ਇਸ ਗਰਮੀ ਚੁਣੋ ਕੁਝ ਖਾਸ ਰੰਗ ਅਤੇ ਪਾਓ ਵੱਖਰਾ ਲੁਕ

Wednesday, Apr 12, 2017 - 05:49 PM (IST)

ਇਸ ਗਰਮੀ ਚੁਣੋ ਕੁਝ ਖਾਸ ਰੰਗ ਅਤੇ ਪਾਓ ਵੱਖਰਾ ਲੁਕ

 ਨਵੀਂ ਦਿੱਲੀ— ਗਰਮੀਆਂ ਦਾ ਮੌਸਮ ਆ ਗਿਆ ਹੈ। ਇਨ੍ਹਾਂ ਦਿਨ੍ਹਾਂ ''ਚ ਹਰ ਕੋਈ ਚਾਹੁੰਦਾ ਹੈ ਕਿ ਉਹ ਕੂਲ ਅਤੇ ਫ੍ਰੈਸ਼ ਦਿਖੇ। ਇਸ ਦੇ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਨੂੰ ਵੀ ਅਪਣਾਉਂਦੇ ਹਨ। ਜੇ ਤੁਸੀਂ ਵੀ ਉਨ੍ਹਾਂ ''ਚੋਂ ਇੱਕ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਰੰਗਾ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਗਰਮੀਆਂ ਦੇ ਮੌਸਮ ''ਚ ਕੂਲ ਅਤੇ ਥੋੜ੍ਹਾਂ ਵੱਖ ਦਿਖਾਉਂਣਗੇ। ਸਾਡਾ ਕਹਿਣ ਦਾ ਮਤਲੱਬ ਹੈ ਕਿ ਇਹ ਲੁਕ ਤੁਹਾਨੂੰ ਵੱਖਰਾ ਲੁਕ ਦੇਵੇਗਾ। 
1. ਹਰਾ ਰੰਗ
ਹਰੇ ਰੰਗ ''ਚ ਤੁਹਾਨੂੰ ਬਹੁਤ ਸਾਰੇ ਸ਼ੇਡ ਮਿਲ ਜਾਣਗੇ। ਇਹ ਰੰਗ ਤੁਹਾਡੇ ਅੰਦਾਜ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ਰੰਗ ਦੇ ਜੁੱਤੀ ਵੀ ਪਾ ਸਕਦੀ ਹੋ। ਇਸ ਰੰਗ ਦੀ ਡਰੈੱਸ ਗਰਮੀਆਂ ''ਚ ਚੰਗੀ ਵੀ ਲੱਗਦੀ ਹੈ।
2. ਗੁਲਾਬੀ ਰੰਗ
ਗੁਲਾਬੀ ਰੰਗ ਤਾਂ ਤੁਸੀਂ ਕਿਸੇ ਵੀ ਮੌਸਮ ''ਚ ਪਾ ਸਕਦੀ ਹੋ ਕਿਉਂਕਿ ਇਹ ਰੰਗ ਅਜਿਹਾ ਹੈ ਜੋ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। 
3. ਸੰਤਰੀ ਰੰਗ
ਜੇ ਤੁਸੀਂ ਦੂਜਿਆਂ ਨਾਲੋਂ ਥੋੜ੍ਹਾ ਵੱਖ ਦਿਖਣਾ ਚਾਹੁੰਦੀ ਹੋ ਤਾਂ ਤੁਸੀਂ ਸੰਤਰੀ ਰੰਗ ਦੀ ਡਰੈੱਸ ਪਾ ਸਕਦੀ ਹੋ। ਇਸ ਤੋਂ ਇਲਾਵਾ ਤੁਸੀਂ ਸੰਤਰੀ ਰੰਗ ਦਾ ਬੈਗ ਵੀ ਲੈ ਸਕਦੀ ਹੋ। ਇੰਝ ਕਰਨ ਨਾਲ ਤੁਸੀਂ ਵੱਖਰੇ ਲੁਕ ''ਚ ਨਜ਼ਰ ਆਵੋਗੀ। 
4. ਨੀਲਾ ਰੰਗ
ਗਰਮੀ ''ਚ ਤੁਸੀਂ ਆਪਣੇ ਆਪ ਨੂੰ ਪਰਫੈਕਟ ਲੁਕ ਦੇਣਾ ਚਾਹੁੰਦੀ ਹੋ, ਤਾਂ ਨੀਲਾ ਰੰਗ ਜ਼ਰੂਰ ਵਰਤੋ। ਇਸ ਰੰਗ ਦੀ ਡਰੈੱਸ ਗਰਮੀਆਂ ''ਚ ਸੋਹਣੀ ਵੀ ਲੱਗਦੀ ਹੈ। ਇਸ ਤੋਂ ਇਲਾਵਾ ਤੁਸੀਂ ਨੀਲੇ ਰੰਗ ਦੀ ਜੁੱਤੀ ਵੀ ਪਾ ਸਕਦੀ ਹੋ। ਇਸ ਰੰਗ ਦੀ ਡਰੈੱਸ ਨਾਲ ਤੁਸੀਂ ਦੂਜਿਆਂ ਨਾਲੋਂ ਵੱਖ ਨਜ਼ਰ ਆ ਸਕਦੀ ਹੋ। 
5. ਪੀਲਾ
ਪੀਲਾ ਰੰਗ ਕਾਫੀ ਆਰਾਮ ਅਤੇ ਠੰਡਕ ਦਿੰਦਾ ਹੈ। ਇਸ ਨਾਲ ਤੁਹਾਨੂੰ ਦੇਖਣ ਵਾਲੇ ਲੋਕਾਂ ਦੀ ਅੱਖਾਂ ਨੂੰ ਵੀ ਠੰਡਾ ਮਹਿਸੂਸ ਹੋਵੇਗੀ। ਇਸ ਲਈ ਤੁਸੀਂ ਇਸ ਰੰਗ ਦਾ ਸਕਾਰਫ ਜਾਂ ਫਿਰ ਕਾਟਨ ਦੀ ਕੁੜਤੀ ਵੀ ਪਾ ਸਕਦੀ ਹੋ। 


Related News