ਸਰਦੀਆਂ ''ਚ ਬੱਚਿਆਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਚੁਕੰਦਰ ਦਾ ਸੂਪ, ਬਣਾਓ ਇਸ ਵਿਧੀ ਨਾਲ

Friday, Nov 27, 2020 - 09:55 AM (IST)

ਸਰਦੀਆਂ ''ਚ ਬੱਚਿਆਂ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ ਚੁਕੰਦਰ ਦਾ ਸੂਪ, ਬਣਾਓ ਇਸ ਵਿਧੀ ਨਾਲ

ਜਲੰਧਰ: ਸਰਦੀਆਂ ਦੇ ਮੌਸਮ 'ਚ ਚੁਕੰਦਰ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ ਅਤੇ ਇਸ 'ਚ ਬਹੁਤ ਸਾਰੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਛੋਟੇ ਬੱਚੇ ਚੁਕੰਦਰ ਨੂੰ ਕੱਚਾ ਨਹੀਂ ਖਾਂਦੇ। ਅਜਿਹੇ 'ਚ 
ਤੁਸੀਂ ਬੱਚਿਆਂ ਨੂੰ ਚੁਕੰਦਰ ਦਾ ਸੂਪ ਬਣਾ ਕੇ ਪਿਲਾ ਸਕਦੇ ਹੋ। ਸੂਪ ਨਾਲ ਵੀ ਬੱਚਿਆਂ ਨੂੰ ਚੁਕੰਦਰ 'ਚ ਮੌਜੂਦ ਪੋਸ਼ਣ ਮਿਲ ਜਾਣਗੇ ਅਤੇ ਉਨ੍ਹਾਂ ਨੂੰ ਸੂਪ ਸੁਆਦ ਵੀ ਲੱਗੇਗਾ ਤਾਂ ਆਓ ਜਾਣਦੇ ਹਾਂ ਬੱਚਿਆਂ ਲਈ ਚੁਕੰਦਰ ਸੂਪ ਬਣਾਉਣ ਦੇ ਤਰੀਕੇ ਬਾਰੇ।
ਚੁਕੰਦਰ ਦਾ ਸੂਪ ਕਿਵੇਂ ਬਣਦਾ ਹੈ: ਚੁਕੰਦਰ ਦਾ ਸੂਪ ਬਣਾਉਣ ਲਈ ਇਕ ਮੀਡੀਅਮ ਆਕਾਰ ਦੀ ਗਾਜਰ (ਛਿੱਲੀ ਅਤੇ ਕੱਟੀ ਹੋਈ), ਇਕ ਛੋਟੀ ਚੁਕੰਦਰ (ਛਿੱਲੀ ਅਤੇ ਕੱਟੀ ਹੋਈ), ਲਸਣ ਦੀ ਇਕ ਕਲੀ (ਬਾਰੀਕ ਕੱਟੀ ਹੋਈ), ਇਕ ਚੌਥਾਈ ਚਮਚ ਜੀਰਾ ਪਾਊਡਰ, ਇਕ ਚੁਟਕੀ ਕਾਲੀ ਮਿਰਚ ਪਾਊਡਰ, ਇਕ ਚਮਚ ਘਿਓ ਜਾਂ ਮੱਖਣ, ਨਮਕ ਅਤੇ ਪਾਣੀ ਲੋੜ ਅਨੁਸਾਰ।

ਇਹ ਵੀ ਪੜ੍ਹੋ:ਸੁਸਤੀ ਦੂਰ ਕਰਨ ਲਈ ਇਨ੍ਹਾਂ ਤਰਲ ਪਦਾਰਥਾਂ ਦੀ ਕਰੋ ਵਰਤੋਂ, ਸਰੀਰ ਨੂੰ ਹੋਵੇਗਾ ਲਾਭ
ਚੁਕੰਦਰ ਸੂਪ ਬਣਾਉਣ ਦੀ ਰੈਸਿਪੀ
ਇਕ ਕੂਕਰ ਲਓ। ਉਸ ਨੂੰ ਗਰਮ ਕਰਨ ਲਈ ਗੈਸ 'ਤੇ ਰੱਖੋ।
ਫਿਰ ਇਸ 'ਚ ਗਾਜਰ ਪਾਓ। ਫਿਰ ਕੂਕਰ 'ਚ ਚੁਕੰਦਰ ਅਤੇ ਫਿਰ ਲਸਣ ਪਾਓ।
ਹੁਣ ਦੋ ਕੱਪ ਪਾਣੀ ਪਾਓ ਅਤੇ ਕੂਕਰ ਦਾ ਢੱਕਣ ਲਗਾ ਕੇ ਘੱਟ ਸੇਕ 'ਤੇ 3 ਸੀਟੀਆਂ ਲੱਗਣ ਦਿਓ।
ਕੂਕਰ ਨੂੰ 3 ਸੀਟੀਆਂ ਲੱਗਣ ਤੋਂ ਬਾਅਦ ਖੋਲ੍ਹੋ।
ਇਕ ਕੌਲੀ 'ਚ ਗਾਜਰ ਅਤੇ ਚੁਕੰਦਰ ਨੂੰ ਕੱਢ ਕੇ ਰੱਖ ਲਓ।

