ਗਰਮੀਆਂ ਲਈ ਪਰਫੈਕਟ ਹੈ ‘ਬਲਾਕ ਪ੍ਰਿੰਟ’

Sunday, Jun 16, 2024 - 05:02 PM (IST)

ਗਰਮੀਆਂ ਲਈ ਪਰਫੈਕਟ ਹੈ ‘ਬਲਾਕ ਪ੍ਰਿੰਟ’

ਬਲਾਕ ਪ੍ਰਿੰਟ ਲਹਿੰਗਾ : ਬਾਜ਼ਾਰ ’ਚ ਬਲਾਕ ਪ੍ਰਿੰਟ ਲਹਿੰਗੇ ਦੀ ਬਿਹਤਰੀਨ ਕਲੈਕਸ਼ਨ ਉਪਲਬਧ ਹੈ। ਇਹ ਗਰਮੀਆਂ ਦੇ ਵਿਆਹ ਲਈ ਬੈਸਟ ਆਉਟਫਿਟ ਵੀ ਹੈ, ਕਿਉਂਕਿ ਬਲਾਕ ਪ੍ਰਿੰਟ ਵਾਲੇ ਲਹਿੰਗੇ ਬਹੁਤ ਹੀ ਆਕਰਸ਼ਕ ਹੋਣ ਦੇ ਨਾਲ ਹੀ ਲਾਈਟਵੇਟ ਹੁੰਦੇ ਹਨ, ਇਸ ਨੂੰ ਕੈਰੀ ਕਰਨ ’ਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ। ਅਦਾਕਾਰਾ ਸਬਾ ਆਜ਼ਾਦ ਨੇ ਕਾਟਨ ਫੈਬਰਿਕ ਦਾ ਕ੍ਰੀਮ ਕਲਰ ਦਾ ਬੇਹੱਦ ਖੂਬਸੂਰਤ ਲਹਿੰਗਾ ਪਹਿਨਿਆ ਹੈ, ਜੋ ਲਾਈਟਵੇਟ ਹੋਣ ਦੇ ਨਾਲ ਹੀ ਘੇਰੇਦਾਰ ਵੀ ਹੈ। ਇਸ ਤਰ੍ਹਾਂ ਦੇ ਲਹਿੰਗੇ ਨੂੰ ਤੁਸੀਂ ਚੁੰਨੀ ਨਾਲ ਜਾਂ ਉਸ ਦੇ ਬਿਨਾਂ ਵੀ ਕੈਰੀ ਕਰ ਸਕਦੇ ਹੋ। ਇਸ ਦੇ ਨਾਲ ਸਿਲਵਰ ਜਿਊਲਰੀ ਅਤੇ ਬ੍ਰਾਈਟ ਮੇਕਅਪ ਚੰਗਾ ਲੱਗੇਗਾ।
ਗਰਮੀਆਂ ਦੇ ਕੱਪੜਿਆਂ ਨੂੰ ਲੈ ਕੇ ਅਕਸਰ ਔਰਤਾਂ ਦੁਚਿੱਤੀ ’ਚ ਰਹਿੰਦੀਆਂ ਹਨ। ਵਿਆਹ ਜਾਂ ਪਾਰਟੀ ’ਚ ਚੁੱਭਣ ਵਾਲੇ ਹੈਵੀ ਗੋਟਾ ਵਰਕ ਕੱਪੜਿਆਂ ਤੋਂ ਤਾਂ ਤੌਬਾ ਹੀ ਹੋ ਜਾਂਦੀ ਹੈ। ਤਾਂ ਕਿਉਂ ਨਾ ਇਸ ਮੌਸਮ ’ਚ ਭਾਰਤ ਦੀ ਪੁਰਾਣੀ ਸੱਭਿਅਤਾ ਬਲਾਕ ਪ੍ਰਿੰਟ ’ਤੇ ਭਰੋਸਾ ਕੀਤਾ ਜਾਵੇ। ਬਲਾਕ ਪ੍ਰਿੰਟ ਦਾ ਫੈਸ਼ਨ ਕਾਫੀ ਬੇਹੱਦ ਪੁਰਾਣਾ ਹੈ ਅਤੇ ਇਸ ਦਾ ਜਨਮ ਗੁਜਰਾਤ ਦੇ ਕੱਛ ’ਚ ਹੋਇਆ ਸੀ।
