ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਵਧਾਉਂਦੀ ਹੈ ਗਾਜਰ, ਜਾਣੋ ਇਸ ਦੇ ਹੋਰ ਵੀ ਫਾਇਦੇ
Wednesday, Oct 07, 2020 - 11:18 AM (IST)

ਜਲੰਧਰ—ਫੂਡ ਮਾਹਿਰਾਂ ਮੁਤਾਬਿਕ ਗਾਜਰ ਇਕ ਮਲਟੀ ਨਿਊਟ੍ਰੀਸ਼ਨਲ ਫੂਡ ਹੈ। ਗਾਜਰ ਨੈਚੂਰਲ ਬਾਇਓ ਐਕਟਿਵ ਕੰਪਾਊਂਡਸ ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦੀ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਇਸ ਮੌਸਮ 'ਚ ਸਬਜ਼ੀਆਂ ਜ਼ਿਆਦਾ ਮਾਤਰਾ 'ਚ ਬਾਜ਼ਾਰ 'ਚ ਆਉਂਦੀਆਂ ਹਨ। ਉਨ੍ਹਾਂ 'ਚੋਂ ਇਕ ਹੈ ਗਾਜਰ। ਗਾਜਰ 'ਚ ਬਹੁਤ ਘੱਟ ਕੈਲੋਰੀ ਹੁੰਦੀ ਹੈ। ਗਾਜਰ ਦੇ ਜੂਸ 'ਚ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਲਈ ਇਸ ਨੂੰ ਦਿਲ ਅਤੇ ਅੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ ।
ਗਾਜਰ ਦੀ ਵਰਤੋਂ ਜ਼ਿਆਦਾਤਰ ਸਲਾਦ, ਸਬਜ਼ੀ ਅਤੇ ਸੂਪ ਬਣਾਉਣ 'ਚ ਵੀ ਕੀਤੀ ਜਾਂਦੀ ਹੈ । ਆਓ ਜਾਣਦੇ ਹਾਂ ਗਾਜਰ ਦੇ ਫਾਇਦਿਆਂ ਬਾਰੇ-
ਅੱਖਾਂ ਦੀ ਰੌਸ਼ਨੀ ਵਧਾਏ—ਗਾਜਰ 'ਚ ਵਿਟਾਮਿਨ 1 ਮੌਜੂਦ ਹੁੰਦਾ ਹੈ, ਜੋ ਕਿ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਹਰ ਰੋਜ਼ ਗਾਜਰ ਖਾਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਇਸ 'ਚ ਮੌਜੂਦ ਬੀਟਾ ਕੈਰੋਟੀਨ ਮੋਤੀਆਬਿੰਦ ਅਤੇ ਅਨੀਮੀਆ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ।
ਖੂਨ ਦੀ ਕਮੀ ਦੂਰ ਕਰਦੀ ਹੈ—ਗਾਜਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ 5 ਅਤੇ ਆਇਰਨ ਪਾਇਆ ਜਾਂਦਾ ਹੈ । ਜੇ ਰੋਜ਼ਾਨਾ ਗਾਜਰ ਦੇ ਜੂਸ ਦੀ ਵਰਤੋਂ ਕੀਤਾ ਜਾਵੇ ਤਾਂ ਸਰੀਰ 'ਚ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ।
ਦਿਲ ਲਈ ਲਾਭਕਾਰੀ—ਗਾਜਰ ਨੂੰ ਖਾਣ ਨਾਲ ਕੋਲੈਸਟਰੋਲ ਦਾ ਲੈਵਲ ਘੱਟ ਕੀਤਾ ਜਾ ਸਕਦਾ ਹੈ। ਦਿਲ ਦੀ ਕਮਜ਼ੋਰੀ ਅਤੇ ਹਾਰਟ ਬੀਟ ਦੇ ਵੱਧ ਜਾਣ 'ਤੇ ਗਾਜਰ ਨੂੰ ਭੁੰਨ੍ਹ ਕੇ ਖਾਣ ਨਾਲ ਫਾਇਦਾ ਹੁੰਦਾ ਹੈ ।
ਕੈਂਸਰ ਤੋਂ ਬਚਾਅ—ਗਾਜਰ ਖਾਣ ਜਾਂ ਫਿਰ ਗਾਜਰ ਦਾ ਜੂਸ ਪੀਣ ਨਾਲ ਪੇਟ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ। ਗਾਜਰ ਕੈਂਸਰ ਸੈੱਲਸ ਨੂੰ ਵੀ ਬਣਨ ਤੋਂ ਰੋਕਦੀ ਹੈ।
ਤਣਾਅ ਦੂਰ ਹੁੰਦਾ ਹੈ—ਤਾਜ਼ਾ ਗਾਜਰ ਖਾਣ ਨਾਲ ਜਾਂ ਫਿਰ ਗਾਜਰ ਦਾ ਤਾਜ਼ਾ ਜੂਸ ਪੀਣ ਨਾਲ ਤਣਾਅ ਦੀ ਸਮੱਸਿਆ ਨਹੀਂ ਹੁੰਦੀ ਹੈ। ਗਾਜਰ ਦੇ ਜੂਸ ਨਾਲ ਜ਼ਹਿਰੀਲੇ ਤੱਤ ਸਰੀਰ 'ਚੋਂ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਸਰੀਰ ਹਲਕਾ ਮਹਿਸੂਸ ਕਰਦਾ ਹੈ ।
ਸਕਿਨ ਸਮੱਸਿਆਵਾਂ—ਗਾਜਰ ਦਾ ਜੂਸ ਪੀਣ ਨਾਲ ਖੂਨ 'ਚੋਂ ਗੰਦਗੀ ਵਾਲੇ ਤੱਤ ਯੂਰਿਨ (ਪੇਸ਼ਾਬ) ਦੇ ਰਾਹੀਂ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਸਕਿਨ ਹੈਲਦੀ ਰਹਿੰਦੀ ਹੈ। ਜੇਕਰ ਗਾਜਰ ਦੇ ਗੁੱਦੇ ਦਾ ਲੇਪ ਬਣਾ ਕੇ ਚਿਹਰੇ ਉੱਤੇ ਲਗਾਇਆ ਜਾਵੇ ਤਾਂ ਇਸ ਨਾਲ ਦਾਗ ਧੱਬੇ, ਕਿੱਲ-ਮੁਹਾਂਸੇ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।