ਲਚਕਦਾਰ ਸਰੀਰ ਪਾਉਣ ਲਈ ਕਰੋ ਇਹ ਤਿੰਨ ਯੋਗ

Sunday, Apr 09, 2017 - 11:10 AM (IST)

ਲਚਕਦਾਰ ਸਰੀਰ ਪਾਉਣ ਲਈ ਕਰੋ ਇਹ ਤਿੰਨ ਯੋਗ
ਨਵੀਂ ਦਿੱਲੀ— ਮੰਨਿਆ ਜਾਂਦਾ ਹੈ ਕਿ ਸਰੀਰ ਜਿੰਨਾ ਲਚੀਲਾ ਹੋਵੇ ਉਨ੍ਹਾਂ ਹੀ ਠੀਕ ਰਹਿੰਦਾ ਹੈ। ਇਕ ਤਾਂ ਸਰੀਰ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ ਅਤੇ ਦੂਜਾ ਚੁਸਤ ਰਹਿੰਦਾ ਹੈ। ਜੇ ਤੁਸੀਂ ਵੀਂ ਆਪਣਾ ਸਰੀਰ ਲਚੀਲਾ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਯੋਗ ਦਸਾਂਗੇ, ਜਿੰਨ੍ਹਾਂ ਨਾਲ ਤੁਸੀਂ ਆਪਣੇ ਸਰੀਰ ਨੂੰ ਲਚੀਲਾ ਬਣਾ ਸਕਦੇ ਹੋ।
ਯੋਗ ਕਰਨ ਦੇ ਫਾਇਦੇ
1. ਬੁਢਾਪਾ ਦੂਰ ਰਹਿੰਦਾ ਹੈ।
2. ਮੋਟਾਪਾ ਦੂਰ ਰਹਿੰਦਾ ਹੈ।
3. ਪਾਚਨ ਸੰਬੰਧੀ ਰੋਗ ਨਹੀਂ ਹੁੰਦੇ।
4. ਧੋਣ ਅਤੇ ਪੈਰਾਂ ਦਾ ਦਰਦ ਦੂਰ ਰਹਿੰਦਾ ਹੈ।
5. ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ।
ਸਰੀਰ ਨੂੰ ਲਚੀਲਾ ਬਣਾਉਣ ਵਾਲੇ ਯੋਗ
1. ਨਟਰਾਜ ਆਸਣ
ਇਹ ਆਸਣ ਕਰਨ ਲਈ ਸਿੱਧੇ ਖੜ੍ਹੇ ਹੋ ਜਾਓ। ਫਿਰ ਸੱਜੇ ਪੈਰ ਨੂੰ ਪਿੱਛੇ ਲੈ ਕੇ ਜਾ ਕੇ ਜ਼ਮੀਨ ਤੋਂ ਉੱਪਰ ਚੁੱਕੋ। ਇਸ ਦੇ ਬਾਅਦ ਉਸ ਨੂੰ ਗੋਡੇ ਤੋਂ ਮੋੜ ਕੇ ਉਸ ਪੈਰ ਦੇ ਪੰਜੇ ਨੂੰ ਸੱਜੇ ਹੱਥ ਨਾਲ ਫੜੋ। ਫਿਰ ਸੱਜੇ ਹੱਥ ਨਾਲ ਸੱਜੇ ਪੈਰ ਨੂੰ ਜ਼ਿਆਦਾ ਉੱਪਰ ਚੁੱਕਣ ਦੀ ਕੋਸ਼ਿਸ ਕਰੋ। ਖੱਬੇ ਹੱਥ ਨੂੰ ਸਾਹਮਣੇ ਵੱਲ ਉੱਪਰ ਵੱਲ ਨੂੰ ਚੁੱਕੋ। ਇਸ ਦੌਰਾਨ ਸਿਰ ਨੂੰ ਉੱਪਰ ਵੱਲ ਚੁੱਕ ਕੇ ਰੱਖੋ। ਤਿੰਨ ਸੈਕੰਡ ਬਾਅਦ ਵਾਪਸ ਪਹਿਲਾਂ ਵਾਲੀ ਸਥਿਤੀ ''ਚ ਆ ਜਾਓ। ਫਿਰ ਇਸ ਕਿਰਿਆ ਨੂੰ ਦੂਜੇ ਪੈਰ ਨਾਲ ਕਰੋ।
2. ਹਲ ਆਸਣ
ਇਹ ਆਸਣ ਕਰਨ ਲਈ ਪਹਿਲਾਂ ਪਿੱਠ ਵਾਲੇ ਪਾਸੇ ਲੇਟ ਜਾਓ ਅਤੇ ਦੋਹਾਂ ਹੱਥਾਂ ਨੂੰ ਸਮਾਂਤਰ ਜ਼ਮੀਨ ''ਤੇ ਟਿਕਾ ਕੇ ਰੱਖੋ। ਹੁਣ ਦੋਹਾਂ ਪੈਰਾਂ ਨੂੰ ਆਪਸ ''ਚ ਮਿਲਾ ਕੇ ਰੱਖੋ ਅਤੇ ਅੱਡੀ ''ਤੇ ਪੰਜੇ ਨੂੰ ਮਿਲਾ ਕੇ ਰੱਖੋ। ਫਿਰ ਦੋਹਾਂ ਪੈਰਾਂ ਨੂੰ ਹੋਲੀ-ਹੋਲੀ ਉੱਪਰ ਵੱਲ ਚੁੱਕੋ। ਹੱਥਾਂ ਨੂੰ ਸਿੱਧਾ ਜ਼ਮੀਨ ''ਤੇ ਹੀ ਰਹਿਣ ਦਿਓ। ਇਸ ਸਥਿਤੀ ''ਚ ਆਉਣ ''ਤੇ ਠੋਡੀ ਛਾਤੀ ਦੇ ਉੱਪਰੀ ਭਾਗ (ਗਲੇ ਵੱਲ) ''ਤੇ ਲੱਗਦੀ ਹੈ। ਹਲ ਆਸਣ ਦੀ ਪੂਰੀ ਸਥਿਤੀ ''ਚ ਆਉਣ ਦੇ ਬਾਅਦ ਅੱਠ ਤੋਂ ਦੱਸ ਸੈਕੰਡ ਤੱਕ ਇਸੇ ਸਥਿਤੀ ''ਚ ਰਹੋ। ਸਾਹ ਹੋਲੀ-ਹੋਲੀ ਛੱਡਦੇ ਰਹੋ। ਫਿਰ ਵਾਪਸ ਆਪਣੀ ਪਹਿਲਾਂ ਵਾਲੀ ਸਥਿਤੀ ''ਚ ਆ ਜਾਓ।
3. ਆਕਰਨ ਧਨੁਰ ਆਸਣ

ਇਹ ਆਸਣ ਕਰਨ ਲਈ ਸਭ ਤੋਂ ਪਹਿਲਾਂ ਦੋਹਾਂ ਪੈਰਾਂ ਨੂੰ ਟਿਕਾ ਕੇ ਸਿੱਧੇ ਸਾਹਮਣੇ ਕਰਕੇ ਬੈਠ ਜਾਓ। ਇਸ ਸਥਿਤੀ ਨੂੰ ਦੰਡ ਆਸਣ ਸਥਿਤੀ ਕਹਿੰਦੇ ਹਨ। ਹੁਣ ਹੱਥਾਂ ਨੂੰ ਲੱਕ ਤੋਂ ਹਟਾਉਂਦੇ ਹੋਏ ਜ਼ਮੀਨ ''ਤੇ ਰੱਖੋ। ਲੱਕ, ਮੋਢਾ ਅਤੇ ਸਿਰ ਨੂੰ ਸਿੱਧਾ ਰੱਖੋ। ਸਾਹਮਣੇ ਦੇਖੋ ਅਤੇ ਗਹਿਰਾ ਸਾਹ ਲਓ। 


Related News