ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

Monday, Aug 24, 2020 - 06:03 PM (IST)

ਆਪਣੀ ਜਨਮ ਤਾਰੀਖ਼ ਤੋਂ ਜਾਣੋ ਕਿਹੋ ਜਿਹਾ ਹੈ ਤੁਹਾਡਾ ‘ਪਾਟਨਰ’ ਅਤੇ ਉਸ ਦਾ ‘ਪਿਆਰ’

ਜਲੰਧਰ - ਜ਼ਿੰਦਗੀ ’ਚ ਹਰ ਕਿਸੇ ਨੂੰ ਪਿਆਰ ਕਰਨ ਦਾ ਪੂਰਾ-ਪੂਰਾ ਹੱਕ ਹੈ। ਸਾਰਿਆਂ ਨੂੰ ਉਨ੍ਹਾਂ ਦੀ ਜ਼ਿੰਦਗੀ 'ਚ ਕਦੀ ਨਾ ਕਦੀ ਤਾਂ ਪਿਆਰ ਜ਼ਰੂਰ ਮਿਲਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਹੈ। ਲੋਕ ਆਪਣੇ ਪਾਟਨਰ ਦੇ ਪਿਆਰ ਦੀ ਗਹਿਰਾਈ ਜਾਣਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਉਹ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਅਤੇ ਉਹ ਉਸ ’ਤੇ ਕਿੰਨਾ ਵਿਸ਼ਵਾਸ ਕਰਦਾ। ਉਂਝ ਤਾਂ ਰਾਸ਼ੀ ਰਾਹੀਂ ਤੁਹਾਡੀ ਲਾਈਫ, ਲਵ ਲਾਈਫ ਅਤੇ ਪਾਟਨਰ ਦੇ ਸੁਭਾਅ ਦੇ ਬਾਰੇ ਕਈ ਗੱਲਾਂ ਬੜੇ ਸੌਖੇ ਢੰਗ ਨਾਲ ਪਤਾ ਲੱਗ ਜਾਂਦੀਆਂ ਹਨ। ਇਸ ਤੋਂ ਇਲਾਵਾ ਜਨਮ ਤਾਰੀਖ ਦੇ ਰਾਹੀਂ ਵੀ ਪਾਟਨਰ ਨਾਲ ਜੁੜੇ ਕਈ ਤਰ੍ਹਾਂ ਦੇ ਰਾਜ ਖੁੱਲ੍ਹ ਸਕਦੇ ਹਨ। ਜਨਮ ਤਾਰੀਖ ਦੱਸਦੀ ਹੈ ਕਿ ਤੁਹਾਡਾ ਪਾਟਨਰ ਤੁਹਾਨੂੰ ਕਿੰਨਾ ਕੁ ਪਿਆਰ ਕਰਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਜਨਮ ਦੀ ਤਾਰੀਖ ਤੁਹਾਨੂੰ ਪਾਟਨਰ ਦੇ ਬਾਰੇ 'ਚ ਕੀ ਕਹਿੰਦੀ ਹੈ।

PunjabKesari

1. 1 ਤੋਂ ਲੈ ਕੇ 10 ਤਾਰੀਖ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 1 ਤੋਂ 10 ਤੱਕ ਦੀ ਤਾਰੀਖ ਦੇ ਵਿਚਕਾਰ ਹੁੰਦਾ ਹੈ, ਉਹ ਸਾਰੇ ਲੋਕ ਆਪਣੇ ਪਾਟਨਰ ਪ੍ਰਤੀ ਵਫਾਦਾਰ ਹੁੰਦੇ ਹਨ। ਇਨ੍ਹਾਂ ਲੋਕਾਂ ਲਈ ਇੰਨ੍ਹਾਂ ਦਾ ਪਾਟਨਰ ਹੀ ਸਭ ਕੁਝ ਹੁੰਦਾ ਹੈ। ਇਹ ਲੋਕ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਹਨ। ਇਨ੍ਹਾਂ ਤਾਰੀਖਾਂ 'ਚ ਜਨਮ ਲੈਣ ਵਾਲੇ ਲੋਕਾਂ 'ਤੇ ਤੁਸੀਂ ਸੌਖੇ ਢੰਗ ਨਾਲ ਵਿਸ਼ਵਾਸ ਕਰ ਸਕਦੇ ਹੋ, ਕਿਉਂਕਿ ਉਹ ਲੋਕ ਤੁਹਾਨੂੰ ਕਦੇ ਧੋਖਾ ਨਹੀਂ ਦੇਣਗੇ।

2. 11 ਤੋਂ ਲੈ ਕੇ 22 ਤਾਰੀਖ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 11 ਤੋਂ 22 ਤੱਕ ਦੀ ਤਾਰੀਖ ਦੇ ਵਿਚਕਾਰ ਹੁੰਦਾ ਹੈ, ਉਹ ਲੋਕ ਰੋਮਾਂਟਿਕ ਕਿਸਮ ਦੇ ਹੁੰਦੇ ਹਨ। ਅਜਿਹੇ ਲੋਕਾਂ ਦਾ ਪਿਆਰ ਪਾਗਲਪਨ ਦੀ ਤਰ੍ਹਾਂ ਹੁੰਦਾ ਹੈ। ਆਪਣੇ ਪਿਆਰ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਤਾਰੀਖਾਂ ਨਾਲ ਸਬੰਧ ਰੱਖਣ ਵਾਲੇ ਲੋਕ ਥੋੜੇ ਸ਼ੱਕੀ ਸੁਭਾਅ ਦੇ ਹੁੰਦੇ ਹਨ। 

PunjabKesari

3. 22 ਤੋਂ 31 ਤਾਰੀਖ ਦੇ ਵਿਚਕਾਰ ਜਨਮ ਲੈਣ ਵਾਲੇ ਲੋਕ
ਜਿਨ੍ਹਾਂ ਲੋਕਾਂ ਦਾ ਜਨਮ 23 ਤੋਂ 31 ਤੱਕ ਦੀ ਤਾਰੀਖ ਦੇ ਵਿਚਕਾਰ ਹੁੰਦਾ ਹੈ, ਉਹ ਲੋਕ ਪਿਆਰ ਨੂੰ ਆਪਣੇ ਅੰਦਰ ਹੀ ਰੱਖਦੇ ਹਨ। ਇਹ ਲੋਕ ਆਪਣੇ ਪਿਆਰ ਨੂੰ ਖੁੱਲ੍ਹ ਕੇ ਦੱਸਣ 'ਚ ਸ਼ਰਮਾਉਂਦੇ ਹਨ, ਜਿਸ ਦੇ ਬਾਵਜੂਦ ਇਨ੍ਹਾਂ ਦੇ ਜੀਵਨ 'ਚ ਪਿਆਰ ਬਹੁਤ ਮਾਇਨੇ ਰੱਖਦਾ ਹੈ। ਇਸ ਤਰ੍ਹਾਂ ਦੇ ਲੋਕ ਚੰਗੇ ਪਾਟਨਰ ਸਾਬਿਤ ਹੁੰਦੇ ਹਨ। 

ਪੜ੍ਹੋ ਇਹ ਵੀ ਖਬਰ - ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਪੜ੍ਹੋ ਇਹ ਵੀ ਖਬਰ - ਸਵੇਰ ਦੇ ਨਾਸ਼ਤੇ ''ਚ ਖਾਣੀ ਸ਼ੁਰੂ ਕਰ ਦਿਓ ਦਹੀਂ ਤੇ ਖੰਡ, ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari


author

rajwinder kaur

Content Editor

Related News