ਵਿਆਹ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ

01/06/2018 12:28:49 PM

ਨਵੀਂ ਦਿੱਲੀ— ਜੇਕਰ ਤੁਸੀਂ ਸਿੰਗਲ ਹੋ ਤੇ ਜਲਦ ਵਿਆਹ ਕਰਨ ਵਾਲੇ ਹੋ ਤਾਂ ਇਹ ਅਜਿਹੇ ਕੰਮ ਹਨ ਜੋ ਤੁਹਾਨੂੰ ਕਰ ਲੈਣੇ ਚਾਹਦੇ ਹਨ। ਇਕੱਲੇ ਹੁੰਦਿਆਂ ਤੁਹਾਡੇ ਕੋਲ ਬਹੁਤ ਸਮਾਂ ਹੁੰਦਾ ਹੈ। ਅਜਿਹੇ 'ਚ ਤੁਸੀਂ ਸਿੰਗਲ ਹੋਣ ਦਾ ਗਮ ਛੱਡ ਇਸ ਦਾ ਅਨੰਦ ਲੈ ਸਕਦੇ ਹੋ।
ਸ਼ੌਂਕ:

Image result for shopping

ਕਈ ਲੋਕਾਂ ਦੇ ਅਨੋਖੇ ਸ਼ੌਂਕ ਹੁੰਦੇ ਹਨ। ਜੇਕਰ ਤੁਹਾਨੂੰ ਕੁਝ ਵੱਖਰੀਆਂ ਚੀਜ਼ਾਂ ਕਰਨ ਦਾ ਸ਼ੌਂਕ ਹੈ ਤਾਂ ਪੂਰਾ ਕਰ ਲਓ। ਕਈ ਵਾਰ ਵਿਆਹ ਤੋਂ ਬਾਅਦ ਆਪਣੇ ਕੁਝ ਹਟ ਕੇ ਸ਼ੌਂਕ ਪੂਰਾ ਕਰਨ ਦਾ ਪੂਰਾ ਸਮਾਂ ਨਹੀਂ ਮਿਲਦਾ। ਹਾਲਾਂਕਿ ਸਿੰਗਲ ਰਹਿੰਦਿਆਂ ਤੁਸੀਂ ਆਪਣੇ ਅਨੋਖੇ ਸਪਨੇ ਪੂਰੇ ਕਰ ਸਕਦੇ ਹੋ।
ਕਰੀਅਰ 'ਤੇ ਫੋਕਸ ਕਰੋ:

Related image

ਸਿੰਗਲ ਰਹਿੰਦਿਆਂ ਤੁਹਾਡੇ ਕੋਲ ਕਰੀਅਰ ਫੋਕਸ ਲਈ ਕਾਫੀ ਸਮਾਂ ਹੁੰਦਾ ਹੈ। ਤੁਸੀਂ ਇੱਕ ਤੋਂ ਵਧਕੇ ਇੱਕ ਚੈਲੇਂਜ ਸੈੱਟ ਕਰ ਸਕਦੋ ਹੋ। ਆਪਣੀ ਗ੍ਰੋਥ ਲਈ ਇੱਕ ਤੋਂ ਦੋ ਜੌਬਜ਼ ਬਦਲ ਕੇ ਸੈਟੇਲ ਹੋ ਸਕਦੇ ਹੋ।
ਸਿੰਗਲ ਟ੍ਰਿਪ ਕਰੋ:

Related image

ਕਈ ਲੋਕ ਇਕੱਲੇ ਟ੍ਰਿਪ 'ਤੇ ਜਾਣਾ ਪਸੰਦ ਨਹੀਂ ਕਰਦੇ। ਜੇਕਰ ਤੁਸੀਂ ਸੱਚ-ਮੁੱਚ ਕਿਸੇ ਰੋਚਕ ਟ੍ਰਿਪ 'ਤੇ ਜਾਣਾ ਚਾਹੁੰਦੇ ਹੋ ਤਾਂ ਸਿੰਗਲ ਟ੍ਰਿਪ ਦਾ ਮਜ਼ਾ ਲੈਣਾ ਚਾਹੀਦਾ ਹੈ। ਇਸ ਦਾ ਆਪਣਾ ਹੀ ਅਨੰਦ ਹੈ।
ਦੋਸਤਾਂ ਨੂੰ ਦਿਓ ਸਮਾਂ:

Image result for frends'

ਸਿੰਗਲ ਰਹਿੰਦਿਆਂ ਤੁਸੀਂ ਆਪਣੇ ਦੋਸਤਾਂ ਨੂੰ ਖ਼ੂਬ ਟਾਈਮ ਦੇ ਸਕਦੇ ਹੋ। ਦੋਸਤਾਂ ਦੇ ਨਾਲ ਮੌਜ-ਮਸਤੀ ਕਰ ਸਕਦੇ ਹੋ। ਇੱਕ ਸਮੇਂ ਤੋਂ ਬਾਅਦ ਜਦ ਸਾਰੇ ਆਪਣੇ ਰਾਹੇ ਪੈਂਦੇ ਹਨ ਤਾਂ ਉਹ ਮੌਜ ਨੂੰ ਸ਼ਾਇਦ ਇਕੱਠਿਆਂ ਦੁਬਾਰਾ ਨਾ ਮਾਣਿਆ ਜਾ ਸਕੇ। ਇਸ ਲਈ ਦੋਸਤਾਂ ਨਾਲ ਜੰਮ ਕੇ ਮਸਤੀ ਕਰੋ।


Related News