ਬੱਚਿਆਂ ਦੀ ਚਮੜੀ ''ਤੇ ਨਹੀਂ ਹੋਣਗੇ ਰੈਸ਼ੇਜ, ਇੰਝ ਕਰੋ ਉਨ੍ਹਾਂ ਦੀ Skin Care
Thursday, Oct 30, 2025 - 04:12 PM (IST)
ਵੈੱਬ ਡੈਸਕ- ਬੱਚਿਆਂ ਦੀ ਚਮੜੀ ਬਹੁਤ ਹੀ ਨਰਮ ਤੇ ਸੰਵੇਦਨਸ਼ੀਲ ਹੁੰਦੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਨਾਲ ਹੀ ਉਨ੍ਹਾਂ ਦੀ ਚਮੜੀ ’ਤੇ ਰੈਸ਼, ਫੋੜੇ-ਫੁੰਸੀ ਜਾਂ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਕਈ ਵਾਰ ਮਾਪੇ ਬੱਚਿਆਂ ਦੀ ਚਮੜੀ ’ਤੇ ਵੱਖ-ਵੱਖ ਸਕਿਨ ਪ੍ਰੋਡਕਟਸ ਲਗਾਉਂਦੇ ਹਨ, ਜੋ ਉਨ੍ਹਾਂ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਇਸ ਲਈ ਬੱਚਿਆਂ ਦੀ ਚਮੜੀ ਨੂੰ ਵਧੇਰੇ ਧਿਆਨ ਅਤੇ ਸਹੀ ਤਰੀਕੇ ਨਾਲ ਸੰਭਾਲਣ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਬੱਚੇ ਦੀ ਚਮੜੀ ਦੀ ਕੁਦਰਤੀ ਚਮਕ ਅਤੇ ਸਿਹਤ ਨੂੰ ਕਾਇਮ ਰੱਖ ਸਕਦੇ ਹੋ:-
ਡਾਇਪਰ ਸਮੇਂ-ਸਮੇਂ ’ਤੇ ਬਦਲੋ
ਬੱਚੇ ਦਾ ਡਾਇਪਰ ਹਰ 3-4 ਘੰਟਿਆਂ 'ਚ ਜ਼ਰੂਰ ਬਦਲੋ। ਡਾਇਪਰ ਬਦਲਣ ਵੇਲੇ ਬੱਚੇ ਦੇ ਪ੍ਰਾਈਵੇਟ ਪਾਰਟ ਨੂੰ ਕੁਝ ਸਮਾਂ ਹਵਾ ਲਗਣ ਦਿਓ, ਤਾਂ ਜੋ ਨਮੀ ਘੱਟ ਹੋਵੇ ਤੇ ਚਮੜੀ ’ਤੇ ਇਰਿਟੇਸ਼ਨ ਨਾ ਹੋਵੇ। ਨਵਾਂ ਡਾਇਪਰ ਪਾਉਣ ਤੋਂ ਪਹਿਲਾਂ ਗਿੱਲੇ ਸਾਫ਼ ਕੱਪੜੇ ਨਾਲ ਉਸ ਜਗ੍ਹਾ ਨੂੰ ਧੋ ਕੇ ਸੁੱਕਾ ਲਵੋ।
ਬੱਚੇ ਨੂੰ ਸਿੱਧੀ ਧੁੱਪ ਤੋਂ ਬਚਾਓ
ਜੇ ਤੁਹਾਡਾ ਬੱਚਾ 6 ਮਹੀਨੇ ਤੋਂ ਛੋਟਾ ਹੈ, ਤਾਂ ਉਸ ਨੂੰ ਸਿੱਧੀ ਧੁੱਪ 'ਚ ਨਾ ਲਿਜਾਓ। ਸਰਦੀਆਂ 'ਚ ਜੇਕਰ ਤੁਸੀਂ ਬੱਚੇ ਨੂੰ ਧੁੱਪ ਦਿਖਾਉਂਦੇ ਹੋ, ਤਾਂ ਧਿਆਨ ਰੱਖੋ ਕਿ ਧੁੱਪ ਬਹੁਤ ਤਿੱਖੀ ਨਾ ਹੋਵੇ। ਬਹੁਤ ਜ਼ਿਆਦਾ ਧੁੱਪ ਨਾਲ ਬੱਚੇ ਦੀ ਚਮੜੀ ’ਤੇ ਰੈਸ਼, ਜਲਣ ਜਾਂ ਖੁਜਲੀ ਹੋ ਸਕਦੀ ਹੈ।
