ਸੌਂਫ ਦਾ ਪਾਣੀ ਘੱਟ ਕਰੇਗਾ ਮੋਟਾਪਾ, ਇੰਝ ਕਰੋ ਵਰਤੋਂ

Saturday, Sep 26, 2020 - 05:46 PM (IST)

ਸੌਂਫ ਦਾ ਪਾਣੀ ਘੱਟ ਕਰੇਗਾ ਮੋਟਾਪਾ, ਇੰਝ ਕਰੋ ਵਰਤੋਂ

ਜਲੰਧਰ—ਅੱਜ ਕੱਲ ਦੇ ਸਮੇਂ 'ਚ ਹਰ ਕੋਈ ਮੋਟਾਪੇ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ ਅਤੇ ਹਰ ਕੋਈ ਇਸ ਪ੍ਰੇਸ਼ਾਨੀ ਨੂੰ ਲੈ ਕੇ ਡਾਕਟਰ ਕੋਲ ਜਾਣ ਲਈ ਤਿਆਰ ਰਹਿੰਦਾ ਹੈ ਪਰ ਤੁਹਾਨੂੰ ਬਿਲਕੁੱਲ ਵੀ ਘਬਰਾਉਣ ਦੀ ਲੋੜ ਨਹੀਂ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਬਹੁਤ ਛੇਤੀ ਮੋਟਾਪੇ ਤੋਂ ਛੁੱਟਕਾਰਾ ਪਾ ਸਕਦੇ ਹੋ। ਦਰਅਸਲ ਆਯੁਵੈਦਿਕ ਗੁਣਾ ਨਾਲ ਭਰਪੂਰ ਸੌਂਫ ਦਾ ਪਾਣੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। 
ਜਾਣੋ ਸੌਂਫ ਦੇ ਲਾਭਕਾਰੀ ਗੁਣ
100 ਗ੍ਰਾਮ ਸੌਂਫ 'ਚ 31 ਫੀਸਦੀ ਕੈਲੋਰੀ, 2 ਫੀਸਦੀ ਸੋਡੀਅਮ, 11 ਫੀਸਦੀ ਕਾਰਬੋਹਾਈਡ੍ਰੇਟਸ,  12 ਫੀਸਦੀ ਡਾਇਟਰੀ ਫਾਈਬਰ, 2 ਫੀਸਦੀ ਪ੍ਰੋਟੀਨ, 2 ਫੀਸਦੀ ਵਿਟਾਮਿਨ ਏ, 20 ਫੀਸਦੀ ਵਿਟਾਮਿਨ ਸੀ, 4 ਫੀਸਦੀ ਕੈਲਸ਼ੀਅਮ, 3 ਫੀਸਦੀ ਆਇਰਨ, 1 ਫੀਸਦੀ ਵਿਟਾਮਿਨ ਬੀ-6 ਅਤੇ 4 ਫੀਸਦੀ ਮੈਗਨੀਸ਼ੀਅਮ ਹੁੰਦਾ ਹੈ। ਇਸ ਦੇ ਇਲਾਵਾ ਇਸ 'ਚ ਐਂਟੀਆਕਸੀਡੈਂਟ ਅਤੇ ਇੰਫਲਾਮੈਂਟਰੀ ਵਰਗੇ ਗੁਣ ਵੀ ਹੁੰਦੇ ਹਨ, ਜੋ ਹੈਲਥ ਅਤੇ ਬਿਊਟੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
ਸੌਂਫ ਦੇ ਪਾਣੀ ਦੀ ਰੋਜ਼ ਵਰਤੋਂ ਕਰਨ ਨਾਲ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। ਸੌਂਫ ਦੇ ਪਾਣੀ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਤੁਰੰਤ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ ਐਂਟੀਸਪਾਜਮੋਡਿਕ ਨਾਂ ਦੇ ਤੱਤ ਪੇਟ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ, ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ। 
ਸੌਂਫ ਦੇ ਪਾਣੀ 'ਚ ਆਇਰਨ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜਿਸ ਨੂੰ ਰੋਜ਼ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਸਰੀਰ 'ਚ ਐਮੀਨੀਆ ਦੀ ਕਮੀ ਪੂਰੀ ਹੋ ਜਾਂਦੀ ਹੈ। 
ਸੌਂਫ ਦਾ ਪਾਣੀ ਤਿਆਰ ਕਰਨ ਦਾ ਤਰੀਕਾ
ਸੌਂਫ ਦਾ ਪਾਣੀ ਤਿਆਰ ਕਰਨ ਲਈ ਇਕ ਗਿਲਾਸ ਪਾਣੀ 'ਚ ਸੌਂਫ ਰਾਤ ਭਰ ਭਿਓ ਕੇ ਰੱਖ ਦਿਓ ਫਿਰ ਸਵੇਰੇ ਉੱਠ ਕੇ ਇਸ ਪਾਣੀ 'ਚੋਂ ਸੌਂਫ ਨੂੰ ਛਾਣ ਕੇ ਵੱਖ ਕਰ ਲਓ ਅਤੇ ਫਿਰ ਇਸ ਪਾਣੀ ਦੀ ਵਰਤੋਂ ਕਰੋ।  


author

Aarti dhillon

Content Editor

Related News