ਕੂਹਣੀਆਂ ਦਾ ਕਾਲਾਪਣ ਹੋਵੇਗਾ ਦੂਰ, ਅਪਣਾਓ ਇਹ ਘਰੇਲੂ ਨੁਸਖ਼ੇ
Friday, Oct 11, 2024 - 05:12 AM (IST)
ਜਲੰਧਰ (ਬਿਊਰੋ)- ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਅਸੀਂ ਕਈ ਪ੍ਰਕਾਰ ਦੇ ਨੁਖਸੇ ਅਪਣਾਉਂਦੇ ਹਾਂ। ਪਰ ਕਈ ਵਾਰ ਸ਼ਰੀਰ ਦੇ ਕੁਝ ਹਿੱਸਿਆਂ ਦਾ ਰੰਗ ਕਾਲਾ ਹੋਣ ਕਰਕੇ ਸਾਨੂੰ ਮਨਪਸੰਦ ਡਰੈੱਸ ਪਾਉਣ 'ਚ ਵੀ ਸ਼ਰਮ ਮਹਿਸੂਸ ਹੁੰਦੀ ਹੈ। ਇਨ੍ਹਾਂ 'ਚੋਂ ਇਕ ਹੈ ਕੂਹਣੀ ਦਾ ਕਾਲਾਪਣ, ਜਿਸ ਦੇ ਚੱਲਦੇ ਕਈ ਵਾਰ ਹਾਫ ਸ਼ਲੀਵਸ ਵਾਲੇ ਕੱਪੜੇ ਪਹਿਣਨ 'ਚ ਔਰਤਾਂ ਨੂੰ ਸ਼ਰਮਿਦਗੀ ਮਹਿਸੂਸ ਹੁੰਦੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨਾਲ 10 ਮਿੰਟ 'ਚ ਕੂਹਣੀ ਦਾ ਕਾਲਾਪਣ ਦੂਰ ਕੀਤਾ ਜਾ ਸਕਦਾ ਹੈ।
ਹੇਠ ਲਿਖੇ ਕੁਝ ਤਰੀਕੇ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ:
1. ਨਿੰਬੂ ਅਤੇ ਖੰਡ ਦਾ ਸਕ੍ਰੱਬ
ਇੱਕ ਨਿੰਬੂ ਦੀ ਫਾੜੀ ਕੱਟੋ ਅਤੇ ਉਸ ਉੱਤੇ ਥੋੜ੍ਹੀ ਜਿਹੀ ਚੀਨੀ ਛਿੜਕੋ। ਇਸ ਨੂੰ ਕੂਹਣੀਆਂ ਤੇ ਰਗੜੋ ਅਤੇ 10-15 ਮਿੰਟ ਬਾਅਦ ਧੋ ਲਵੋ। ਇਹ ਨੈਚੁਰਲ ਬਲੀਚ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਨਿੱਕੀ ਜਿਹੀ ਖਜੂਰ ਹੈ ਗੁਣਾਂ ਨਾਲ ਭਰਪੂਰ, ਨੇੜੇ ਨਹੀਂ ਲੱਗਣਗੀਆਂ ਇਹ ਬਿਮਾਰੀਆਂ
2. ਵੇਸਣ ਅਤੇ ਹਲਦੀ ਦਾ ਪੈਕ
ਸਭ ਤੋਂ ਪਹਿਲਾਂ 2 ਚਮਚੇ ਵੇਸਣ, 1 ਚੁਟਕੀ ਹਲਦੀ ਅਤੇ ਥੋੜ੍ਹਾ ਜਿਹਾ ਦਹੀਂ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਕੂਹਣੀਆਂ ਤੇ ਲਗਾਓ ਅਤੇ ਸੁੱਕਣ ਦਿਓ। ਫਿਰ ਧੋ ਲਵੋ। ਇਸ ਨਾਲ ਮਰੇ ਹੋਏ ਸੈੱਲ ਹਟਾਉਣ ਅਤੇ ਚਮੜੀ ਚਿੱਟੀ ਕਰਨ ਵਿੱਚ ਮਦਦ ਮਿਲੇਗੀ।
3. ਨਾਰੀਅਲ ਦਾ ਤੇਲ ਅਤੇ ਬੇਕਿੰਗ ਸੋਡਾ
ਨਾਰੀਅਲ ਤੇਲ ਵਿੱਚ ਬੇਕਿੰਗ ਸੋਡਾ ਮਿਲਾਓ। ਇਸ ਮਿਕਸਚਰ ਨਾਲ ਆਪਣੀਆਂ ਕੂਹਣੀਆਂ ਨੂੰ ਰਗੜੋ। ਇਹ ਚਮੜੀ ਦੇ ਕਾਲਾਪਣ ਹੌਲੀ-ਹੌਲੀ ਘੱਟ ਕਰਨ ਵਿੱਚ ਮਦਦ ਕਰਦਾ ਹੈ।
4. ਆਲੂ ਦਾ ਰਸ
ਆਲੂ ਦਾ ਰਸ ਕੂਹਣੀਆਂ 'ਤੇ ਲਗਾਓ ਅਤੇ 15-20 ਮਿੰਟ ਲਈ ਛੱਡੋ। ਇਸ ਨਾਲ ਚਮੜੀ ਦੀ ਰੰਗਤ 'ਚ ਨਿਖਾਰ ਆਵੇਗਾ।
ਇਹ ਵੀ ਪੜ੍ਹੋ- Health Tips : ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਣ, ਇੰਝ ਕਰੋ ਬਚਾਅ
5. ਮਾਸਕ ਅਤੇ ਮਾਇਸਚੁਰਾਈਜ਼ਰ
ਹਫ਼ਤੇ ਵਿੱਚ 2-3 ਵਾਰ ਕੁਝ ਹੋਰਨਾਂ ਘਰੇਲੂ ਉਪਚਾਰਾਂ ਜਿਵੇਂ ਸ਼ਹਿਦ ਅਤੇ ਦਹੀਂ ਦਾ ਮਾਸਕ ਲਗਾਓ। ਹਰ ਰਾਤ ਮਾਇਸਚੁਰਾਈਜ਼ਰ ਜਾਂ ਐਲੋਵੀਰਾ ਜੈੱਲ ਨਾਲ ਆਪਣੀਆਂ ਕੂਹਣੀਆਂ ਦੀ ਮਸਾਜ਼ ਕਰੋ।
6. ਸਕ੍ਰੱਬ ਕਰੋ
ਕੋਈ ਵੀ ਘਰੇਲੂ ਉਪਾਅ ਵਰਤਣ ਤੋਂ ਬਾਅਦ ਨਰਮ ਬ੍ਰਸ਼ ਨਾਲ ਕੂਹਣੀਆਂ ਨੂੰ ਸਕ੍ਰੱਬ ਕਰੋ, ਇਸ ਨਾਲ ਮਰੇ ਹੋਏ ਸੈੱਲਾਂ ਨੂੰ ਹਟਾਉਣ ਵਿੱਚ ਮਦਦ ਮਿਲੇਗੀ। ਇਹ ਘਰੇਲੂ ਨੁਸਖ਼ੇ ਵਰਤ ਕੇ ਤੁਸੀਂ ਕੂਹਣੀਆਂ ਦੇ ਕਾਲਾਪਣ ਨੂੰ ਹੌਲੀ-ਹੌਲੀ ਘਟਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