ਹਰ ਰੋਜ਼ ਨਾ ਨਹਿਲਾਓ
- ਜਦੋਂ ਤੱਕ ਬੱਚਾ ਗੋਡਿਆਂ’ਤੇ ਰੇਂਗਣਾ ਸ਼ੁਰੂ ਨਹੀਂ ਕਰਦਾ, ਉਸ ਨੂੰ ਹਫ਼ਤੇ 'ਚ 3–4 ਵਾਰ ਹੀ ਨਹਿਲਾਓ।
- ਰੋਜ਼ਾਨਾ ਨਹਿਲਾਉਣ ਨਾਲ ਚਮੜੀ ਸੁੱਕੀ ਹੋ ਸਕਦੀ ਹੈ, ਜਿਸ ਨਾਲ ਖੁਜਲੀ ਜਾਂ ਐਲਰਜੀ ਹੋਣ ਦਾ ਖਤਰਾ ਵਧਦਾ ਹੈ।
- ਰੋਜ਼ ਡਾਇਪਰ ਦੇ ਇਲਾਕੇ ਨੂੰ ਸਾਫ਼ ਰੱਖੋ ਅਤੇ ਮਿਲਡ ਬੇਬੀ ਵਾਸ਼ ਦੀ ਵਰਤੋਂ ਕਰੋ।
ਮੌਇਸ਼ਚਰਾਈਜ਼ਰ ਦੀ ਵਰਤੋਂ ਸੰਭਲ ਕੇ ਕਰੋ
- ਜੇ ਤੁਹਾਡੇ ਬੱਚੇ ਦੀ ਚਮੜੀ ਬਹੁਤ ਸੰਵੇਦਨਸ਼ੀਲ (Sensitive) ਹੈ, ਤਾਂ ਉਸ ’ਤੇ ਮੌਇਸ਼ਚਰਾਈਜ਼ਰ ਨਾ ਲਗਾਓ।
- ਇਸ ਨਾਲ ਐਲਰਜੀ ਜਾਂ ਜਲਣ ਹੋ ਸਕਦੀ ਹੈ। ਜੇ ਚਮੜੀ ਬਹੁਤ ਸੁੱਕੀ ਹੈ, ਤਾਂ ਪੈਟਰੋਲੀਅਮ ਜੈਲੀ ਦੀ ਹਲਕੀ ਪਰਤ ਲਗਾਈ ਜਾ ਸਕਦੀ ਹੈ।
ਡਾਇਪਰ ਰੈਸ਼ ਤੋਂ ਬਚਾਅ ਤੇ ਇਲਾਜ
ਜੇ ਬੱਚੇ ਨੂੰ ਡਾਇਪਰ ਰੈਸ਼ ਹੋ ਗਏ ਹਨ ਤਾਂ ਕੋਸੇ ਪਾਣੀ ਨਾਲ ਪ੍ਰਭਾਵਿਤ ਹਿੱਸਾ ਧੋਵੋ। ਡਾਇਪਰ ਤੁਰੰਤ ਬਦਲੋ ਅਤੇ ਰਸਾਇਣਕ ਡਿਟਰਜੈਂਟ (Chemical Detergent) ਨਾਲ ਧੋਤੇ ਕਪੜੇ ਦੇ ਡਾਇਪਰ ਦੀ ਵਰਤੋਂ ਨਾ ਕਰੋ। ਧੋਣ ਤੋਂ ਬਾਅਦ ਡਾਇਪਰ ਨੂੰ ਧੁੱਪ 'ਚ ਪੂਰੀ ਤਰ੍ਹਾਂ ਸੁਕਾਓ, ਤਾਂ ਜੋ ਕਿਸੇ ਵੀ ਬੈਕਟੀਰੀਆ ਦਾ ਸੰਕਰਮਣ ਨਾ ਹੋਵੇ।
ਮਾਹਿਰਾਂ ਦੀ ਸਲਾਹ
ਚਮੜੀ ਮਾਹਿਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਚਮੜੀ ਨੂੰ ਘੱਟ ਪ੍ਰੋਡਕਟਸ, ਵਧੇਰੇ ਕੁਦਰਤੀ ਦੇਖਭਾਲ ਦੀ ਲੋੜ ਹੁੰਦੀ ਹੈ। ਜਿੰਨਾ ਸਧਾਰਣ ਰੂਟੀਨ ਰੱਖਿਆ ਜਾਵੇ, ਬੱਚੇ ਦੀ ਚਮੜੀ ਓਨੀ ਹੀ ਸਿਹਤਮੰਦ ਰਹੇਗੀ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
