ਦੁੱਧ ਨਾਲ ਨਿਖਾਰੋ ਆਪਣੇ ਚਿਹਰੇ ਦੀ ਰੰਗਤ
Saturday, Jul 20, 2024 - 03:54 PM (IST)
ਜਲੰਧਰ (ਬਿਊਰੋ) - ਦੁੱਧ ਸਰੀਰ ਨੂੰ ਮਜਬੂਤ ਅਤੇ ਸਿਹਤਮੰਦ ਬਣਾਉਣ ਦੇ ਨਾਲ ਹੀ ਚਮੜੀ ਉਤੇ ਨਿਖਾਰ ਲਿਆਉਣ ਵਿਚ ਵੀ ਬਹੁਤ ਕੰਮ ਆਉਂਦਾ ਹੈ। ਦੁੱਧ ਨੂੰ ਕਈ ਚੀਜ਼ਾਂ ਦੇ ਨਾਲ ਮਿਲਾ ਕੇ ਅਪਣਾ ਰੂਪ ਨਿਖਾਰਿਆ ਜਾ ਸਕਦਾ ਹੈ। ਇਸ ਵਿਚ ਮੌਜੂਦ ਬਹੁਤ ਸਾਰੇ ਪੋਸ਼ਣ ਵਾਲੇ ਤੱਤ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੇ ਹਨ। ਫੇਸ ਪੈਕ, ਸਕਰਬ ਅਤੇ ਪਤਾ ਨਹੀਂ ਕੀ-ਕੀ ਚੀਜ਼ਾਂ ਇਸ ਦੀ ਵਰਤੋਂ ਨਾਲ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਦੁੱਧ ਨਾਲ ਕਿਸ ਤਰ੍ਹਾਂ ਚਿਹਰੇ ਅਤੇ ਚਮੜੀ ਨੂੰ ਨਿਖਾਰਿਆ ਜਾ ਸਕਦਾ ਹੈ।
* ਮਿਲਕ ਬਾਥ ਤਿਆਰ ਕਰਨ ਲਈ ਪਾਣੀ ਵਿਚ ਮਿਲਕ ਪਾਊਡਰ ਮਿਲਾਓ। ਮੰਨਿਆ ਜਾਂਦਾ ਹੈ ਕਿ ਇਹ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ ਅਤੇ ਪੋਸ਼ਣ ਦਿੰਦਾ ਹੈ। ਜੇਕਰ ਡੈਡ ਸਕਿਨ ਨੂੰ ਹਟਾਉਣਾ ਹੋਵੇ ਤਾਂ, ਉਪਲਦੇ ਹੋਏ ਦੁੱਧ ਵਿਚ ਥੋੜ੍ਹਾ ਜਿਹਾ ਲੂਣ ਮਿਲਾਓ ਅਤੇ ਤੁਰਤ ਹੀ ਉਸ ਵਿਚ ਫੈਟ ਫਰੀ ਦੁੱਧ ਪਾ ਦਿਓ। ਹੁਣ ਲੂਫਾ ਦੇ ਪ੍ਰਯੋਗ ਨਾਲ ਅਪਣੇ ਸ਼ਰੀਰ ਦੀ ਸਕਰਬਿੰਗ ਕਰੋ। ਇਸ ਨਾਲ ਚਮੜੀ ਨਿਖਰ ਜਾਂਦਾੀ ਹੈ।
* ਜੇਕਰ ਚਿਹਰਾ ਲਾਲ ਹੋ ਗਿਆ ਹੈ ਅਤੇ ਉਸ ਵਿਚ ਜਲਨ ਮੱਚ ਰਹੀ ਹੈ, ਤਾਂ ਮਲਾਈ ਜਾਂ ਬਟਰ ਲਗਾਓ। ਇਹਨਾਂ ਹੀ ਨਹੀਂ ਤੁਸੀਂ ਦੁੱਧ ਵੀ ਲਗਾ ਸਕਦੇ ਹੋ, ਜਦੋਂ ਚਿਹਰੇ ਉਤੇ ਤੋਂ ਦੁੱਧ ਸੁੱਕ ਜਾਵੇ ਤੱਦ ਉਸ ਨੂੰ ਧੋ ਲਵੋ।
* ਜੇਕਰ ਤੁਹਾਡੀ ਚਮੜੀ ਦੇ ਪੋਰਸ ਵੱਡੇ ਹਨ ਤਾਂ ਦੁੱਧ ਦੀ ਖੱਟੀ ਮਲਾਈ ਦੀ ਵਰਤੋਂ ਕਰੋ। ਖੱਟੀ ਮਲਾਈ ਨੂੰ ਅਪਣੀ ਗਰਦਨ ਅਤੇ ਚਿਹਰੇ ਉਤੇ ਲਗਾਓ ਅਤੇ 15 ਮਿੰਟ ਬਾਅਦ ਠੰਡੇ ਪਾਣੀ ਨਾਲ ਧੋ ਲਵੋ। ਇਸ ਨੂੰ ਦੀ ਵਰਤੋਂ ਕਰਨ ਨਾਲ ਪੋਰਸ ਛੋਟੇ ਹੋ ਜਾਣਗੇ ਅਤੇ ਚਮੜੀ ਚਮਕ ਜਾਵੇਗੀ।
* ਚਮੜੀ ਡਰਾਈ ਹੈ ਤਾਂ, 2 ਚੱਮਚ ਦੁੱਧ ਦੀ ਮਲਾਈ ਵਿਚ ਇਕ ਚੱਮਚ ਸ਼ਹਿਦ ਮਿਲਾ ਕੇ ਅਪਣੀ ਚਮੜੀ ਉਤੇ ਲਗਾਓ, ਇਸ ਨਾਲ ਚਮੜੀ ਦੀ ਖੁਸ਼ਕੀ ਖ਼ਤਮ ਹੋਵੇਗੀ। ਦੁੱਧ ਦੀ ਮਲਾਈ ਵਿਚ ਥੋੜਾ ਜਿਹਾ ਪਾਣੀ ਮਿਲਾ ਕੇ ਚਿਹਰੇ ਦਾ ਫੇਸ਼ੀਅਲ ਕੀਤਾ ਜਾ ਸਕਦਾ ਹੈ।