ਵਾਲ਼ ਝੜਣ ਦੀ ਸਮੱਸਿਆ ਨੂੰ ਦੂਰ ਕਰਦੈ ''ਕਪੂਰ'', ਚਮੜੀ ਲਈ ਵੀ ਹੈ ਲਾਹੇਵੰਦ

07/31/2021 4:02:18 PM

ਨਵੀਂ ਦਿੱਲੀ- ਭਾਰਤ ਪਿਛਲੇ ਕਈ ਸਮੇਂ ਤੋਂ ਕਪੂਰ ਦੀ ਵਰਤੋਂ ਧਾਰਮਿਕ ਕੰਮਾਂ ਅਤੇ ਇਲਾਜ ਦੇ ਲਈ ਕਰਦਾ ਆ ਰਿਹਾ ਹੈ। ਆਯੁਰਵੇਦ ਮੁਤਾਬਕ ਕਪੂਰ ਨੂੰ ਜਲਾਉਣ ਨਾਲ ਮਨ ਅਤੇ ਸਰੀਰ ਦੋਵਾਂ ਦਾ ਇਲਾਜ ਕੀਤਾ ਜਾ ਸਕਦਾ ਹੈ। ਕਪੂਰ ਸਿਨਾਮੋਨਮ ਕੈਂਫੋਰਾ ਨਾਂ ਦੇ ਬੂਟੇ ਤੋਂ ਸਫੈਦ ਮੋਮ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਕਪੂਰ 'ਚ ਐਂਟੀ-ਸੈਪਟਿਕ, ਐਨੇਸਥੈਟਿਕ, ਐਂਟੀ-ਸਪਾਸਮੋਡਿਕ, ਇਨਫਲਾਮੇਟਰੀ ਅਤੇ ਐਂਟੀ-ਨੈਰਲਗਿਕ ਗੁਣ ਹਨ। ਕੂਪਰ 'ਚ ਦਵਾਈਆਂ ਵਾਲੇ ਗੁਣ ਵੀ ਹੁੰਦੇ ਹਨ। ਇਹ ਕੀਟਨਾਸ਼ਕਾਂ 'ਚ ਵੀ ਵੱਡੇ ਪੱਧਰ 'ਤੇ ਵਰਤਿਆ ਜਾਂਦਾ ਹੈ, ਕਿਉਂਕਿ ਇਹ ਅਸਰਦਾਰ ਢੰਗ ਨਾਲ ਕੀੜਿਆਂ ਨੂੰ ਮਾਰਦਾ ਹੈ ਅਤੇ ਡੇਂਗੂ-ਮਲੇਰੀਆ ਵਰਗੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾ ਕੇ ਰੱਖਦਾ ਹੈ। ਇਹ ਬਲਾਕ, ਟੈਬਲੇਟਸ, ਤੇਲ ਤੇ ਪਾਊਡਰ ਦੇ ਰੂਪ 'ਚ ਬਾਜ਼ਾਰ ’ਚੋਂ ਆਮ ਤੌਰ ’ਤੇ ਮਿਲ ਜਾਂਦਾ ਹੈ। ਇਸ ਦੀ ਵਰਤੋਂ ਬੰਦ ਨੱਕ, ਸਕਿਨ ਐਲਰਜੀ, ਖਾਰਿਸ਼, ਜੋੜਾਂ, ਮਾਸਪੇਸ਼ੀਆਂ ਦੇ ਦਰਦ, ਮਾਮੂਲੀ ਸੱਟ ਅਤੇ ਸੜ ਜਾਣ ’ਤੇ ਇਲਾਜ ਦੇ ਤੌਰ ’ਤੇ ਕੀਤੀ ਜਾਂਦੀ ਹੈ। ਕਪੂਰ ਦਾ ਤੇਲ ਸਾਨੂੰ ਸਾਰਿਆਂ ਨੂੰ ਆਪਣੇ ਘਰ 'ਚ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। 

Boosting immune cells to treat eczema
ਚਮੜੀ ਦੀ ਖਾਰਸ਼ ਦਾ ਇਲਾਜ
ਜੇਕਰ ਤੁਸੀਂ ਚਮੜੀ ਦੀ ਖਾਰਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਕਪੂਰ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਤੇਲ ਰੋਮ-ਛੇਦਾਂ ਵਿਚ ਜਾ ਕੇ ਚਮੜੀ ’ਤੇ ਹੋਣ ਵਾਲੀ ਖਾਰਸ਼ ਤੋਂ ਤੁਰੰਤ ਰਾਹਤ ਦਿਵਾਉਂਦਾ ਹੈ। ਇਕ ਕੱਪ ਨਾਰੀਅਲ ਤੇਲ 'ਚ 1 ਕਪੂਰ ਦੀ ਟਿੱਕੀ ਹੀ ਮਿਲਾ ਕੇ ਲਗਾਓ।

