ਇਨ੍ਹਾਂ ਕਾਰਨਾਂ ਕਰਕੇ ਮਨਾਈ ਜਾਂਦੀ ਹੈ ਵਿਸਾਖੀ
Wednesday, Apr 12, 2017 - 02:18 PM (IST)

ਜਲੰਧਰ— ਵਿਸਾਖੀ ਪੰਜਾਬ ''ਚ ਮਨਾਇਆ ਜਾਣ ਵਾਲਾ ਪ੍ਰਸਿੱਧ ਤਿਉਹਾਰ ਹੈ। ਵਿਸਾਖੀ ਪੰਜਾਬ ਦੇ ਦੇਸੀ ਮਹੀਨੇ ਦਾ ਨਾਮ ਹੈ ਇਸ ਲਈ ਵਿਸਾਖੀ ਨੂੰ ਪੰਜਾਬ ''ਚ ਵੈਸਾਖ ਵੀ ਕਿਹਾ ਜਾਂਦਾ ਹੈ। ਖੇਤੀ ਦਾ ਇਹ ਤਿਉਹਾਰ ਪੰਜਾਬ ਅਤੇ ਹਰਿਆਣੇ ''ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੇਰਲ ''ਚ ਇਸ ਤਿਉਹਾਰ ਨੂੰ ਵਿਸ਼ੂ ਕਿਹਾ ਜਾਂਦਾ ਹੈ। ਬੰਗਾਲ ''ਚ ਇਸ ਨੂੰ ਨਗ ਵਰਸ਼. ਅਸਮ ''ਚ ਰੋਂਗਾਲੀ ਬਿਹੂ, ਤਾਮਿਲ ਨਾਡੂ ''ਚ ਪੁਧੰਡੂ ਅਤੇ ਬਿਹਾਰ ''ਚ ਵੈਸ਼ਾਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵਿਸਾਖੀ ਨੂੰ ਮਨਾਉਣ ਦੇ ਪਿੱਛੇ ਵੈਸੇ ਕੋਈ ਖਾਸ ਕਾਰਨ ਨਹੀਂ ਹੈ ਪਰ ਕਿਸਾਨਾਂ ਦੀ ਫਸਲ ਪੱਕਣ ਅਤੇ ਕੱਟਣ ਦੇ ਕਾਰਨ ਇਸ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ।
ਵਿਸਾਖੀ ਮਨਾਉਣ ਦਾ ਕਾਰਨ
1. ਖਾਲਸਾ ਪੰਥ ਦੀ ਸਥਾਪਨਾ
ਇਸ ਪਵਿੱਤਰ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। 13 ਅਪ੍ਰੈਲ 1699 ਦੇ ਦਿਨ ਸਿੱਖ ਪੰਥ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਇਸ ਨੂੰ ਮਨਾਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਸ ਦਿਨ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ।
2. ਮੌਸਮ ''ਚ ਬਦਲਾਅ
ਇਸ ਦਿਨ ਨੂੰ ਮਨਾਉਣ ਦਾ ਕਾਰਨ ਮੌਸਮ ''ਚ ਬਦਲਾਅ ਵੀ ਹੈ। ਅਪ੍ਰੈਲ ਦੇ ਮਹੀਨੇ ''ਚ ਠੰਢ ਖਤਮ ਹੋ ਜਾਂਦੀ ਹੈ ਅਤੇ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦੀ ਹੈ। ਮੌਸਮ ਦੇ ਕੁਦਰਤੀ ਬਦਲਾਅ ਦੇ ਕਾਰਨ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ।
3. ਕਿਸਾਨਾਂ ਦੇ ਲਈ ਖਾਸ
ਵਿਸਾਖੀ ਦਾ ਤਿਉਹਾਰ ਕਿਸਾਨਾਂ ਲਈ ਬਹੁਤ ਖਾਸ ਹੈ। ਇਸ ਮਹੀਨੇ ਫਸਲ ਪੂਰੀ ਤਰ੍ਹਾਂ ਨਾਲ ਪੱਕ ਕੇ ਤਿਆਰ ਹੋ ਜਾਂਦੀ ਹੈ। ਕਿਸਾਨਾਂ ਦੀ ਮਿਹਨਤ ਪੂਰੀ ਤਰ੍ਹਾਂ ਰੰਗ ਲਿਆਉਦੀ ਹੈ।
4. ਕਾਰੋਬਾਰ ਦੀ ਚੰਗੀ ਸ਼ੁਰੂਆਤ
ਵਪਾਰੀਆਂ ਦੇ ਲਈ ਵੀ ਇਹ ਦਿਨ ਬਹੁਤ ਖਾਸ ਹੁੰਦਾ ਹੈ । ਲੋਕ ਇਸ ਦਿਨ ਪੂਜਾ ਕਰਕੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਦੇ ਹਨ।