PunjabKesari
ਚੁਕੰਦਰ ਸੂਪ ਬਣਾਉਣ ਦਾ ਤਰੀਕਾ
ਜਿਸ ਪਾਣੀ 'ਚ ਗਾਜਰ ਅਤੇ ਚੁਕੰਦਰ ਨੂੰ ਉਬਾਲਿਆ ਉਸ ਨੂੰ ਵੀ ਇਕ ਕੌਲੀ 'ਚ ਕੱਢ ਕੇ ਰੱਖ ਲਓ।
ਜਦੋਂ ਸਬਜ਼ੀਆਂ ਠੰਡੀਆਂ ਹੋ ਜਾਣ ਉਨ੍ਹਾਂ ਨੂੰ ਬਲੈਂਡਰ 'ਚ ਪਾ ਕੇ ਬਲੈਂਡ ਕਰ ਲਓ।
ਹੁਣ ਇਕ ਪੈਨ ਨੂੰ ਗੈਸ 'ਤੇ ਰੱਖ ਕੇ ਉਸ 'ਚ ਘਿਓ ਜਾਂ ਮੱਖਣ ਪਾਓ
ਹੁਣ ਜੀਰੇ ਦਾ ਪਾਊਡਰ ਪਾ ਕੇ ਹਲਕਾ ਭੁੰਨੋ।

ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਲੰਮੇ ਸਮੇਂ ਤੋਂ ਜ਼ੁਕਾਮ, ਤਾਂ ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਇਸ ਤੋਂ ਬਾਅਦ ਚੁਕੰਦਰ ਅਤੇ ਗਾਜਰ ਦਾ ਪੇਸਟ ਪਾਓ।
ਇਸ ਨੂੰ ਕੁਝ ਮਿੰਟਾਂ ਤੱਕ ਪਕਾਓ ਅਤੇ ਫਿਰ ਇਸ 'ਚ ਸਬਜ਼ੀਆਂ ਵਾਲਾ ਪਾਣੀ ਪਾਓ।
ਦੋਵਾਂ ਨੂੰ ਚੰਗੀ ਤਰ੍ਹਾਂ ਪਕਾਉ ਅਤੇ ਇਸ ਤੋਂ ਬਾਅਦ ਕਾਲੀ ਮਿਰਚ ਪਾਊਡਰ ਅਤੇ ਨਮਕ ਪਾਓ।
ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫ਼ਿਰ ਉਬਲਣ ਦਿਓ।
ਗੈਸ ਬੰਦ ਕਰ ਦਿਓ ਅਤੇ ਹਲਕਾ ਠੰਡਾ ਹੋਣ 'ਤੇ ਬੱਚਿਆਂ ਨੂੰ ਪਿਲਾਓ।
ਤੁਸੀਂ 8 ਤੋਂ 10 ਮਹੀਨੇ ਹੋਣ ਤੋਂ ਬਾਅਦ ਬੱਚੇ ਨੂੰ ਚੁਕੰਦਰ ਦਾ ਸੂਪ ਦੇ ਸਕਦੇ ਹੋ। ਪਹਿਲਾਂ ਘੱਟ ਮਾਤਰਾ 'ਚ ਹੀ ਸੂਪ ਪਿਲਾਓ।

PunjabKesari
ਬੱਚਿਆਂ ਲਈ ਚੁਕੰਦਰ ਦੇ ਫ਼ਾਇਦੇ
ਚੁਕੰਦਰ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜਿਸ 'ਚ ਵਿਟਾਮਿਨ ਏ, ਬੀ, ਸੀ, ਕੇ ਅਤੇ ਈ ਅਤੇ ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਆਇਰਨ ਆਦਿ ਹੁੰਦੇ ਹਨ। ਇਹ ਬੱਚਿਆਂ ਨੂੰ ਦਸਤ, ਬੇਰੀ-ਬੇਰੀ, ਰਿਕੇਟ ਵਰਗੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।
ਚੁਕੰਦਰ 'ਚ ਆਇਰਨ ਭਰਪੂਰ ਹੁੰਦਾ ਹੈ ਜਿਸ ਨਾਲ ਬੱਚਿਆਂ 'ਚ ਅਨੀਮੀਆ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਚੁਕੰਦਰ 'ਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਸਹੀ ਰੱਖਦਾ ਹੈ ਅਤੇ ਕਬਜ਼ ਤੋਂ 
ਬਚਾਉਂਦਾ ਹੈ। ਇਹ ਲਾਲ ਰੰਗ ਦੀ ਸਬਜ਼ੀ ਬੱਚਿਆਂ ਦੀ ਇਮਿਊਨਿਟੀ ਨੂੰ ਵੀ ਮਜ਼ਬੂਤ ​​ਕਰਦੀ ਹੈ। ਚੁਕੰਦਰ 'ਚ ਐਂਟੀ ਆਕਸੀਡੈਂਟ ਗੁਣ ਹੁੰਦੇ ਹਨ ਜੋ ਬੱਚਿਆਂ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦੇ ਹਨ।
ਚੁਕੰਦਰ ਦੇ ਰਸ ਨੂੰ ਖੀਰੇ ਅਤੇ ਗਾਜਰ ਦੇ ਰਸ ਨਾਲ ਮਿਲਾ ਕੇ ਪੀਣ ਨਾਲ ਸਰੀਰ ਦੀ ਸਫ਼ਾਈ 
ਹੁੰਦੀ ਹੈ। ਕਿਡਨੀ ਅਤੇ ਗਾਲ ਬਲੈਡਰ ਨੂੰ ਸਾਫ ਕਰਨ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ।


author

Aarti dhillon

Content Editor

Related News