Surprising Reasons Your Hair Is Falling Out
ਗੰਜੇਪਣ ਦੀ ਸਮੱਸਿਆ ਤੋਂ ਬਚਾਵੇ ਕਪੂਰ
ਮੁੰਡਾ ਹੋਵੇ ਜਾਂ ਕੁੜੀ, ਹਰ ਕਿਸੇ ਨੂੰ ਆਪਣੇ ਵਾਲ਼ਾਂ ਨਾਲ ਪਿਆਰ ਹੁੰਦਾ ਹੈ। ਅਜਿਹੇ ਵਿਚ ਵਾਲ਼ਾਂ ਦਾ ਝੜਨਾ ਅਤੇ ਸਿਕਰੀ ਹੋਣੀ ਆਮ ਗੱਲ ਹੈ, ਜਿਸ ਨਾਲ ਵਾਲ ਹੌਲੀ-ਹੌਲੀ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਹਾਲਤ ’ਚ ਗੰਜੇਪਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਲਈ ਕਪੂਰ ਦੇ ਤੇਲ ’ਚ ਜੈਤੂਨ ਜਾਂ ਨਾਰੀਅਲ ਤੇਲ ਮਿਕਸ ਕਰਕੇ ਰੂੰ ਨਾਲ ਆਪਣੇ ਵਾਲ਼ਾਂ 'ਚ ਲਗਾਓ। ਇਸ ਵਿਚ ਕੁਝ ਬੂੰਦਾਂ ਕਪੂਰ ਅਸੈਂਸ਼ੀਅਲ ਆਇਲ ਦੀਆਂ ਵੀ ਤੁਸੀਂ ਮਿਲਾ ਸਕਦੇ ਹੋ, ਜਿਸ ਨਾਲ ਗੰਜੇਪਣ ਦੀ ਸਮੱਸਿਆ ਘੱਟ ਹੋ ਜਾਵੇਗੀ। 

Pimples that do not go away: Causes and treatment
ਮੁਹਾਸਿਆਂ ਤੋਂ ਛੁੱਟੀ
ਕਪੂਰ ਪੋਰਸ ਨੂੰ ਸਾਫ ਅਤੇ ਟਾਈਟ ਕਰਨ ਦਾ ਕੰਮ ਕਰਦਾ ਹੈ। ਇਹ ਆਇਲੀ ਸਕਿਨ ਨਾਲ ਹੋਣ ਵਾਲੇ ਮੁਹਾਸਿਆਂ ਤੋਂ ਛੁਟਕਾਰਾ ਦਿਵਾਉਣ ਵਿਚ ਕਾਫੀ ਫਾਇਦੇਮੰਦ ਹੁੰਦਾ ਹੈ। ਟੀ ਟ੍ਰੀ ਆਇਲ ਤੇ ਕਪੂਰ ਦੇ ਤੇਲ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਰੂੰ ਦੀ ਮਦਦ ਨਾਲ ਮੁਹਾਸਿਆਂ 'ਤੇ ਲਗਾਓ। ਅਜਿਹਾ ਰਾਤ ਨੂੰ ਸੌਣ ਤੋਂ ਪਹਿਲਾਂ ਕਰੋ ਅਤੇ ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਹ ਪਿੰਪਲਸ ਤੇ ਦਾਗ-ਧੱਬਿਆਂ ਨੂੰ ਹਟਾਉਣ 'ਚ ਤੁਹਾਡੀ ਮਦਦ ਕਰਦਾ ਹੈ। 
ਮਜ਼ਬੂਤ ਵਾਲ਼
ਜੇਕਰ ਤੁਸੀਂ ਵਾਲ਼ਾਂ ਦੇ ਝੜਨ ਅਤੇ ਸਿਕਰੀ ਤੋਂ ਪਰੇਸ਼ਾਨ ਹੋ ਤਾਂ ਨਾਰੀਅਲ ਦੇ ਤੇਲ 'ਚ ਕਪੂਰ ਪਾ ਕੇ ਵਾਲ਼ਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ। ਨਾਰੀਅਲ ਤੇਲ ਉਂਝ ਵੀ ਵਾਲ਼ ਝੜਨ ਅਤੇ ਸਿੱਕਰੀ ਨੂੰ ਰੋਕਦਾ ਹੈ। ਇਹ ਬੈਸਟ ਕੰਡੀਸ਼ਨਰ ਦਾ ਕੰਮ ਵੀ ਕਰਦਾ ਹੈ।


Aarti dhillon

Content Editor

Related News