Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮੈਗੀ ਸੈਂਡਵਿਚ

03/03/2021 9:48:32 AM

ਨਵੀਂ ਦਿੱਲੀ—ਜੇ ਤੁਸੀਂ ਵੀ ਮੈਗੀ ਖਾਣ ਦੇ ਸ਼ੌਕੀਨ ਹੋ ਪਰ ਵਾਰ-ਵਾਰ ਉਹੀ ਬੋਰਿੰਗ ਤਰੀਕੇ ਨਾਲ ਮੈਗੀ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਤੁਸੀਂ ਘਰ ‘ਚ ਮੈਗੀ ਸੈਂਡਵਿਚ ਬਣਾ ਸਕਦੇ ਹੋ। ਇਹ ਬਣਾਉਣ ‘ਚ ਆਸਾਨ ਅਤੇ ਖਾਣ ‘ਚ ਬੇਹੱਦ ਸੁਆਦ ਹੋਵੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਸਮੱਗਰੀ
ਤੇਲ- ਦੋ ਵੱਡੇ ਚਮਚੇ
ਜੀਰਾ- ਇਕ ਵੱਡਾ ਚਮਚਾ 
ਗੰਢੇ-60 ਗ੍ਰਾਮ
ਹਲਦੀ-1/4 ਚਮਚਾ
ਕਾਲੀ ਮਿਰਚ ਪਾਊਡਰ-1/4 ਚਮਚਾ
ਸ਼ਿਮਲਾ ਮਿਰਚ-60 ਗ੍ਰਾਮ
ਗਾਜਰ-60 ਗ੍ਰਾਮ
ਪਾਣੀ ਲੋੜ ਅਨੁਸਾਰ
ਮੈਗੀ ਮਸਾਲਾ-ਦੋ ਵੱਡੇ ਚੱਮਚ 
ਮੈਗੀ-120 ਗ੍ਰਾਮ 
ਲੂਣ ਸੁਆਦ ਅਨੁਸਾਰ 
ਬਰੈੱਡ ਸਲਾਈਸਿਜ਼
ਕੈਚਅੱਪ ਸੁਆਦ ਅਨੁਸਾਰ
ਤੇਲ

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇਕ ਪੈਨ ‘ਚ ਦੋ ਵੱਡੇ ਚਮਚੇ ਤੇਲ ਪਾ ਕੇ ਗਰਮ ਕਰੋ। ਇਸ ‘ਚ ਵੱਡਾ ਚਮਚਾ ਜ਼ੀਰਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤੋਂ ਬਾਅਦ
ਇਸ ‘ਚ ਗੰਢੇ ਪਾ ਕੇ ਭੁੰਨ ਲਓ। ਬਾਅਦ ‘ਚ ਹਲਦੀ, ਕਾਲੀ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਫ਼ਿਰ ਇਸ 'ਚ ਸ਼ਿਮਲਾ ਮਿਰਚ, ਗਾਜਰ
ਪਾ ਕੇ ਮਿਕਸ ਕਰ ਲਓ। ਇਸ ਨੂੰ 3 ਤੋਂ 5 ਮਿੰਟ ਤਕ ਪਕਾਓ। ਇਸ ਮਿਸ਼ਰਣ ‘ਚ ਲੋੜ ਅਨੁਸਾਰ ਪਾਣੀ, ਦੋ ਵੱਡੇ ਚਮਚੇ ਮੈਗੀ ਮਸਾਲਾ ਪਾਉਣ ਦੇ ਬਾਅਦ
ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਓ। ਉਸ ‘ਚ ਅੱਧਾ ਚਮਚਾ ਲੂਣ ਮਿਲਾ ਕੇ ਇਕ ਪਾਸੇ ਰੱਖ ਦਿਓ। ਇਕ ਬਰੈੱਡ ਸਲਾਈਸ ਲਓ ਅਤੇ ਉਸ ‘ਤੇ ਥੋੜ੍ਹਾ
ਕੈਚਅੱਪ ਲਗਾਓ। ਇਸ ਉੱਪਰ ਥੋੜ੍ਹੀ ਜਿਹੀ ਮੈਗੀ ਪਾ ਕੇ ਚੰਗੀ ਤਰ੍ਹਾਂ ਨਾਲ ਫ਼ੈਲਾਓ। ਉਸ ਤੋਂ ਬਾਅਦ ਇਸ ‘ਤੇ ਕੱਦੂਕਸ ਕੀਤਾ ਹੋਇਆ ਪਨੀਰ ਪਾ ਕੇ
ਉੱਪਰੋਂ ਦੂਜੀ ਬਰੈੱਡ ਸਲਾਈਸ ਲਗਾ ਦਿਓ। ਇਸ ਤੋਂ ਬਾਅਦ ਸੈਂਡਵਿਚ ਨੂੰ ਗ੍ਰਿਲਰ ‘ਚ ਰੱਖ ਦਿਓ ਅਤੇ ਬਰੱਸ਼ ਦੀ ਮਦਦ ਨਾਲ ਤੇਲ ਲਗਾਓ। ਫ਼ਿਰ ਇਸ
ਨੂੰ ਸੁਨਿਹਰਾ ਭੂਰਾ ਹੋਣ ਤਕ ਰੋਸਟ ਕਰ ਲਓ। ਇਸ ਨੂੰ ਗ੍ਰਿਲਰ ‘ਚੋਂ ਕੱਢ ਕੇ ਅੱਧਾ ਕੱਟ ਲਓ।
ਤੁਹਾਡੇ ਖਾਣ ਲਈ ਮੈਗੀ ਸੈਂਡਵਿਚ ਬਣ ਕੇ ਤਿਆਰ ਹੈ ਇਸ ਗਰਮਾ-ਗਰਮ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News