Beauty Tips: ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਇਹ ਘਰੇਲੂ ਨੁਕਤੇ ਆਉਣਗੇ ਤੁਹਾਡੇ ਕੰਮ

06/13/2021 5:12:48 PM

ਨਵੀਂ ਦਿੱਲੀ- ਵਧਦੀ ਉਮਰ ਦੇ ਨਾਲ-ਨਾਲ ਚਿਹਰੇ ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਇਹ ਇੱਕ ਬਾਇਓਲੋਜੀਕਲ ਪ੍ਰੋਸੈੱਸ ਹੁੰਦਾ ਹੈ ਪਰ ਜਦੋਂ ਚਮੜੀ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਹੁੰਦੀ ਤਾਂ ਸਮੇਂ ਤੋਂ ਪਹਿਲਾਂ ਹੀ ਚਿਹਰੇ ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਅੱਜ ਕੱਲ ਲੋਕ ਆਪਣੇ ਚਿਹਰੇ ਲਈ ਮਹਿੰਗੀਆਂ ਦਵਾਈਆਂ ਅਤੇ ਕਰੀਮਾਂ ਦਾ ਇਸਤੇਮਾਲ ਕਰਦੇ ਹਨ ਪਰ ਜਿੱਥੋਂ ਤੱਕ ਹੋ ਸਕੇ ਸਾਨੂੰ ਆਪਣੀ ਚਮੜੀ ਦੀਆਂ ਸਮੱਸਿਆਵਾਂ ਨੂੰ ਘਰੇਲੂ ਨੁਸਖ਼ਿਆਂ ਨਾਲ ਦੂਰ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦੇ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਇਸ ਤਰ੍ਹਾਂ ਦੇ ਘਰੇਲੂ ਨੁਸਖ਼ੇ ਜਿਨ੍ਹਾਂ ਨਾਲ ਚਿਹਰੇ ਦੀ ਲਟਕਦੀ ਹੋਈ ਚਮੜੀ, ਝੁਰੜੀਆਂ, ਦਾਗ ਧੱਬੇ ਦੂਰ ਕਰ ਸਕਦੇ ਹਨ।
ਚਿਹਰੇ ਦੀਆਂ ਝੁਰੜੀਆਂ ਦੂਰ ਕਰਨ ਲਈ ਘਰੇਲੂ ਨੁਸਖ਼ੇ
ਮੁਲਤਾਨੀ ਮਿੱਟੀ, ਟਮਾਟਰ ਦਾ ਰਸ, ਖੀਰੇ ਦਾ ਰਸ ਅਤੇ ਸ਼ਹਿਦ

ਮੁਲਤਾਨੀ ਮਿੱਟੀ ਚਿਹਰੇ ਲਈ ਛੋਟੀਆਂ-ਛੋਟੀਆਂ ਰੇਖਾਵਾਂ ਨੂੰ ਠੀਕ ਕਰਨ ਲਈ ਫ਼ਾਇਦੇਮੰਦ ਹੁੰਦੀ ਹੈ ਮੁਲਤਾਨੀ ਮਿੱਟੀ ਨੂੰ ਅੱਧੇ ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ। ਜਦੋਂ ਇਹ ਗਲ ਜਾਵੇ ਤਾਂ ਇਸ ਵਿੱਚ ਟਮਾਟਰ ਦਾ ਰਸ, ਖੀਰੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਰੋਜ਼ਾਨਾ ਇਸ ਪੇਸਟ ਨੂੰ ਚਿਹਰੇ ਤੇ 10-15 ਮਿੰਟ ਲਗਾਉਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ।

PunjabKesari
ਆਲਿਵ ਆਇਲ ਜਾਂ ਜੈਤੂਨ ਦਾ ਤੇਲ
ਜੈਤੂਨ ਦੇ ਤੇਲ ਨੂੰ ਚਿਹਰੇ ਤੇ ਲਗਾਉਣ ਦੇ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਰੋਜ਼ਾਨਾ ਇਸ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਂਦੀਆਂ ਹਨ।
ਸ਼ਹਿਦ, ਮਲਾਈ ਅਤੇ ਨਿੰਬੂ
ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਚਿਹਰੇ ਤੇ ਸ਼ਹਿਦ ਮਲਾਈ ਅਤੇ ਨਿੰਬੂ ਦਾ ਪੇਸਟ ਬਣਾ ਕੇ ਮਾਲਿਸ਼ ਕਰੋ। ਇਸ ਤਰ੍ਹਾਂ ਕਰਨ ਨਾਲ ਝੁਰੜੀਆਂ ਦੂਰ ਹੋ ਜਾਣਗੀਆਂ ਅਤੇ ਛਾਈਆਂ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ ਅਤੇ ਰੰਗ ਸਾਫ ਹੋ ਜਾਵੇਗਾ।

