Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

Thursday, Nov 19, 2020 - 03:53 PM (IST)

Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਚਿਹਰੇ ਅਤੇ ਸਰੀਰ ’ਤੇ ਪੁਰਾਣੇ ਜ਼ਖਮਾਂ ਦੇ ਨਿਸ਼ਾਨ ਪਏ ਹੋਣਗੇ। ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹਨ, ਜਿਨ੍ਹਾਂ ਨੂੰ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਕਾਰਨ ਬਹੁਤ ਸਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਵੀ ਕੁੜੀਆਂ ਕਿਸੇ ਪਾਰਟੀ, ਵਿਆਹ ਜਾਂ ਤਿਉਹਾਰਾਂ ਮਨਾਉਣ ਲਈ ਤਿਆਰ ਹੁੰਦੀਆਂ ਹਨ ਤਾਂ ਉਹ ਇਨ੍ਹਾਂ ਨਿਸ਼ਾਨਾਂ ਨੂੰ ਛੁਪਾਉਣ ਦੀ ਬਹੁਤ ਕੋਸ਼ਿਸ਼ ਕਰਦੀਆਂ ਹਨ ਪਰ ਨਿਸ਼ਾਨ ਨਹੀਂ ਛੁੱਪਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਜ਼ਖਮਾਂ ਦੇ ਨਿਸ਼ਾਨ ਛੁਪਾਉਣ ਲਈ ਕਿਹੜੇ-ਕਿਹੜੇ ਤਰੀਕੇ ਅਪਣਾਓ...

1. ਚਿਹਰੇ ਨੂੰ ਸਾਫ ਕਰੋ
ਤੁਹਾਡੇ ਸਰੀਰ ਅਤੇ ਚਿਹਰੇ ’ਤੇ ਜਿਥੇ ਵੀ ਜ਼ਖਮ ਦਾ ਨਿਸ਼ਾਨ ਹੋਵੇ ਉਸ ਨੂੰ ਚੰਗੀ ਤਰ੍ਹਾਂ ਸਾਫ ਕਰੋ, ਜਿਸ ਨਾਲ ਤੇਲ, ਗੰਦਗੀ ਅਤੇ ਚਿਕਨਾਈ ਸਾਫ਼ ਹੋ ਜਾਵੇ। ਇਸ ਲਈ ਤੁਸੀਂ ਕਿਸੇ ਫੇਸਵੋਸ਼ ਜਾਂ ਹਲਕੇ ਸਾਬੁਣ ਦੀ ਵੀ ਵਰਤੋਂ ਕਰ ਸਕਦੇ ਹੋ।

2. ਮਾਇਸਚਰਾਈਜ਼ਰ ਦੀ ਕਰੋ ਵਰਤੋਂ
ਉਸ ਤੋਂ ਬਾਅਦ ਜ਼ਖਮ ਦੇ ਨਿਸ਼ਾਨ ਵਾਲੀ ਜਗ੍ਹਾ ਨੂੰ ਮਾਇਸਚਰਾਈਜ਼ਰ ਕਰੋ। ਇਸ ਨਾਲ ਮੇਕਅਪ ਸੌਖੇ ਤਰੀਕੇ ਨਾਲ ਚਿਪਕ ਜਾਵੇਗਾ।

PunjabKesari

3. ਲਿਪਿਸਟਿਕ ਦੀ ਕਰੋ ਵਰਤੋਂ
ਹੁਣ ਤੁਸੀਂ ਨਿਸ਼ਾਨ ਵਾਲੀ ਜਗ੍ਹਾ 'ਤੇ ਹਲਕੇ ਰੰਗ ਦੀ ਔਰੇਂਜ ਰੰਗ ਦੀ ਲਿਪਿਸਟਿਕ ਲਗਾਓ। ਔਰੇਂਜ ਰੰਗ ਤੋਂ ਬਾਅਦ ਇਹ ਜਾਮਨੀ ਨਜ਼ਰ ਆਉਂਦਾ ਹੈ ਅਤੇ ਜ਼ਿਆਦਾਤਰ ਨਿਸ਼ਾਨ ਹਲਕੇ ਜਾਮਨੀ ਰੰਗ ਦੇ ਹੀ ਹੁੰਦੇ ਹਨ।

