ਘਰ ਦੀ ਰਸੋਈ ''ਚ ਬਣਾ ਕੇ ਖਾਓ ਪਨੀਰ ਦੀਆਂ ਪੂੜੀਆਂ
Saturday, Nov 28, 2020 - 10:00 AM (IST)
ਜਲੰਧਰ: ਤਿਓਹਾਰਾਂ ਅਤੇ ਖੁਸ਼ੀ ਦੇ ਮੌਕੇ 'ਤੇ ਲੋਕ ਹਮੇਸ਼ਾ ਪੂੜੀਆਂ ਖਾਂਦੇ ਹਨ। ਇਸ ਨੂੰ ਖ਼ਾਸ ਤੌਰ 'ਤੇ ਆਟੇ ਅਤੇ ਸੂਜੀ ਨਾਲ ਬਣਾਇਆ ਜਾਂਦਾ ਹੈ ਪਰ ਅੱਜ ਅਸੀਂ ਤੁਹਾਡੇ ਲਈ ਪਨੀਰ ਦੀਆਂ ਪੂੜੀਆਂ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਸੁਆਦ ਹੋਣ ਦੇ ਨਾਲ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ...
ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਪੱਥਰੀ ਦੀ ਸਮੱਸਿਆ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਸਮੱਗਰੀ
ਪਨੀਰ-3/4 ਕੱਪ (ਕੱਦੂਕਸ ਕੀਤਾ ਹੋਇਆ)
ਕਣਕ ਦਾ ਆਟਾ-1 ਕੱਪ
ਵੇਸਣ-1 ਵੱਡਾ ਚਮਚ
ਸੂਜੀ-1 ਛੋਟਾ ਚਮਚ
ਗਰਮ ਮਸਾਲਾ ਪਾਊਡਰ-1 ਛੋਟਾ ਚਮਚ
ਲਾਲ ਮਿਰਚ ਪਾਊਡਰ- 1 ਚਮਚ
ਅਜਵੈਣ-1/2 ਛੋਟਾ ਚਮਚ
ਜੀਰਾ-1/2 ਛੋਟਾ ਚਮਚ
ਹਰਾ ਧਨੀਆ-1 ਵੱਡਾ ਚਮਚ (ਕੱਟਿਆ ਹੋਇਆ)
ਨਮਕ ਸੁਆਦ ਅਨੁਸਾਰ
ਤੇਲ-ਤੱਲਣ ਲਈ
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ 'ਚ ਤੇਲ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਮਿਲਾਓ।
2. ਇਸ 'ਚ ਲੋੜ ਅਨੁਸਾਰ ਪਾਣੀ ਮਿਲਾ ਕੇ ਛੱਡ ਦਿਓ।
3. ਫਿਰ ਆਟਾ ਗੁੰਨ੍ਹੋ, ਫਿਰ ਆਟੇ ਨੂੰ ਢੱਕ ਕੇ 5 ਮਿੰਟ ਤੱਕ ਵੱਖਰਾ ਰੱਖੋ।
4. ਹੁਣ ਹੱਥਾਂ 'ਤੇ ਥੋੜ੍ਹਾ ਤੇਲ ਲਗਾ ਕੇ ਆਟੇ ਦੇ ਛੋਟੇ-ਛੋਟੇ ਪੇੜੇ ਲੈ ਕੇ ਬੇਲ ਲਓ।
5. ਕੜਾਹੀ 'ਚ ਤੇਲ ਗਰਮ ਕਰਕੇ ਉਸ 'ਚ ਪੂੜੀਆਂ ਪਾਓ ਅਤੇ ਭੂਰੀਆਂ ਹੋਣ ਤੱਕ ਫਰਾਈ ਕਰੋ।
6. ਤਿਆਰ ਪੂੜੀਆਂ ਸਰਵਿੰਗ ਪਲੇਟ 'ਚ ਰੱਖ ਕੇ ਚਨਾ ਮਸਾਲਾ ਜਾਂ ਫਿਰ ਆਲੂ ਦੀ ਸਬਜ਼ੀ ਨਾਲ ਸਰਵ ਕਰੋ।
7. ਲਓ ਜੀ ਤੁਹਾਡੇ ਖਾਣ ਲਈ ਪਨੀਰ ਦੀਆਂ ਪੂੜੀਆਂ ਬਣ ਕੇ ਤਿਆਰ ਹਨ।