ਬੁਆਏ ਫਰੈਂਡ ਦੀ ਯਾਦ ''ਚ ਕੁਝ ਇਸ ਤਰ੍ਹਾਂ ਕਰਦੀਆਂ ਹਨ ਲੜਕੀਆਂ

01/17/2017 10:40:26 AM

ਮੁੰਬਈ— ਹਰ ਕਿਸੇ ਦੀ ਜ਼ਿੰਦਗੀ ''ਚ ਇੱਕ ਅਜਿਹਾ ਇਨਸਾਨ ਜ਼ਰੂਰ ਹੁੰਦਾ ਹੈ ਜੋ ਹਰ ਪਲ ਉਨ੍ਹਾਂ ਦੇ ਦਿਲ ਦਿਮਾਗ ''ਚ ਰਹਿੰਦਾ ਹੈ। ਰਿਸ਼ਤੇ ''ਚ ਲੜਕੀਆਂ ਆਪਣੇ ਮਨ ਦੇ ਭਾਵ ਬੁਆਏ ਫਰੈਂਡ ਤੋਂ ਲਕੋ ਨਹੀਂ ਪਾਉਂਦੀਆਂ। ਜਦੋਂ ਉਨਾਂ ਦਾ ਬੁਆਏ ਫਰੈਂਡ ਕਿਤੇ ਦੂਰ ਚਲਾ ਜਾਵੇ ਜਿਵੇ ਆਫਿਸ ਦੇ ਕੰਮ ਲਈ ਤÎਾਂ ਉਸ ਨੂੰ ਉਸ ਦੀ ਯਾਦ ਸਤਾਉਂਣ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੁਆਏ ਫਰੈਂਡ ਦੀ ਯਾਦ ''ਚ ਲੜਕੀਆਂ ਕੀ-ਕੀ ਕਰਦੀਆਂ ਹਨ।
1. ਵਾਰ-ਵਾਰ ਤਸਵੀਰਾਂ ਦੇਖਣਾ 
ਬੁਆਏਫਰੈਂਡ ਦੀ ਯਾਦ ਆਉਣ ''ਤੇ ਅਕਸਰ ਲੜਕੀਆਂ ਆਪਣੇ ਮੋਬਾਇਲ ''ਚ ਉਨ੍ਹਾਂ ਦੀਆਂ ਤਸਵੀਰਾਂ ਦੇਖਦੀਆਂ ਹਨ। ਇਹੀ ਨਹੀਂ, ਉਨ੍ਹਾਂ ਦੀ ਤਸਵੀਰ ਨਾਲ ਗੱਲਾਂ ਕਰਦੀਆਂ ਹਨ। ਕੋਈ ਦੇਰ ਤੱਕ ਉਨ੍ਹਾਂ ਦੀ ਤਸਵੀਰ ਨੂੰ ਦੇਖਦੀਆਂ ਰਹਿੰਦੀਆਂ ਹਨ।
2. ਉਨ੍ਹਾਂ ਬਾਰੇ ਸੋਚ ਦੇ ਰਹਿਣਾ
ਲੜਕੀਆਂ ਆਪਣੇ ਬੁਆਏ ਫਰੈਂਡ ਦੀ ਯਾਦ ''ਚ ਉਨ੍ਹਾਂ ਦੇ ਖਿਆਲਾਂ ''ਚ ਗੁਆਚੀਆਂ ਰਹਿੰਦੀਆਂ ਹਨ। ਉਨ੍ਹਾਂ ਦੇ ਬਾਰੇ ''ਚ ਸੋਚ ਕੇ ਜਾਂ ਉਨ੍ਹਾਂ ਦੇ ਨਾਲ ਬਿਤਾਏ ਸਮੇਂ ਨੂੰ ਸੋਚ ਕੇ ਖੁਸ਼ ਹੁੰਦੀਆਂ ਰਹਿੰਦੀਆਂ ਹਨ।
3. ਬੁਆਏ ਫਰੈਂਡ ਦਾ ਅਕਾਊਂਟ ਚੈਕ ਕਰਨਾ
ਕਈ ਲੜਕੀਆਂ ਬੁਆਏ ਫਰੈਂਡ ਦੇ ਦੂਰ ਜਾਣ ''ਤੇ ਉਨ੍ਹਾਂ ਦੀ ਜਾਸੂਸੀ ਕਰਦੀਆਂ ਹਨ। ਉਨ੍ਹਾਂ ਦਾ ਅਕਾਉਂਟ ਚੈਕ ਕਰਦੀਆਂ ਹਨ। ਉਨ੍ਹਾਂ ਦੀ ਪ੍ਰੋਫਾਈਲ ਨੂੰ ਦੇਖਣਾਂ ਫੋਟੋ ''ਤੇ ਕੀਤੇ ਗਏ ਲਾਈਕਸ ਅਤੇ ਕਮੇਂਟਸ ਨੂੰ ਚੈਕ ਕਰਦੀਆਂ ਹਨ।
4. ਬੁਆਏ ਫਰੈਂਡ ਨੂੰ ਬਾਰ-ਬਾਰ ਫੋਨ ਕਰਨਾ
ਬੁਆਏ ਫਰੈਂਡ ਨੂੰ ਮਿਸ ਕਰਨ ''ਤੇ ਲੜਕੀਆਂ ਉਨ੍ਹਾਂ ਨੂੰ ਵਾਰ-ਵਾਰ ਫੋਨ ਕਰਦੀਆਂ ਹਨ। ਕਈ ਘੰਟਿਆਂ ਤੱਕ ਉਨ੍ਹਾਂ ਨਾਲ ਗੱਲ ਕਰਦੀਆਂ ਹਨ। ਕਈ ਲੜਕੀਆਂ ਨੂੰ ਜ਼ਿਆਦਾ ਸਮੇਂ ਤੱਕ ਗੱਲ ਕਰਨਾ ਪਸੰਦ ਹੁੰਦਾ ਹੈ।
5. ਸੰਗੀਤ ਸੁਣਨਾ
ਕਈ ਲੜਕੀਆਂ ਸੰਗੀਤ ਦਾ ਸਹਾਰਾ ਲੈਦੀਆਂ ਹਨ।  ਮੋਬਾਇਲ ਫੋਨ ''ਚ ਗਾਣੇ ਲਗਾਕੇ ਸੁਣਦੀਆਂ ਹਨ। ਕੁਝ ਸੈਡ ਗੀਤ ਤਾਂ ਕੋਈ ਰੋਮਾਂਟਿਕ ਗੀਤ ਸੁਣਨਾ ਪਸੰਦ ਕਰਦੀਆਂ ਹਨ।


Related News