Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

Thursday, Jan 21, 2021 - 10:30 AM (IST)

Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਨਵੀਂ ਦਿੱਲੀ: ਕਈ ਵਾਰ ਅਚਾਨਕ ਹੀ ਘਰ ’ਚ ਮਹਿਮਾਨ ਆ ਜਾਂਦੇ ਹਨ। ਅਜਿਹੇ ’ਚ ਖਾਣ ਲਈ ਕੀ ਬਣਾਈਏ ਇਸ ਲਈ ਬੀਬੀਆਂ ਸੋਚ ’ਚ ਪੈ ਜਾਂਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਕਸ਼ਮੀਰੀ ਪੁਲਾਓ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਤੁਸੀਂ ਮਹਿਮਾਨਾਂ ਨੂੰ ਖਵਾ ਕੇ ਉਨ੍ਹਾਂ ਦਾ ਦਿਲ ਜਿੱਤ ਸਕਦੇ ਹੋ। ਕਸ਼ਮੀਰੀ ਪੁਲਾਓ ਸੁਆਦ ’ਚ ਲਾਜਵਾਬ ਹੋਣ ਦੇ ਨਾਲ ਬਣਾਉਣ ’ਚ ਵੀ ਆਸਾਨ ਹਨ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਕਸ਼ਮੀਰੀ ਪੁਲਾਓ ਬਣਾਉਣ ਲਈ ਸਮੱਗਰੀ
ਬਾਸਮਤੀ ਚੌਲ-2 ਕੱਪ (ਧੋ ਕੇ ਪਾਣੀ ’ਚ ਭਿੱਜੇ ਹੋਏ)
ਜੀਰਾ-1/2 ਛੋਟਾ ਚਮਚਾ
ਲੌਂਗ-3 
ਦਾਲਚੀਨੀ-1
ਤਾਜ਼ੀ ¬ਕ੍ਰੀਮ-2 ਵੱਡੇ ਚਮਚੇ
ਇਲਾਇਚੀ-3
ਤੇਜ਼ਪੱਤਾ-1
ਖੰਡ-1 ਛੋਟਾ ਚਮਚਾ
ਲੂਣ ਲੋੜ ਅਨੁਸਾਰ
ਘਿਓ-2 ਵੱਡੇ ਚਮਚੇ
ਸੁੱਕੇ ਮੇਵੇ-1/2 ਕੱਪ (ਕੱਟੇ ਹੋਏ)
ਗੁਲਾਬ ਦੇ ਪੱਤੇ-2-3
ਪਾਣੀ-2 ਕੱਪ

ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ

ਕਸ਼ਮੀਰੀ ਪੁਲਾਓ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ ’ਚ ਦੁੱਧ ਕ੍ਰੀਮ, ਲੂਣ ਅਤੇ ਖੰਡ ਪਾ ਕੇ ਮਿਲਾਓ। 
2. ਪੈਨ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਤੇਜ਼ਪੱਤਾ, ਇਲਾਇਚੀ, ਲੌਂਗ ਪਾ ਕੇ ਭੁੰਨੋ।
3. ਹੁਣ ਚੌਲਾਂ ਨੂੰ ਪਾਣੀ ਤੋਂ ਵੱਖ ਕਰਕੇ ਪੈਨ ’ਚ ਪਾ ਕੇ 2 ਮਿੰਟ ਤੱਕ ਫਰਾਈ ਕਰੋ। 
4. ਫਿਰ ਇਸ ’ਚ ਦੁੱਧ ਦਾ ਮਿਸ਼ਰਨ ਅਤੇ ਪਾਣੀ ਪਾ ਕੇ ਮਿਲਾਓ। 
5. ਇਕ ਉਬਾਲ ਆਉਣ ਤੋਂ ਬਾਅਦ ਪੈਨ ਨਾਲ ਢੱਕ ਕੇ ਹੌਲੀ ਅੱਗ ’ਤੇ ਪਕਾਓ। 
6. ਚੌਲ ਪੱਕਣ ਤੋਂ ਬਾਅਦ ਇਸ ’ਚ ਸੁੱਕੇ ਮੇਵੇ ਮਿਲਾਓ।
7. ਤਿਆਰ ਕਸ਼ਮੀਰੀ ਪੁਲਾਓ ਨੂੰ ਖਾਣ ਲਈ ਪਲੇਟ ’ਚ ਕੱਢੋ ਅਤੇ ਗੁਲਾਬ ਦੇ ਪੱਤਿਆਂ ਨਾਲ ਗਾਰਨਿਸ਼ ਕਰਕੇ ਮਹਿਮਾਨਾਂ ਨੂੰ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News