ਪੜ੍ਹੋ ਇਹ ਵੀ ਖ਼ਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

4. ਬੀ.ਬੀ ਕ੍ਰੀਮ ਦੀ ਕਰੋ ਵਰਤੋਂ
ਫੰਡੇਸ਼ਨ ਦੇ ਇਸਤੇਮਾਲ ਤੋਂ ਜ਼ਿਆਦਾ ਅਸਰਦਾਰ ਬੀ.ਬੀ ਕ੍ਰੀਮ ਹੁੰਦੀ ਹੈ। ਇਹ ਕ੍ਰੀਮ ਲਗਾ ਕੇ ਤੁਸੀਂ ਜ਼ਖਮ ਵਾਲੇ ਨਿਸ਼ਾਨ ਨੂੰ ਸੌਖੇ ਤਰੀਕੇ ਨਾਲ ਛੁਪਾ ਸਕਦੇ ਹੋ।

5. ਕੰਸੀਲਰ ਦਾ ਪ੍ਰਯੋਗ
ਕੰਸੀਲਰ ਨੂੰ ਤੁਸੀਂ ਇਕ ਥਿਕ ਲੇਅਰ ਜ਼ਖਮ 'ਤੇ ਲਗਾਓ। ਇਸ ਨਾਲ ਜ਼ਖਮ ਛੁਪ ਜਾਵੇਗਾ। ਕੰਸੀਲਰ ਨੂੰ ਬੁਰਸ਼ ਨਾਲ ਚੰਗੀ ਤਰ੍ਹਾਂ ਚਿਹਰੇ 'ਤੇ ਰਗੜੋ। ਜੇਕਰ ਫਿਰ ਵੀ ਨਿਸ਼ਾਨ ਦਿੱਸ ਰਿਹਾ ਹੈ ਤਾਂ ਤੁਸੀਂ ਫਿਰ ਤੋਂ ਇਸ ਤਰ੍ਹਾਂ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਇਸ ‘ਪਾਣੀ’ ਦੀ ਕਰੋ ਵਰਤੋਂ

PunjabKesari

6. ਫੇਸਪਾਊਡਰ ਦਾ ਪ੍ਰਯੋਗ
ਤੁਸੀਂ ਆਪਣਾ ਮੇਕਅਪ ਠੀਕ ਕਰਨ ਲਈ ਫੇਸਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਨਿਸ਼ਾਨ ਛੁੱਪ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਤੋਂ ਤੇਲ ਹਟਾਉਣ ਲਈ ਅਪਣਾਓ ਇਹ ਤਰੀਕੇ, ਜ਼ਰੂਰ ਹੋਵੇਗਾ ਫ਼ਾਇਦਾ

7. ਜ਼ਿਆਦਾ ਮੇਕਅਪ ਨੂੰ ਬੁਰਸ਼ ਨਾਲ ਕਰੋ ਸਾਫ 
ਜੇਕਰ ਤੁਹਾਨੂੰ ਚਿਹਰੇ ’ਤੇ ਮੇਕਅਪ ਜ਼ਿਆਦਾ ਲੱਗ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਬੁਰਸ਼ ਦੀ ਮਦਦ ਨਾਲ ਸਾਫ ਕਰ ਸਕਦੇ ਹੋ। ਇਸ ਨਾਲ ਮੇਕਅਪ ਸਾਫ ਹੋ ਜਾਵੇਗਾ ਅਤੇ ਸੱਟ ਦਾ ਨਿਸ਼ਾਨ ਵੀ ਛੁੱਪ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Beauty Tips : ਗੋਰੀ ਅਤੇ ਚਮਕਦਾਰ ਚਮੜੀ ਲਈ ਪਾਉਣ ਲਈ ਅਪਣਾਓ ਇਹ ਤਰੀਕੇ

PunjabKesari


author

rajwinder kaur

Content Editor

Related News