PunjabKesari
ਬਾਦਾਮ ਦਾ ਤੇਲ
ਰੋਜ਼ਾਨਾ ਰਾਤ ਨੂੰ ਸੌਂਦੇ ਸਮੇਂ ਬਦਾਮ ਦੇ ਤੇਲ ਦੀ ਚਿਹਰੇ ਤੇ ਮਸਾਜ ਕਰੋ ਇਸ ਨਾਲ ਝੁਰੜੀਆਂ ਬਹੁਤ ਜਲਦੀ ਦੂਰ ਹੁੰਦੀਆਂ ਹਨ। ਅੱਖਾਂ ਦੇ ਕਾਲੇ ਘੇਰੇ ਅਤੇ ਬਲੈਕ ਹੈੱਡਸ ਵੀ ਘੱਟ ਹੋ ਜਾਂਦੇ ਹਨ ।
ਲਟਕਦੀ ਚਮੜੀ ਲਈ ਫੇਸਪੈਕ
ਲਟਕਦੀ ਚਮੜੀ ਨੂੰ ਠੀਕ ਕਰਨ ਲਈ ਅਸੀਂ ਘਰੇ ਫੇਸਪੈਕ ਤਿਆਰ ਕਰ ਸਕਦੇ ਹਾਂ। ਐਲੋਵੀਰਾ ਜੈੱਲ ਵਿੱਚ ਕੁਝ ਬੂੰਦਾਂ ਸ਼ਹਿਦ ਦੀਆਂ ਮਿਲਾ ਕੇ ਫੇਸਪੈਕ ਤਿਆਰ ਕਰੋ ਅਤੇ ਇਸ ਨੂੰ 20-25 ਮਿੰਟ ਤੱਕ ਲਗਾ ਕੇ ਰੱਖੋ ਫਿਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਸ ਤਰ੍ਹਾਂ ਕਰਨ ਨਾਲ ਚਿਹਰੇ ਦੀ ਲਟਕਦੀ ਹੋਈ ਚਮੜੀ ਠੀਕ ਹੋ ਜਾਵੇਗੀ।

PunjabKesari
ਰੰਗ ਗੋਰੇ ਲਈ ਫੇਸਪੈਕ
ਰੰਗ ਗੋਰਾ ਕਰਨ ਲਈ ਪਪੀਤਾ, ਵੇਸਣ ਅਤੇ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ 20-25 ਮਿੰਟ ਤੱਕ ਚਿਹਰੇ ਤੇ ਲਗਾ ਕੇ ਰੱਖੋ। ਹਫ਼ਤੇ ਵਿੱਚ ਇੱਕ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਚਿਹਰੇ ਦਾ ਰੰਗ ਗੋਰਾ ਹੋ ਜਾਂਦਾ ਹੈ।
ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਘਰੇਲੂ ਨੁਸਖ਼ੇ
ਕੇਲਾ ਅਤੇ ਗੁਲਾਬ ਜਲ ਦਾ ਫੇਸਪੈਕ ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਕੇਲੇ ਦਾ ਪੇਸਟ ਬਣਾ ਕੇ ਉਸ ਵਿਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾਓ ਅਤੇ ਇਸ ਨੂੰ 10 ਮਿੰਟ ਚਿਹਰੇ ਤੇ ਲਗਾਓ। ਗੁਲਾਬ ਜਲ ਚਮੜੀ ਦੀ ਗਹਿਰਾਈ ਤੱਕ ਸਫਾਈ ਕਰਦਾ ਹੈ।

PunjabKesari
ਕਪੂਰ ਅਤੇ ਨਾਰੀਅਲ ਤੇਲ
ਨਾਰੀਅਲ ਤੇਲ ਵਿਚ ਕਪੂਰ ਮਿਲਾ ਕੇ ਦਾਗ ਧੱਬਿਆਂ ਤੇ ਕੁਝ ਸਮੇਂ ਤੱਕ ਲਗਾ ਕੇ ਰੱਖੋ। ਕੁਝ ਦਿਨਾਂ ਵਿੱਚ ਹੀ ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ।


Aarti dhillon

Content Editor

Related News