ਇਨ੍ਹਾਂ ‘ਫੇਸ ਪੈਕਸ’ ਦੀ ਵਰਤੋ ਨਾਲ ਲਿਆਓ ਚਿਹਰੇ 'ਤੇ ਨਿਖਾਰ

Friday, May 29, 2020 - 11:04 AM (IST)

ਇਨ੍ਹਾਂ ‘ਫੇਸ ਪੈਕਸ’ ਦੀ ਵਰਤੋ ਨਾਲ ਲਿਆਓ ਚਿਹਰੇ 'ਤੇ ਨਿਖਾਰ

ਨਵੀਂ ਦਿੱਲੀ(ਬਿਊਰੋ)— ਉਂਝ ਤਾਂ ਬਾਜ਼ਾਰ 'ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਮੋਜ਼ੂਦ ਹਨ। ਜਿਨ੍ਹਾਂ ਦੀ ਵਰਤੋ ਅੱਜ ਕਲ ਕਾਫੀ ਜ਼ਿਆਦਾ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਪ੍ਰੋਡਕਟਸ 'ਚ ਕੁਝ ਅਜਿਹੇ ਕੈਮੀਕਲਸ ਹੁੰਦੇ ਹਨ ਜੋ ਸਾਡੀ ਚਮੜੀ ਦੇ ਲਈ ਬੇਹੱਦ ਹਾਨੀਕਾਰਕ ਹੁੰਦੇ ਹਨ। ਅਜਿਹੇ 'ਚ ਲੋਕਾਂ ਦਾ ਰੁਝਾਅ ਫਿਰ ਤੋਂ ਕੁਰਦਤੀ ਖੂਬਸੂਰਤੀ ਦੇ ਵੱਲ ਜਾ ਰਿਹਾ ਹੈ। ਸਦੀਆ ਤੋਂ ਭਾਰਤੀ ਔਰਤਾਂ ਆਪਣੀ ਖੂਬਸੂਰਤੀ ਨੂੰ ਬਰਕਰਾਰ ਰੱਖਦੀਆਂ ਆ ਰਹੀਆ ਹਨ। ਅੱਜ ਅਸੀਂ ਕੁਝ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਨ੍ਹਾਂ ਦੀ ਵਰਤੋ ਨਾਲ ਤੁਸੀਂ ਆਪਣੀ ਚਮੜੀ ਨੂੰ ਜਵਾਨ ਬਣਾ ਕੇ ਰੱਖ ਸਕਦੇ ਹੋ।
1. ਨਿੰਬੂ ਅਤੇ ਗੁਲਾਬ ਜਲ
ਇਸ ਸਭ ਤੋਂ ਆਸਾਨ ਪੈਕ ਹੈ 1 ਚਮਚ ਨਿੰਬੂ ਦੇ ਰਸ 'ਚ 1 ਚਮਚ ਗੁਲਾਬ ਜਲ ਅਤੇ 1ਚਮਚ ਵੇਸਣ ਮਿਲਾ ਲਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
2. ਕੌਫੀ ਅਤੇ ਸ਼ਹਿਦ
ਕੌਫੀ 'ਚ ਭਰਪੂਰ ਮਾਤਰਾ 'ਚ ਐਂਟੀਆਕਸੀਡੇਂਟ ਹੁੰਦੇ ਹਨ ਅਤੇ ਕੌਫੀ ਡੈੱਡ ਚਮੜੀ ਨੂੰ ਹਟਾਉਂਦੀ ਹੈ। ਜਦਕਿ ਸ਼ਹਿਦ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।
3. ਸੰਤਰੇ ਦੇ ਛਿਲਕੇ ਦਾ ਪੈਕ
ਸੰਤਰੇ ਦੇ ਛਿਲਕਿਆਂ ਨੂੰ ਸੁੱਕਾ ਕੇ ਪੀਸ ਲਓ। ਫਿਰ ਇਸ ਨੂੰ 1 ਚਮਮ ਗੁਲਾਬ ਜਲ ਅਤੇ 1 ਚਮਚ ਕੱਚਾ ਦੁੱਧ ਮਿਲਾ ਕੇ ਲੇਪ ਤਿਆਰ ਕਰ ਲਓ। ਇਹ ਲੇਪ ਦਾਗ ਧੱਬਿਆਂ ਤੋਂ ਛੁਟਕਾਰਾ ਦਵਾਉਂਦਾ ਹੈ।
3. ਵੇਸਣ ਅਤੇ ਦੁੱਧ ਦਾ ਫੇਸ ਪੈਕ
ਇਹ ਇਕ ਆਮ ਨੁਸਖਾ ਹੈ ਅਤੇ ਕੁਝ ਔਰਤਾਂ ਇਸ ਪੈਕ ਨੂੰ ਹਰ ਰੋਜ਼ ਜਾਂ ਦੂਜੇ ਦਿਨ ਲਗਾਉਣਾ ਪਸੰਦ ਕਰਦੀਆਂ ਹਨ।
4. ਗ੍ਰੀਨ ਟੀ ਪੈਕ
ਇਕ ਕੱਪ ਗ੍ਰੀਨ ਟੀ ਬਣਾਓ ਫਿਰ ਇਸ ਗ੍ਰੀਨ ਟੀ 'ਚ ਆਟਾ ਮਿਲਾਓ। ਇਸ ਫੇਸ ਪੈਕ ਨੂੰ ਚਿਹਰੇ 'ਤੇ ਮਾਲਿਸ਼ ਕਰੋ। ਫਿਰ ਇਸ ਪੈਕ ਨੂੰ 20 ਮਿੰਟਾਂ ਦੇ ਲਈ ਸੁੱਕਣ ਦਿਓ।
5. ਮੁਲਤਾਨੀ ਮਿੱਟੀ
ਇਹ ਪੈਕ ਮੁਹਾਸਿਆਂ ਤੋਂ ਨਿਜ਼ਾਤ ਦਵਾਉਂਦਾ ਹੈ। 3 ਚਮਚ ਮੁਲਤਾਨੀ ਮਿੱਟੀ 'ਚ 2 ਚਮਚ ਗੁਲਾਬ ਜਲ, 1ਚਮਚ ਨਿੰਬੂ ਦਾ ਰਸ ਮਿਲਾਓ। ਚਿਹਰੇ 'ਤੇ ਲਗਾ ਕੇ ਰੱਖੋ ਸੁੱਕ ਜਾਣ ਤੋਂ ਬਾਅਦ ਚਿਹਰਾ ਧੋ ਲਓ।


author

manju bala

Content Editor

Related News