ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਮਨਾਓ ''ਦੀਵਾਲੀ''

Sunday, Nov 08, 2026 - 10:23 AM (IST)

ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਮਨਾਓ ''ਦੀਵਾਲੀ''

- ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ। ਫਿਰ ਵੀ ਜੇ ਤੁਸੀਂ ਆਤਿਸ਼ਬਾਜ਼ੀ ਕਰਨ ਬਾਰੇ ਸੋਚ ਰਹੇ ਹੋ ਤਾਂ ਘੱਟ ਆਵਾਜ਼ ਅਤੇ ਘੱਟ ਧੂੰਆਂ ਛੱਡਣ ਵਾਲੇ ਪਟਾਕੇ, ਫੁਲਝੜੀਆਂ ਅਤੇ ਚੱਕਰੀਆਂ ਹੀ ਚਲਾਓ। ਪਟਾਕੇ ਚਲਾਉਂਦੇ ਸਮੇਂ ਆਪਣੀਆਂ ਅੱਖਾਂ ਅਤੇ ਕੰਨਾਂ ਦਾ ਖਾਸ ਧਿਆਨ ਰੱਖੋ।
- ਧਿਆਨ ਰੱਖੋ ਕਿ ਨਾਈਲੋਨ -ਦੇ ਕੱਪੜੇ ਪਹਿਨ ਕੇ ਆਤਿਸ਼ਬਾਜ਼ੀ ਨਾ ਕਰੋ। ਨਾਲ ਹੀ ਆਲੇ-ਦੁਆਲੇ ਗੈਸ ਸਿਲੰਡਰ, ਮਿੱਟੀ ਦਾ ਤੇਲ, ਪੈਟਰੋਲ ਵਰਗੀਆਂ ਜਲਣਸ਼ੀਲ ਚੀਜ਼ਾਂ ਨਾ ਰੱਖੀਆਂ ਹੋਣ।
- ਤੁਸੀਂ ਹਮੇਸ਼ਾ ਆਪਣੇ ਕਿਸੇ ਵੱਡੇ ਦੀ ਨਿਗਰਾਨੀ ਵਿਚ ਹੀ ਪਟਾਕੇ ਅਤੇ ਫੁਲਝੜੀਆਂ ਚਲਾਓ। ਚੰਗਾ ਹੋਵੇਗਾ ਕਿ ਆਤਿਸ਼ਬਾਜ਼ੀ ਲਈ ਮਾਚਿਸ ਦੀ ਥਾਂ ਮੋਮਬੱਤੀ ਦੀ ਵਰਤੋਂ ਕੀਤੀ ਜਾਵੇ।
- ਆਤਿਸ਼ਬਾਜ਼ੀ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਧੋਣੇ ਜ਼ਰੂਰੀ ਹਨ। ਪਟਾਕਿਆਂ ਦਾ ਬਾਰੂਦ ਹੱਥਾਂ ਰਾਹੀਂ ਚਮੜੀ, ਅੱਖਾਂ ਜਾਂ ਮੂੰਹ ਵਿਚ ਜਾ ਕੇ ਨੁਕਸਾਨ ਪਹੁੰਚਾ ਸਕਦਾ ਹੈ।
- ਤਿਉਹਾਰ ਦੀ ਅਸਲੀ ਖੁਸ਼ੀ ਤਾਂ ਹੀ ਮਿਲਦੀ ਹੈ, ਜਦੋਂ ਉਸ ਦਿਨ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਾਨ ਹੋਵੇ। ਤੁਸੀਂ ਇਸ ਦਿਨ ਆਪਣੀ ਸਮਰੱਥਾ ਅਨੁਸਾਰ ਲੋੜਵੰਦ ਲੋਕਾਂ ਦੀ ਮਦਦ ਕਰ ਸਕਦੇ ਹਾਂ।
-ਦੀਵਾਲੀ 'ਤੇ ਆਪਣੇ ਘਰ ਨੂੰ ਸਜਾਉਣ ਲਈ ਬਿਜਲੀ ਦੀਆਂ ਲੜੀਆਂ ਅਤੇ ਲਾਈਟਾਂ ਭਾਵੇਂ ਕਿੰਨੀਆਂ ਵੀ ਲਗਾ ਲਈਆਂ ਜਾਣ, ਪਰ ਰਵਾਇਤੀ ਮਿੱਟੀ ਦੇ ਦੀਵਿਆਂ ਦੀ ਗੱਲ ਹੀ ਵੱਖਰੀ ਹੈ।
-ਆਪਣੀ ਹੈਪੀ ਦੀਵਾਲੀ ਦੇ ਨਾਲ-ਨਾਲ ਪਾਲਤੂ ਜਾਨਵਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਵਾਲੀਆਂ ਤੇਜ਼ ਆਵਾਜ਼ਾਂ ਜਾਨਵਰਾਂ ਨੂੰ ਡਰਾ ਦਿੰਦੀਆਂ ਹਨ। 
- ਕਈ ਵਾਰ ਬੱਚੇ ਪਟਾਕੇ ਅਤੇ ਮਾਚਿਸ ਆਪਣੀ ਪੈਂਟ ਦੀ ਜੇਬ ਵਿਚ ਰੱਖ ਲੈਂਦੇ ਹਨ। ਅਜਿਹਾ ਬਿਲਕੁਲ ਵੀ ਨਾ ਕਰੋ। 


author

Sunaina

Content Editor

Related News