਕੇ ਧੁੱਪੇ ਸੁੱਕਾ ਲਓ। ਹੁਣ ਇਸ ਨੂੰ ਪੀਸ ਕੇ ਪਾਊਡਰ ਬਣਾ ਲਓ। ਦਹੀਂ ''ਚ ਇਸ ਅਦਰਕ ਦੇ ਪਾਊਡਰ ਨੂੰ ਮਿਲਾਓ ਅਤੇ ਵਾਲਾਂ ਦੀ ਸਕੈਲਪ ਉੱਪਰ ਲਗਾਓ। ਸੁੱਕ ਜਾਣ ''ਤੇ ਠੰਡੇ ਪਾਣੀ ਨਾਲ ਧੋ ਦਿਓ।