ਕਸ਼ਮੀਰੀ ਵਰਕ ਦਿੰਦਾ ਹੈ ਔਰਤਾਂ ਦੇ ਆਊਟਫਿੱਟ ਨੂੰ ਐਲੀਜੈਂਸ ਅਤੇ ਰਿੱਚ ਲੁੱਕ

Friday, Oct 25, 2024 - 11:31 AM (IST)

ਕਸ਼ਮੀਰੀ ਵਰਕ ਦਿੰਦਾ ਹੈ ਔਰਤਾਂ ਦੇ ਆਊਟਫਿੱਟ ਨੂੰ ਐਲੀਜੈਂਸ ਅਤੇ ਰਿੱਚ ਲੁੱਕ

ਅੰਮ੍ਰਿਤਸਰ (ਕਵਿਸ਼ਾ)-ਔਰਤਾਂ ਦੇ ਐਥਨਿਕ ਵੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਐਂਬ੍ਰਾਇਡਰੀ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਐਥਨਿਕ ਵੀਅਰ ’ਤੇ ਵੱਖ-ਵੱਖ ਤਰ੍ਹਾਂ ਦੇ ਹੈਂਡ ਵਰਕ ਅਤੇ ਮਸ਼ੀਨੀ ਐਂਬਾਇਡਰੀ ਕੀਤੀ ਜਾਂਦੀ ਹੈ। ਕਿਹਾ ਜਾ ਸਕਦਾ ਹੈ ਕਿ ਕੀਤੇ ਨਾ ਕੀਤੇ ਐਥਨਿਕ ਵੀਅਰ ਨੂੰ ਐਥਨਿਕ ਲੁੱਕ ਦੇਣ ਦਾ ਕੰਮ ਇਹ ਵੱਖ-ਵੱਖ ਤਰ੍ਹਾਂ ਦੀ ਐਂਬਾਇਡਰੀ ਹੀ ਕਰਦੀ ਹੈ।
ਹਰ ਤਰ੍ਹਾਂ ਦੀ ਐਂਬਾਇਡਰੀ ਐਥਨਿਕ ਵੀਅਰ ਨੂੰ ਕਾਫੀ ਇਨਹਾਂਸ ਕਰਦੀ ਹੈ। ਨਾਲ ਹੀ ਨਾਲ ਉਸ ਆਊਟਫਿੱਟ ਦੀ ਖੂਬਸੂਰਤੀ ਨੂੰ ਵੀ ਵਧਾਉਂਦੀ ਹੈ। ਵੱਖ-ਵੱਖ ਤਰ੍ਹਾਂ ਦੀ ਐਂਬਾਇਡਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਮਟੀਰੀਅਲ ਇਸਤੇਮਾਲ ਕੀਤੇ ਜਾਂਦੇ ਹਨ ਜੋ ਕਿ ਇਕ ਤਰ੍ਹਾਂ ਦੀ ਐਂਬਾਇਡਰੀ ਨੂੰ ਦੂਸਰੀ ਐਂਬਾਇਡਰੀ ਨਾਲ ਵਿਸ਼ੇਸ਼ ਅਤੇ ਵੱਖ-ਵੱਖ ਦਰਸਾਉਂਦੇ ਹਨ ਅਤੇ ਜਦੋਂ ਐਂਬਾਇਡਰੀ ਵਿਚ ਕਸ਼ਮੀਰੀ ਵਰਕ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ-ਆਪ ਵਿਚ ਇਕ ਅਜਿਹਾ ਵਰਕ ਹੈ ਜੋ ਕਿ ਕਾਫੀ ਰਾਇਲ ਹੋਣ ਦੇ ਨਾਲ-ਨਾਲ ਐਲੀਗੈਂਟ ਵੀ ਦਿਸਦਾ ਹੈ।
ਹਾਲਾਂਕਿ ਕਸ਼ਮੀਰੀ ਵਰਕ ਪਹਿਲਾਂ ਪਸ਼ਮੀਨਾ ਦੇ ਗਰਮ ਸ਼ਾਲ ਅਤੇ ਪਸ਼ਮੀਨਾ ਦੇ ਗਰਮ ਸੂਟਾਂ ’ਤੇ ਹੀ ਕੀਤਾ ਜਾਂਦਾ ਹੈ ਪਰ ਅੱਜਕੱਲ ਔਰਤਾਂ ਕਸ਼ਮੀਰੀ ਵਰਕ ਨੂੰ ਇੰਨਾ ਜ਼ਿਆਦਾ ਪਸੰਦ ਕਰਦੀਆਂ ਹਨ ਕਿ ਡਿਜ਼ਾਈਨਰ ਇਸ ਵਿਚ ਹਲਕਾ-ਫੁਲਕਾ ਤਿਲੇ ਜਾ ਜਰਦੋਸੀ ਦਾ ਚਮਕੀਲਾ ਵਰਕ ਐਡ ਕਰ ਕੇ ਉਸ ਨੂੰ ਪਾਰਟੀ ਵੀਅਰ ਡਿਫਰੈਂਟ ਫੈਬ੍ਰਿਕਸ ’ਤੇ ਵੀ ਕਰਵਾ ਕੇ ਵੱਖ-ਵੱਖ ਤਰ੍ਹਾਂ ਦੀ ਡ੍ਰੈਸ ਕ੍ਰਿਏਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਔਰਤਾਂ ਵੀ ਇਸ ਤਰ੍ਹਾਂ ਦੇ ਕਸ਼ਮੀਰੀ ਵਰਕ ਨੂੰ ਕਾਫੀ ਪਸੰਦ ਕਰਦੀਆਂ ਨਜ਼ਰ ਆ ਰਹੀਆਂ ਹਨ। ਅਜਿਹਾ ਹੀ ਕੁਝ ਅੰਮ੍ਰਿਤਸਰੀ ਔਰਤਾਂ ਦੇ ਆਊਟਫਿੱਟ ਦੇ ਟੈਸਟ ਵਿਚ ਵੀ ਦੇਖਣ ਨੂੰ ਨਜ਼ਰ ਆ ਰਿਹਾ ਹੈ।


author

Aarti dhillon

Content Editor

Related News