ਰਸਗੁੱਲੇ ਬਣਾਉਣ ਦਾ ਤਰੀਕਾ

Thursday, Oct 29, 2026 - 12:27 PM (IST)

ਰਸਗੁੱਲੇ ਬਣਾਉਣ ਦਾ ਤਰੀਕਾ

 ਸਮੱਗਰੀ

- ਦੁੱਧ: 1 ਲਿਟਰ (ਫੁੱਲ ਕ੍ਰੀਮ ਦੁੱਧ), ਨਿੰਬੂ ਦਾ ਰਸ ਜਾਂ ਸਿਰਕਾ: 2 ਚੱਮਚ 2 ਚੱਮਚ ਪਾਣੀ ਵਿਚ ਮਿਲਾਇਆ ਹੋਇਆ), ਕੋਰਨਫਲੋਰ ਜਾਂ ਅਰਾਰੋਟ: 1 ਛੋਟਾ ਚੱਮਚ (ਬਾਈਡਿੰਗ ਲਈ) ਖੰਡ: ਡੇਢ ਕੱਪ, ਪਾਣੀ ਸਾਢੇ 4 ਕੱਪ (ਚਾਸ਼ਨੀ ਲਈ), ਇਲਾਇਚੀ ਪਾਊਡਰ: ਅੱਧਾ ਛੋਟਾ ਚੱਮਚ ਜਾਂ 2-3 ਹਰੀਆਂ ਇਲਾਇਚੀਆਂ।

ਹਲਵਾਈ ਦਾ ਸੀਕ੍ਰੇਟ ਤਰੀਕਾ :-

ਸਭ ਤੋਂ ਪਹਿਲਾਂ ਦੁੱਧ ਨੂੰ ਮੋਟੇ ਤਲੇ ਵਾਲੇ ਬਰਤਨ ਵਿਚ ਉਬਾਲ ਲਓ। ਉਬਾਲ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਦੁੱਧ ਨੂੰ 2-3 ਮਿੰਟ ਲਈ ਥੋੜ੍ਹਾ ਠੰਢਾ ਹੋਣ ਦਿਓ। ਉਬਲਦੇ ਦੁੱਧ ਵਿਚ ਨਿੰਬੂ ਜਾਂ ਸਿਰਕਾ ਪਾਉਣ ਨਾਲ ਛੀਨਾ ਸਖ਼ਤ ਹੋ ਜਾਂਦਾ ਹੈ, ਇਸ ਲਈ ਦੁੱਧ ਦਾ ਥੋੜ੍ਹਾ ਠੰਢਾ ਹੋਣਾ ਜ਼ਰੂਰੀ ਹੈ। ਹੁਣ ਹੌਲੀ-ਹੌਲੀ ਨਿੰਬੂ ਦਾ ਰਸ ਜਾਂ ਸਿਰਕਾ ਪਾਉਂਦੇ ਹੋਏ ਚੱਮਚ ਨਾਲ ਹਿਲਾਓ, ਜਦੋਂ ਤੱਕ ਦੁੱਧ ਅਤੇ ਹਰਾ ਪਾਣੀ ਵੱਖ ਨਾ ਹੋ ਜਾਣ । ਇਸ ਤੋਂ ਬਾਅਦ ਸੂਤੀ ਜਾਂ ਮਲਮਲ ਦੇ ਕੱਪੜੇ ਵਿਚ ਛੇਨਾ ਛਾਣ ਲਓ ਅਤੇ ਤੁਰੰਤ ਉਸ ਉੱਪਰ ਠੰਡਾ ਪਾਣੀ ਪਾਓ, ਤਾਂ ਜੋ ਨਿੰਬੂ ਦਾ ਖੱਟਾਪਨ ਨਿਕਲ ਜਾਵੇ। ਕੱਪੜੇ ਨੂੰ ਪੋਟਲੀ ਵਾਂਗ ਬੰਨ੍ਹ ਕੇ ਹੱਥਾਂ ਨਾਲ ਦਬਾਓ ਅਤੇ ਸਾਰਾ ਵਾਧੂ ਪਾਣੀ ਕੱਢ ਦਿਓ। ਫਿਰ ਇਸ ਨੂੰ 15-20 ਮਿੰਟ ਲਈ ਟੰਗ ਦਿਓ । ਧਿਆਨ ਰੱਖੋ ਕਿ ਛੀਨਾ ਵਿਚ ਬਿਲਕੁਲ ਵੀ ਪਾਣੀ ਨਾ ਰਹੇ, ਨਹੀਂ ਤਾਂ ਰਸਗੁੱਲੇ ਫਟ ਸਕਦੇ ਹਨ। ਛੀਨਾ ਨੂੰ ਇਕ ਵੱਡੀ ਥਾਲੀ ਵਿਚ ਕੱਢ ਲਓ। ਆਪਣੀ ਹਥੇਲੀ ਦੇ ਹੇਠਲੇ ਹਿੱਸੇ ਨਾਲ ਛੀਨਾ ਨੂੰ 5 ਤੋਂ 7 ਮਿੰਟ ਤੱਕ ਚੰਗੀ ਤਰ੍ਹਾਂ ਮਸਲੇ। ਜਦੋਂ ਛੇਨਾ ਬਿਲਕੁਲ ਮੁਲਾਇਮ ਅਤੇ ਮਾਵੇ ਵਰਗਾ ਨਰਮ ਹੋ ਜਾਵੇ, ਤਾਂ ਇਸ ਵਿਚ 1 ਛੋਟਾ ਚੱਮਚ ਕੌਰਨਫਲੋਰ ਮਿਲਾਓ ਅਤੇ 1-2 ਮਿੰਟ ਹੋਰ ਮਸਲੋ।

