ਲੱਖਾਂ ''ਚ ਨਹੀਂ ਅਰਬਾ ''ਚ ਹੈ ਇਸ ਖੱਡੇ ਦੀ ਕੀਮਤ
Saturday, Apr 01, 2017 - 03:38 PM (IST)

ਮੁੰਬਈ— ਦੁਨੀਆ ''ਚ ਕਈ ਚੀਜ਼ਾਂ ਹੁੰਦੀਆ ਹਨ, ਜਿਨ੍ਹਾਂ ਦੀ ਕੀਮਤ ਅਰਬਾਂ ''ਚ ਹੁੰਦੀ ਹੈ। ਚਾਹੇ ਲੋਕਾਂ ਦੇ ਸਾਹਮਣੇ ਉਸ ਚੀਜ਼ ਦੀ ਕੋਈ ਅਹਿਮੀਅਤ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਸ਼ਾਇਦ ਮਾਮੂਲੀ ਜਿਹਾ ਖੱਡਾ ਹੋਵੇ, ਪਰ ਉਸਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ।
ਪੂਰਬੀ ਸਾਈਬੇਰੀਆ ''ਚ ਸਭ ਤੋਂ ਕੀਮਤੀ ਖੱਡਾ ਡਾਈਮੰਡ ਸਿਟੀ ਦੇ ਨਾਮ ਨਾਲ ਮÎਸ਼ਹੂਰ ''ਮਿਰ ਮਾਈਨ'' ''ਚ ਸਥਿਤ ਹੈ। ਇਸ ਖੱਡੇ ਦੀ ਕੀਮਤ ਕਰੀਬ 1133 ਅਰਬ ਹੈ। ਇਹ ਖੱਡਾ ਬਹੁਤ ਖਤਰਨਾਕ ਵੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਖੱਡੇ ''ਚ 2004 ''ਚ ਅੰਡਰ ਗਰਾਊਡ ਟਨਲ ਲਗਾਏ ਗਏ ਕਿਉਂਕਿ ਇਸ ਖਦਾਨ ''ਚੋਂ ਹਰ ਸਾਲ ਔਸਤਨ 2 ਲੱਖ ਕੈਰੇਟ ਦੇ ਹੀਰੇ ਨਿਕਲਦੇ ਹਨ। 2014 ''ਚ ਅੰਡਰਗਰਾਊਡ ਟਨਲ ਤੋਂ 6 ਮਿਲੀਅਨ ਕੈਰੇਟ ਡਾਈਮੰਡ ਨਿਕਲੇ ਸਨ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਪਾਊਂਡ ਸੀ।
ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਨਿਕਲਣ ਵਾਲੇ ਵੱਡੇ ਹੀਰੇ ਦਾ ਆਕਾਰ ਗੋਲਫ ਬਾਲ ਦੇ ਬਰਾਬਰ ਹੁੰਦਾ ਹੈ, ਜਿਸਦੀ ਕੀਮਤ ਵੀ ਬਹੁਤ ਹੁੰਦੀ ਹੈ। ਇਸ ਖੱਡੇ ਦੀ ਨਿਗਰਾਨੀ ਰੂਸ ਦੇ ਰਾਸ਼ਟਰਪਤੀ ਕਰਦੇ ਹਨ। ਦੁਨੀਆ ਦੇ ਸਭ ਤੋਂ ਗਹਿਰੇ ਅਤੇ ਵੱਡੇ ਖੱਡੇ ਦੀ ਡੂੰਘਾਈ 1722 ਫੁੱਟ ਅਤੇ ਘੇਰਾ ਕਰੀਬ ਸਾਢੇ ਤਿੰਨ ਕਿਲੋਮੀਟਰ ਦਾ ਹੈ।