ਇਹ ਇਕ ਤਰੀਕੇ ਦਾ ਨੈਚੁਰਲ ਡਾਈ ਪ੍ਰੋਸੈੱਸ ਹੈ, ਜਿਸ ਵਿਚ ਕੱਪੜੇ ’ਤੇ ਹੱਥ ਜਾਂ ਬਲਾਕ ਦੀ ਮਦਦ ਨਾਲ ਪ੍ਰਿੰਟਸ ਬਣਾਉਣ ਤੋਂ ਬਾਅਦ ਧੁੱਪ ’ਚ ਸੁਕਾਇਆ ਜਾਂਦਾ ਹੈ। ਇਹ ਅੱਜਕਲ੍ਹ ਬਾਲੀਵੁੱਡ ਅਦਾਕਾਰਾਂ ’ਚ  ਕਾਫੀ ਮਸ਼ਹੂਰ ਹੋ ਗਿਆ ਹੈ, ਤਾਂ ਆਓ ਤੁਸੀਂ ਵੀ ਜਾਣੋ ਬਲਾਕ ਪ੍ਰਿੰਟ ਨੂੰ ਕਿਵੇਂ ਕਰ ਸਕਦੇ ਹਾਂ ਆਪਣੇ ਵਾਰਡਰੋਬ ’ਚ ਸ਼ਾਮਲ।
ਬਲਾਕ ਪ੍ਰਿੰਟ ਪਲਾਜ਼ੋ
ਲਾਈਟ ਹਵਾਦਾਰ ਪਲਾਜ਼ੋ ਦਾ ਵੀ ਅੱਜਕਲ ਬਹੁਤ ਜ਼ਿਆਦਾ ਟ੍ਰੈਂਡ ਹੈ, ਤਾਂ ਕਿਉਂ ਨਾ ਇਸ ਨੂੰ ਬਲਾਕ ਪ੍ਰਿੰਟਜ਼ ’ਚ ਟ੍ਰਾਈ ਕੀਤਾ ਜਾਵੇ। ਰਾਧਿਕਾ ਆਪਟੇ ਦਾ ਇਹ ਕਲਰਫੁਲ ਬਲਾਕ ਪ੍ਰਿੰਟ ਪਲਾਜ਼ੋ ਇਸ ਮੌਸਮ ਲਈ ਬੈਸਟ ਆਫਿਸ ਵੀਅਰ ਹੈ। ਇਹੋ ਜਿਹੇ ਪਲਾਜ਼ੋ ਨੂੰ ਕਿਸੇ ਵੀ ਟੌਪ ਨਾਲ ਪੇਅਰ ਕਰ ਕੇ ਤੁਸੀਂ ਸਾਰਿਆਂ ਨੂੰ ਆਪਣੇ ਫੈਸ਼ਨ ਦਾ ਦੀਵਾਨਾ ਬਣਾ ਸਕਦੇ ਹੋ।
ਸਾੜ੍ਹੀ ’ਚ ਪਾਓ ਰਾਇਲ ਲੁੱਕ
ਕਿਸੇ ਖਾਸ ਦੇ ਵਿਆਹ ’ਚ ਰਾਇਲ ਲੁੱਕ ਪਾਉਣਾ ਚਾਹੁੰਦੇ ਹੋ ਤਾਂ ਆਲੀਆ ਦੀ ਇਸ ਸਾੜ੍ਹੀ ’ਤੇ ਇਕ ਵਾਰ ਨਜ਼ਰ ਜ਼ਰੂਰ ਮਾਰੋ। ਸੋਨੇ ਦੀ ਕਢਾਈ ਵਾਲੀ ਸਪੈਸ਼ਲ ਕਸਟਮ ਨੀਲੀ ਅਤੇ ਲਾਲ ਅਜਰਖ ਬਲਾਕ-ਪ੍ਰਿੰਟ ਸਾੜ੍ਹੀ ਦੀ ਜਿੰਨੀ ਤਾਰੀਫ ਕੀਤੀ ਜਾਵੇ, ਓਨੀ ਘੱਟ ਹੈ। ਇਸ ਅਦਾਕਾਰਾ  ਨੇ ਟਿਊਬ-ਸਟਾਈਲ ਬਲਾਊਜ਼ ਨਾਲ ਇਸ ਸਾੜ੍ਹੀ ਨੂੰ ਪੇਅਰ ਕੀਤਾ ਸੀ। ਆਪਣੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ ਅਜਿਹੀ ਸਾੜ੍ਹੀ ਨਾਲ ਤੁਸੀਂ ਹੈਵੀ ਗੋਲਡਨ ਝੁਮਕੇ ਪਹਿਨ ਸਕਦੇ ਹੋ, ਗਰਮੀ ਦੇ ਹਿਸਾਬ ਨਾਲ ਮੇਕਅਪ ਲਾਈਟ ਹੀ ਰੱਖੋ।
ਬਲਾਕ ਪ੍ਰਿੰਟ ਸੂਟ
