Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਮੈਗੀ ਸੈਂਡਵਿਚ, ਜਾਣੋ ਬਣਾਉਣ ਦੀ ਵਿਧੀ

Wednesday, Nov 17, 2021 - 10:42 AM (IST)

Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਮੈਗੀ ਸੈਂਡਵਿਚ, ਜਾਣੋ ਬਣਾਉਣ ਦੀ ਵਿਧੀ

ਨਵੀਂ ਦਿੱਲੀ- ਤੁਸੀਂ ਬਾਜ਼ਾਰ 'ਚੋਂ ਕਈ ਤਰ੍ਹਾਂ ਦੇ ਸੈਂਡਵਿਚ ਲੈ ਕੇ ਖਾਧੇ ਹੋਣਗੇ। ਪਨੀਰ, ਮਸ਼ਰੂਮ ਆਦਿ ਨਾਲ ਬਣੇ ਸੈਂਡਵਿਚ ਖਾਣ 'ਚ ਸਭ ਨੂੰ ਸੁਆਦ ਲੱਗਦੇ ਹਨ ਪਰ ਅੱਜ ਅਸੀਂ ਤੁਹਾਨੂੰ ਮੈਗੀ ਨਾਲ ਬਣੇ ਸੈਂਡਵਿਚ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ ਜੋ ਕਿ ਬਣਾਉਣ 'ਚ ਬਹੁਤ ਆਸਾਨ ਹੈ। ਮੈਗੀ ਸੈਂਡਵਿਚ ਤੁਹਾਡੇ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਖਾਣ 'ਚ ਬਹੁਤ ਸਵਾਦ ਲੱਗਣਗੇ। ਜਾਣੋ ਵਿਧੀ...
ਬਣਾਉਣ ਲਈ ਵਰਤੋਂ ਹੋਣ ਵਾਲੀ ਸਮੱਗਰੀ 
ਤੇਲ- ਦੋ ਵੱਡੇ ਚਮਚੇ
ਜ਼ੀਰਾ- ਇਕ ਵੱਡਾ ਚਮਚਾ
ਪਿਆਜ਼-60 ਗ੍ਰਾਮ 
ਹਲਦੀ-1/4 ਚਮਚਾ
ਕਾਲੀ ਮਿਰਚ ਪਾਊਡਰ-1/4 ਚਮਚਾ 
ਸ਼ਿਮਲਾ ਮਿਰਚ-60 ਗ੍ਰਾਮ 
ਗਾਜਰ-60 ਗ੍ਰਾਮ 
ਪਾਣੀ ਲੋੜ ਅਨੁਸਾਰ 
ਮੈਗੀ ਮਸਾਲਾ-ਦੋ ਵੱਡੇ ਚਮਚ 
ਮੈਗੀ-120 ਗ੍ਰਾਮ 
ਲੂਣ ਸਵਾਦ ਅਨੁਸਾਰ 
ਬਰੈੱਡ ਸਲਾਈਸਿਜ਼
ਕੈਚਅੱਪ ਸਵਾਦ ਅਨੁਸਾਰ
ਤੇਲ ਲੋੜ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਫ਼ਰਾਈਪੈਨ ਵਿਚ ਦੋ ਵੱਡੇ ਚਮਚੇ ਤੇਲ ਪਾ ਕੇ ਗਰਮ ਕਰੋ। ਇਸ ਵਿਚ ਵੱਡਾ ਚਮਚਾ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ ਇਸ ਵਿਚ ਪਿਆਜ਼ ਪਾ ਕੇ ਭੁੰਨ ਲਓ। ਬਾਅਦ ਵਿਚ ਹਲਦੀ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇਸ ਵਿਚ ਸ਼ਿਮਲਾ ਮਿਰਚ, ਗਾਜਰ ਪਾ ਕੇ ਮਿਕਸ ਕਰ ਲਓ। ਹੁਣ ਇਸ ਨੂੰ 3 ਤੋਂ 5 ਮਿੰਟ ਤਕ ਪਕਾਉ।
ਇਸ ਮਿਸ਼ਰਨ ਵਿਚ ਲੋੜ ਅਨੁਸਾਰ ਪਾਣੀ, ਦੋ ਵੱਡੇ ਚਮਚੇ ਮੈਗੀ ਮਸਾਲਾ ਪਾਉਣ ਤੋਂ ਬਾਅਦ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ। ਹੁਣ ਉਸ ਵਿਚ ਅੱਧਾ ਚਮਚਾ ਲੂਣ ਮਿਲਾ ਕੇ ਇਕ ਪਾਸੇ ਰੱਖ ਦਿਓ। ਇਕ ਬਰੈੱਡ ਸਲਾਈਸ ਲਓ ਅਤੇ ਉਸ ’ਤੇ ਥੋੜ੍ਹਾ ਕੈਚਅੱਪ ਲਗਾਓ।
ਇਸ ਉਪਰ ਥੋੜ੍ਹੀ ਜਿਹੀ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਫੈਲਾਓ। ਉਸ ਤੋਂ ਬਾਅਦ ਇਸ ’ਤੇ ਕੱਦੂਕਸ ਕੀਤਾ ਹੋਇਆ ਪਨੀਰ ਪਾ ਕੇ ਉਪਰੋਂ ਦੂਜੀ ਬਰੈੱਡ ਸਲਾਈਸ ਲਗਾ ਦਿਓ। ਇਸ ਤੋਂ ਬਾਅਦ ਸੈਂਡਵਿਚ ਨੂੰ ਗਰਿੱਲ ਵਿਚ ਰੱਖ ਦਿਓ ਅਤੇ ਬਰੱਸ਼ ਦੀ ਮਦਦ ਨਾਲ ਤੇਲ ਲਗਾਓ। ਫਿਰ ਇਸ ਨੂੰ ਸੁਨਿਹਰਾ ਭੂਰਾ ਹੋਣ ਤਕ ਰੋਸਟ ਕਰ ਲਓ। ਇਸ ਨੂੰ ਗਰਿੱਲ 'ਚੋਂ ਕੱਢ ਕੇ ਅੱਧਾ ਕੱਟ ਲਓ। ਤੁਹਾਡਾ ਮੈਗੀ ਸੈਂਡਵਿਚ ਬਣ ਕੇ ਤਿਆਰ ਹੈ। ਹੁਣ ਇਸ ਨੂੰ ਆਪ ਵੀ ਖਾਓ ਅਤੇ ਆਪਣੇ ਬੱਚਿਆਂ ਨੂੰ ਵੀ ਖਵਾਓ। 


author

Aarti dhillon

Content Editor

Related News