ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਘਰ ''ਚ ਪੈਡੀਕਿਓਰ

Sunday, Apr 09, 2017 - 01:21 PM (IST)

ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਘਰ ''ਚ ਪੈਡੀਕਿਓਰ

ਮੁੰਬਈ— ਜ਼ਿਆਦਾਤਰ ਲੜਕੀਆਂ ਗਰਮੀਆਂ ਦੇ ਮੌਸਮ ''ਚ ਆਪਣੇ ਚਿਹਰੇ ਅਤੇ ਹੱਥਾਂ ''ਤੇ ਜ਼ਿਆਦਾ ਧਿਆਨ ਦਿੰਦੀਆਂ ਹਨ। ਲੜਕੀਆਂ ਧੁੱਪ ''ਚ ਨਿਕਲਣ ਤੋਂ ਪਹਿਲਾਂ ਆਪਣਾ ਮੂੰਹ ਕਵਰ ਕਰ ਲੈਦੀਆਂ ਹਨ ਅਤੇ ਹੱਥਾਂ ਉਪਰ ਲੋਸ਼ਣ ਲਗਾਉਂਦੀਆਂ ਹਨ। ਅਜਿਹੀ ਹਾਲਤ ''ਚ ਲੜਕੀਆਂ ਆਪਣੇ ਪੈਰਾਂ ਦਾ ਧਿਆਨ ਰੱਖਣਾ ਭੁੱਲ ਜਾਂਦੀਆਂ ਹਨ। ਇਸ ਨਾਲ ਪੈਰ ਗੰਦੇ ਅਤੇ ਕਾਲੇ ਦਿਖਾਈ ਦਿੰਦੇ ਹਨ। ਅਜਿਹੀ ਹਾਲਤ ''ਚ ਪੈਰਾਂ ਦੀ ਸੁਰੱਖਿਆ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਘਰ ''ਚ ਹੀ ਪੈਡੀਕਿਓਰ ਕਰਨ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨਾਲ ਤੁਹਾਡੇ ਪੈਰ ਖੂਬਸੂਰਤ ਹੋ ਜਾਣਗੇ। 
ਜ਼ਰੂਰੀ ਸਮੱਗਰੀ
- ਛੋਟਾ ਟੱਬ
- ਸ਼ੈਪੂ
- ਡੇਟੋਲ
- ਨਾਰੀਅਲ ਦਾ ਤੇਲ
- ਨੇਲ ਕੱਟਰ
- ਫਾਇਲਸ
- ਸਟੋਨ
- ਨਹੁੰ ਪਾਲਿਸ਼
- ਫੁੱਟ ਕਰੀਮ ਅਤੇ ਫੁੱਟ ਸਕਰਬ
ਪੈਡੀਕਿਓਰ ਕਰਨ ਦਾ ਤਰੀਕਾ
1. ਸਭ ਤੋਂ ਪਹਿਲਾਂ ਪੈਰਾਂ ਦੀ ਨਹੁੰ ਪਾਲਿਸ਼ ਉਤਾਰੋ। 
2. ਹੁਣ ਟੱਪ ''ਚ ਕੋਸਾ ਪਾਣੀ ਲਓ। ਫਿਰ ਇਸ ''ਚ ਸ਼ੈਪੂ, ਨਾਰੀਅਲ ਦਾ ਤੇਲ ਅਤੇ ਡੇਟੋਲ ਪਾ ਕੇ ਝੱਗ ਬਣਾ ਲਓ। 
3. ਇਸ ਤੋਂ ਬਾਅਦ ਹੋਲੀ-ਹੋਲੀ ਸਟੋਨ ਦੀ ਮਦਦ ਨਾਲ ਆਪਣੀਆਂ ਅੱਡੀਆਂ ਅਤੇ ਪੈਰ ਰਗੜੋ। ਇਸ ਤਰ੍ਹਾ ਕਰਨ ਨਾਲ ਪੈਰਾਂ ਦੀ ਡੈੱਡ ਚਮੜੀ ਉੱਤਰ ਜਾਵੇਗੀ। 
4. ਪੈਰਾਂ ਨੂੰ ਪਾਣੀ ''ਚੋ ਕੱਢ ਲਓ। ਹੁਣ ਆਪਣੇ ਨਹੁੰਆਂ ਨੂੰ ਕਿਸੇ ਚੰਗੇ ਤੇਲ ਨਾਲ ਮਸਾਜ ਕਰੋ। 
5. ਇਸ ਤੋਂ ਬਾਅਦ ਫੁੱਟ ਕਰੀਮ ਅਤੇ ਫੁੱਟ ਸਕਰਬ ਨਾਲ ਪੂਰੇ ਪੈਰਾਂ ''ਤੇ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਪੈਰਾਂ ਨੂੰ ਕਿਸੇ ਕੱਪੜੇ ਨਾਲ ਸਾਫ ਕਰ ਲਓ। 
6. ਤੁਹਾਡਾ ਪੈਡੀਕਿਓਰ ਹੋ ਗਿਆ ਹੈ।


Related News