Cooking Tips: ਘਰ ਦੀ ਰਸੋਈ ''''ਚ ਬੱਚਿਆਂ ਨੂੰ ਬਣਾ ਕੇ ਖਵਾਓ ਕ੍ਰਿਸਪੀ ਪਨੀਰ ਫਿੰਗਰਸ
Wednesday, Jul 09, 2025 - 09:31 PM (IST)

ਨਵੀਂ ਦਿੱਲੀ : ਬਾਰਿਸ਼ ਦੇ ਮੌਸਮ ਵਿਚ ਹਰ ਕਿਸੇ ਦਾ ਕੁਝ ਗਰਮਾ-ਗਰਮ ਖਾਣ ਨੂੰ ਮਨ ਕਰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਡੇ ਲਈ ਖਾਸ ਰੈਸਿਪੀ ਲੈ ਕੇ ਆਏ ਹਾਂ। ਅੱਜ ਅਸੀਂ ਤੁਹਾਨੂੰ ਕ੍ਰਿਸਪੀ ਪਨੀਰ ਫਿੰਗਰਸ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਹਾਡੇ ਬੱਚੇ ਵੀ ਖੁਸ਼ ਹੋ ਕੇ ਖਾਣਗੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
ਪਨੀਰ- 450 ਗ੍ਰਾਮ
ਮੈਦਾ- 80 ਗ੍ਰਾਮ
ਮੱਕੀ ਦਾ ਆਟਾ- 2 ਚਮਚੇ
ਲਾਲ ਮਿਰਚ ਪਾਊਡਰ- 1 ਚਮਚਾ
ਕਾਲੀ ਮਿਰਚ ਪਾਊਡਰ- 1/2 ਚਮਚਾ
ਲਸਣ ਦਾ ਪੇਸਟ- 1 ਚਮਚਾ
ਸੁਆਦ ਅਨੁਸਾਰ ਲੂਣ
ਬਰੈੱਡ ਦਾ ਚੂਰਾ
ਤਲ਼ਣ ਲਈ ਤੇਲ
ਵਿਧੀ:
ਸਭ ਤੋਂ ਪਹਿਲਾਂ ਪਨੀਰ ਨੂੰ ਟੁਕੜਿਆਂ ਵਿਚ ਕੱਟ ਲਓ। ਇਕ ਕਟੋਰਾ ਲਓ। ਇਸ ਵਿਚ ਮੈਦਾ, ਮੱਕੀ ਦਾ ਆਟਾ, ਲਾਲ ਮਿਰਚ ਪਾਊਡਰ, ਲਸਣ ਦਾ ਪੇਸਟ, ਕਾਲੀ ਮਿਰਚ ਅਤੇ ਓਰੇਗੇਨੋ ਮਿਕਸ ਕਰੋ।
ਹੁਣ ਇਸ ਵਿਚ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਨਾਲ ਇਕ ਸੰਘਣਾ ਘੋਲ ਬਣਾਓ ਅਤੇ ਇਸ ਵਿਚ ਪਨੀਰ ਦੇ ਟੁਕੜੇ ਪਾਓ।
ਟੁਕੜਿਆਂ ਨੂੰ ਬਾਹਰ ਕੱਢੋ ਅਤੇ ਬਰੈੱਡ ਕ੍ਰੂੰਬ ਵਿਚ ਪਾ ਕੇ ਚੰਗੀ ਤਰ੍ਹਾਂ ਰੋਲ ਕਰ ਲਓ।
ਇਕ ਭਾਰੀ ਕੜਾਹੀ ਲਓ ਅਤੇ ਇਸ ਵਿਚ ਤੇਲ ਗਰਮ ਕਰੋ। ਤੇਲ ਵਿਚ ਰੋਲਸ ਨੂੰ ਹਲਕਾ ਸੁਨਿਹਰਾ ਅਤੇ ਕੁਰਕੁਰਾ ਹੋਣ ਤੱਕ ਤੱਲ ਲਓ।
ਫਿਰ ਇਸ ਨੂੰ ਤਲਣ ਦੇ ਬਾਅਦ ਕਾਗਜ਼ 'ਤੇ ਰੱਖੋ।
ਕ੍ਰਿਸਪੀ ਪਨੀਰ ਫਿੰਗਰਜ਼ ਬਣ ਕੇ ਤਿਆਰ ਹਨ। ਇਸ ਨੂੰ ਸੌਸ ਨਾਲ ਗਰਮਾ-ਗਰਮ ਸਰਵ ਕਰੋ।