ਮਾਹਾਵਾਰੀ ''ਚ ਨਾ ਖਾਓ ਇਹ ਚੀਜ਼ਾਂ ਵਧ ਸਕਦੀਆਂ ਹਨ ਸਮੱਸਿਆਵਾਂ

05/16/2017 6:25:11 PM

 ਨਵੀਂ ਦਿੱਲੀ— ਅਨਿਯਮਤ ਅਤੇ ਸਹੀ ਡਾਈਟ ਨਾ ਲੈਣ ਕਰਕੇ ਮਾਹਾਵਾਰੀ ਦੀ ਸਮੱਸਿਆ ਵਧ ਜਾਂਦੀ ਹੈ। ਇਸ ਦੌਰਾਨ ਅਜਿਹੇ ਕਈ ਫੂਡ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਫੂਡ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਮਾਹਾਵਾਰੀ ਦੇ ਦਿਨਾਂ ''ਚ ਪਰਹੇਜ਼ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਡੇਅਰੀ ਪ੍ਰੋਡਕਟਸ
ਇਨ੍ਹਾਂ ''ਚ ਮੋਜੂਦ ਸੈਚੁਰੇਟਡ ਫੈਟਸ ਮਾਹਾਮਾਰੀ ਦੌਰਾਨ ਹੋਣ ਵਾਲੀ ਦਰਦ ਅਤੇ ਤਕਲੀਫ ਨੂੰ ਵਧਾਉਂਦੇ ਹਨ। 
2. ਨਮਕ ਵਾਲੀਆਂ ਚੀਜ਼ਾਂ 
ਆਚਾਰ, ਸਾਓਸ, ਚਿਪਸ ''ਚ ਕਾਫੀ ਨਮਕ ਹੁੰਦਾ ਹੈ। ਇਸ ਨਾਲ ਸਰੀਰ ''ਚ ਸੋਡੀਅਮ ਦਾ ਲੇਵਲ ਵਧ ਜਾਂਦਾ ਹੈ ਅਤੇ ਯੂਰਿਨ ਦੀ ਸਮੱਸਿਆ ਪੈਦਾ ਕਰਦਾ ਹੈ। 
3. ਤੇਲ ਵਾਲਾ ਅਤੇ ਸਪਾਇਸੀ ਫੂਡ
ਮਾਹਾਵਾਰੀ ਦੇ ਦੌਰਾਨ ਜ਼ਿਆਦਾ ਤਲਿਆ ਹੋਇਆ ਅਤੇ ਸਪਾਇਸੀ ਫੂਡ ਖਾਣ ਨਾਲ ਗੈਸ, ਬਦਹਜ਼ਮੀ ਅਤੇ ਪੇਟ ਫੁੱਲਣ ਵਰਗੀਆਂ ਤਕਲੀਫਾਂ ਹੋ ਸਕਦੀਆਂ ਹਨ। 
4. ਚਾਹ-ਕੌਫੀ
ਚਾਹ-ਕੌਫੀ ''ਚ ਮੋਜੂਦ ਕੈਫੀਨ ਨਾਲ ਜ਼ਿਆਦਾ ਯੂਰਿਨੇਸ਼ਨ ਹੋ ਸਕਦਾ ਹੈ। ਇਸ ਨਾਲ ਮੂਡ ਖਰਾਬ ਹੁੰਦਾ ਹੈ ਅਤੇ ਨੀਂਦ ਨਾ ਆਉਣ ਵਰਗੀ ਸਮੱਸਿਆ ਹੋ ਜਾਂਦੀ ਹੈ।
5. ਕੋਲਡ ਡ੍ਰਿੰਕ
ਕੋਲਡ ਡ੍ਰਿੰਕ ''ਚ ਬਹੁਤ ਜ਼ਿਆਦਾ ਕੈਫੀਨ ਅਤੇ ਸ਼ੂਗਰ ਹੁੰਦੀ ਹੈ। ਇਸ ਨਾਲ ਮਾਹਾਵਾਰੀ ਅਨਿਯਮਤ ਹੋ ਜਾਂਦੀ ਹੈ।
6. ਰਿਫਾਇੰਡ ਗ੍ਰੇਨ
ਬਰੈੱਡ ਪਾਸਤਾ ਅਤੇ ਮੈਦੇ ਨਾਲ ਬਣੀਆਂ ਚੀਜ਼ਾਂ ਮਾਹਾਵਾਰੀ ਦੀ ਸਮੱਸਿਆ ਵਧਾਉਂਦੀ ਹੈ। ਇਸ ਨਾਲ ਕਬਜ਼ ਅਤੇ ਐਸਿਡੀਟੀ  ਵਰਗੀਆਂ ਸਮੱਸਿਆਵਾਂ ਵੀ ਹੁੰਦੀਆਂ ਹਨ। 
7. ਮਾਸਾਹਾਰੀ ਭੋਜਨ
ਮੀਟ ''ਚ ਫੈਟ ਜ਼ਿਆਦਾ ਹੁੰਦਾ ਹੈ ਇਸ ਨਾਲ ਪੇਟ ਦੀ ਤਕਲੀਫ ਅਤੇ ਦਰਦ ਵਧਦਾ ਹੈ। ਪੇਟ ਦੀ ਸਮੱਸਿਆ ਜਿਵੇਂ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਂਵਾ ਹੋ ਸਕਦੀਆਂ ਹਨ। 
8. ਜੰਕ ਫੂਡ
ਇਨ੍ਹਾਂ ''ਚ ਜ਼ਿਆਦਾ ਟ੍ਰਾਂਸ ਫੈਟਸ ਹੁੰਦੇ ਹਨ। ਇਸ ਨਾਲ ਐਸਟਰੋਜ਼ਨ ਲੇਵਲ ਵਧਦਾ ਹੈ। ਜਿਸ ਨਾਲ ਦਰਦ ਵਧਦਾ ਹੈ। 


Related News