Cooking Tips : ਪਾਰਟੀ ਦੇ ਮੌਕੇ ਹੁਣ ਘਰ ’ਚ ਹੀ ਇੰਝ ਬਣਾਓ ਸੁਆਦੀ ‘ਦਹੀ ਭੱਲੇ’

05/02/2021 10:39:06 AM

ਜਲੰਧਰ (ਬਿਊਰੋ) - ਦਹੀ ਭੱਲੇ ਲਗਭਗ ਹਰੇਕ ਉਮਰ ਦੇ ਲੋਕ ਖਾਣਾ ਪਸੰਦ ਕਰਦੇ ਹਨ। ਲੋਕ ਜਦੋਂ ਵੀ ਬਾਜ਼ਾਰ ਜਾਂਦੇ ਹਨ, ਇਸ ਨੂੰ ਆਪਣਾ ਸੁਆਦ ਵਧਾਉਣ ਲਈ ਜ਼ਰੂਰ ਖਾਂਦੇ ਹਨ। ਇਹ ਵੇਖਣ ਨੂੰ ਸੋਹਣੇ ਲੱਗਦੇ ਹੀ ਹਨ, ਉਸ ਤੋਂ ਵੱਧ ਖਾਣ 'ਚ ਸੁਆਦ ਹੁੰਦੇ ਹਨ। ਇਨ੍ਹਾਂ ਨੂੰ ਦਹੀ ਵੜਾ, ਦਹੀ ਭੱਲਾ, ਦਹੀ ਪਕੌੜੀ ਜਾਂ ਗੁਜੀਆ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨੂੰ ਹਰ ਤਿਉਹਾਰ ਜਾਂ ਪਾਰਟੀ ਦੇ ਮੌਕੇ ਬਣਾਇਆ ਜਾਂਦਾ ਹੈ। ਇਨ੍ਹਾਂ ਨੂੰ ਬਣਾਉਣਾ ਬਹੁਤ ਸੌਖਾ ਹੈ, ਇਸੇ ਲਈ ਅੱਜ ਅਸੀਂ ਤੁਹਾਨੂੰ ਇਸ ਨੂੰ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ....

ਸਮੱਗਰੀ
250 ਗ੍ਰਾਮ- ਮਾਂਹ ਦੀ ਦਾਲ
ਸੁਆਦ ਮੁਤਾਬਕ ਲੂਣ
ਇਮਲੀ ਦੀ ਚਟਨੀ ਲਈ ਸਮੱਗਰੀ
1 ਕੱਪ- ਇਮਲੀ ਦਾ ਗੁੱਦਾ
1/2 ਕੱਪ- ਪਾਣੀ
2 ਚਮਚਾ- ਖੰਡ
1 ਚਮਚਾ- ਲਾਲ ਮਿਰਚ ਪਾਊਡਰ
1 ਚਮਚਾ- ਜ਼ੀਰਾ ਪਾਊਡਰ
1 ਕੱਪ- ਤੇਲ
100 ਗ੍ਰਾਮ- ਦਹੀ
ਸੁਆਦ ਮੁਤਾਬਕ ਕਾਲਾ ਲੂਣ
ਲੂਣ ਸੁਆਦ ਮੁਤਾਬਕ

ਵਿਧੀ
1 ਮਾਂਹਾਂ ਦੀ ਦਾਲ ਨੂੰ ਛਾਣ ਕੇ ਥੋੜ੍ਹੇ ਜਿਹੇ ਪਾਣੀ ਦੇ ਨਾਲ ਬਾਰੀਕ ਪੀਹ ਲਓ। ਇਸ ਨੂੰ ਇੱਕ ਬਾਊਲ 'ਚ ਕੱਢ 2-3 ਮਿੰਟ ਤੱਕ ਫੇਂਟੋ।
2 ਫਿਰ ਇਸ 'ਚ ਅਦਰਕ, ਹਰੀਆਂ ਮਿਰਚਾਂ ਅਤੇ ਲੂਣ ਪਾ ਕੇ ਫੇਂਟ ਲਓ।
3 ਹੁਣ ਜੇਕਰ ਲੋੜ ਹੋਵੇ ਤਾਂ ਇਸ ਮਿਸ਼ਰਣ 'ਚ ਥੋੜ੍ਹਾ ਜਿਹਾ ਪਾਣੀ ਪਾ ਲਓ। ਹੁਣ ਇੱਕ ਕੜਾਹੀ 'ਚ ਤੇਲ ਪਾ ਕੇ ਉਸ ਨੂੰ ਗਰਮ ਕਰਨ ਲਈ ਰੱਖ ਦਿਓ। 
4 ਹੁਣ ਇਸ ਮਿਸ਼ਰਣ ਨੂੰ ਪਕੌੜਿਆਂ ਵਾਂਗ ਥੋੜ੍ਹਾ-ਥੋੜ੍ਹਾ ਤੇਲ 'ਚ ਪਾ ਕੇ ਤਲ ਲਓ। 
5 ਦਹੀ ਨੂੰ ਚੰਗੀ ਤਰ੍ਹਾਂ ਫੇਂਟ ਲਓ। ਇਸ 'ਚ ਲੂਣ, ਕਾਲਾ ਲੂਣ ਅਤੇ ਖੰਡ ਨੂੰ ਮਿਲਾਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਫੇਂਟ ਲਓ। ਹੁਣ ਇਸ ਦਹੀ ਨੂੰ ਕੁਝ ਦੇਰ ਲਈ ਫਰਿੱਜ 'ਚ ਠੰਡਾ ਹੋਣ ਲਈ ਰੱਖ ਦਿਓ।
6 ਭੱਲੇ ਜਦੋਂ ਤਿਆਰ ਜਾਣ ਤਾਂ ਉਨ੍ਹਾਂ ਨੂੰ ਤੇਲ 'ਚੋਂ ਕੱਢ ਕੇ ਕੁਝ ਦੇਰ ਲਈ ਪਾਣੀ 'ਚ ਡਬੋ ਦਿਓ। ਫਿਰ ਇਨ੍ਹਾਂ ਨੂੰ ਨਿਚੋੜ ਕੇ ਪਾਣੀ ਕੱਢ ਲਓ ਅਤੇ ਦਹੀ 'ਚ ਪਾਓ। 
7 ਫਿਰ ਭੱਲਿਆਂ ਨੂੰ ਦਹੀ 'ਚੋਂ ਕੱਢ ਕੇ ਸਰਵਿੰਗ ਬਾਊਲ 'ਚ ਪਾਓ ਅਤੇ ਇਨ੍ਹਾਂ 'ਤੇ ਥੋੜ੍ਹਾ ਜਿਹਾ ਦਹੀ, ਮਿੱਠੀ ਖਜੂਰ ਅਤੇ ਇਮਲੀ ਦੀ ਚਟਨੀ, ਹਰੀ ਚਟਨੀ, ਥੋੜਾ ਜਿਹਾ ਲਾਲ ਮਿਰਚ ਪਾਊਡਰ ਅਤੇ ਜੀਰਾ ਪਾਊਡਰ ਛਿੜਕੋ।


rajwinder kaur

Content Editor

Related News