ਅੱਜਕਲ  ਸੂਟ ’ਚ ਬਲਾਕ ਪ੍ਰਿੰਟ ਦੀਆਂ ਕਈ ਬਿਹਤਰੀਨ ਲੁੱਕ ਦੇਖਣ ਨੂੰ ਮਿਲ ਰਹੀ ਹੈ। ਅਦਾਕਾਰਾ ਕਰਿਸ਼ਮਾ ਕਪੂਰ ਦੇ ਇਸ ਅਨਾਰਕਲੀ ਸੂਟ ’ਚ ਹੈਂਡਪ੍ਰਿੰਟ ਬਲਾਕ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਗਿਆ ਹੈ। ਇਸ ਗ੍ਰੀਨ ਅਨਾਰਕਲੀ ਸੂਟ ’ਚ ਫੁੱਲ ਅਤੇ ਪੱਤਿਆਂ ਦੇ ਨਾਲ ਹਰੇ ਰੰਗ ਦੇ ਬਲਾਕ ਪ੍ਰਿੰਟਸ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਜੇਕਰ ਤੁਸੀਂ ਵੀ ਕਿਸੇ ਫੰਕਸ਼ਨ ’ਚ ਇਸ ਤਰ੍ਹਾਂ ਦਾ ਸੂਟ ਪਹਿਨਣ ਦੀ ਸੋਚ ਰਹੇ ਹੋ, ਤਾਂ ਇਸ ਦੇ ਨਾਲ ਗੋਲਡ ਈਅਰਰਿੰਗਸ ਦੀ ਚੋਣ ਕਰ ਸਕਦੇ ਹੋ।
ਬਲਾਕ ਪ੍ਰਿੰਟ ਸਾੜ੍ਹੀ
ਜੇਕਰ ਤੁਸੀਂ ਕਿਸੇ ਲਾਈਟ ਡ੍ਰੈੱਸ ਦੀ ਤਲਾਸ਼ ’ਚ ਹੋ ਤਾਂ ਸੋਨਮ ਕਪੂਰ ਵਰਗੀ ਕ੍ਰੀਮ ਕਲਰ ਦੀ ਹੈਂਡ ਬਲਾਕ ਪ੍ਰਿੰਟਿਡ ਹੈਂਡਲੂਮ ਸਾੜ੍ਹੀ ਟ੍ਰਾਈ ਕਰ ਸਕਦੇ ਹੋ। ਇਸ ਵਿਚ ਲਾਲ ਰੰਗ ਦੇ ਪ੍ਰਿੰਟਸ ਪੂਰੀ ਲੁੱਕ ਦੀ ਸ਼ਾਨ ਵਧਾ ਰਹੇ ਹਨ। ਤੁਸੀਂ ਵੀ ਇਸ ਅਦਾਕਾਰਾ ਦੀ ਤਰ੍ਹਾਂ ਮੈਚਿੰਗ ਹਾਈ ਨੈੱਕ ਵਾਲਾ ਬੈਲੂਨ ਸਲੀਵਜ਼ ਬਲਾਊਜ਼ ਪੇਅਰ ਕਰ ਸਕਦੇ ਹੋ।
ਬਲਾਕ ਪ੍ਰਿੰਟ ਸ਼ਾਰਟ ਡ੍ਰੈੱਸ
ਗਰਮੀਆਂ ’ਚ ਸ਼ਾਰਟ ਡ੍ਰੈੱਸ ਦੀ ਤਾਂ ਗੱਲ ਹੀ ਹੋਰ ਹੈ, ਇਹ ਆਰਾਮਦਾਇਕ ਹੋਣ ਦੇ ਨਾਲ ਬਹੁਤ ਸਟਾਈਲਿਸ਼ ਵੀ ਲੱਗਦੀ ਹੈ। ਇਸ ਤਰ੍ਹਾਂ ਦੀ ਬਲਾਕ ਪ੍ਰਿੰਟ ਸ਼ਾਰਟ ਡ੍ਰੈੱਸ ਤੁਸੀਂ ਦੋਸਤਾਂ ਨਾਲ ਘੁੰਮਣ ਦੌਰਾਨ ਜਾਂ ਆਫਿਸ ’ਚ ਵੀ ਕੈਰੀ ਕਰ ਸਕਦੇ ਹੋ। ਇਸ ਡ੍ਰੈੱਸ ’ਚ ਨੀਲਾ ਖੂਬਸੂਰਤ ਪ੍ਰਿੰਟ ਕਾਫੀ ਅਟ੍ਰੈਕਟਿਵ ਲੱਗ ਰਿਹਾ ਹੈ। ਕੂਲ ਲੁੱਕ ਪਾਉਣ ਲਈ ਇਸ ਡ੍ਰੈੱਸ ਨੂੰ ਕੰਫਰਟੇਬਲ ਸੈਂਡਲਸ ਨਾਲ ਪੇਅਰ ਕੀਤਾ ਜਾ ਸਕਦਾ ਹੈ।


author

Aarti dhillon

Content Editor

Related News