ਹੁਣ ਇਸ ਮੁਲਾਇਮ ਮਿਸ਼ਰਣ ਤੋਂ ਬਿਨਾਂ ਤਰੇੜਾਂ ਵਾਲੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਪਕਾਉਂਦੇ ਸਮੇਂ ਰਸਗੁੱਲੇ ਆਕਾਰ ਵਿਚ ਦੁੱਗਣੇ ਹੋ ਜਾਣਗੇ, ਇਸ ਲਈ ਗੋਲੀਆਂ ਦਾ ਆਕਾਰ ਛੋਟਾ ਹੀ ਰੱਖੋ। ਹੁਣ ਇਕ ਬਰਤਨ ਵਿਚ ਡੇਢ ਕੱਪ ਖੰਡ ਅਤੇ ਸਾਢੇ 4 ਕੱਪ ਪਾਣੀ ਪਾਓ | ਚਾਸ਼ਨੀ ਪਤਲੀ. ਹੋਣੀ ਚਾਹੀਦੀ ਹੈ, ਤਾਂ ਜੋ ਰਸਗੁੱਲੇ ਚੰਗੀ ਤਰ੍ਹਾਂ ਫੁੱਲ ਸਕਣ। ਚਾਸ਼ਨੀ ਵਿਚ ਉਬਾਲ ਆਉਣ 'ਤੇ ਛੇਨਾ ਦੀਆਂ ਗੋਲੀਆਂ ਪਾ ਦਿਓ ਅਤੇ ਧਿਆਨ ਰੱਖੋ ਕਿ ਉਬਾਲ ਲਗਾਤਾਰ ਬਣਿਆ ਰਹੇ। ਤੇਜ਼ ਅੱਗ 'ਤੇ 15-20 ਮਿੰਟ ਤੱਕ ਪਕਾਓ, ਜਦੋਂ ਤੱਕ ਰਸਗੁੱਲੇ ਆਕਾਰ ਵਿਚ ਦੁੱਗਣੇ ਨਾ ਹੋ ਜਾਣ। ਇਸ ਤੋਂ ਬਾਅਦ ਰਸਗੁੱਲਿਆਂ ਨੂੰ ਚਾਸ਼ਨੀ ਸਮੇਤ ਇਕ ਵੱਡੇ ਬਰਤਨ ਵਿਚ ਕੱਢ ਲਓ। ਇਨ੍ਹਾਂ ਨੂੰ ਪੂਰੀ ਤਰ੍ਹਾਂ ਠੰਢਾ ਹੋਣ ਲਈ 2-3 ਘੰਟੇ ਛੱਡ ਦਿਓ, ਤਾਂ ਜੋ ਇਹ ਸਪੰਜ ਵਾਂਗ ਨਰਮ ਅਤੇ ਰਸਦਾਰ ਬਣ ਜਾਣ।


author

Sunaina

Content Editor

Related News