Beauty Tips : ਗਰਮੀ ਦੇ ਮੌਸਮ ’ਚ ਜੇਕਰ ਤੁਹਾਡੇ ਚਿਹਰੇ ’ਤੇ ਵੀ ਹੁੰਦੇ ਨੇ ‘ਪਿੰਪਲਸ’, ਤਾਂ ਇੰਝ ਪਾਓ ਛੁਟਕਾਰਾ

05/16/2021 4:31:40 PM

ਜਲੰਧਰ (ਬਿਊਰੋ) - ਗਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ। ਇਸ ਨਾਲ ਉਹ ਚਿਹਰੇ ’ਤੇ ਹੋਣ ਵਾਲੀ ਖੁਜਲੀ ਤੋਂ ਪ੍ਰੇਸ਼ਾਨ ਰਹਿੰਦੇ ਹਨ। ਗਰਮੀ ਵਿੱਚ ਸਰੀਰ ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ, ਜਿਨ੍ਹਾਂ ਤੋਂ ਰਾਹਤ ਪਾਉਣ ਲਈ ਅਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ। ਇਸ ਦੇ ਬਾਵਜੂਦ ਕੋਈ ਫ਼ਾਇਦਾ ਨਹੀਂ ਮਿਲਦਾ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਨਾਲ ਸਾਡੇ ਸਰੀਰ ਅਤੇ ਚਿਹਰੇ ’ਤੇ ਛੋਟ-ਛੋਟੇ ਦਾਣੇ ਨਿਕਲ ਆਉਂਦੇ ਹਨ, ਜਿਨ੍ਹਾਂ ਨੂੰ ਅਸੀਂ ਪਿੰਪਲਸ ਕਹਿੰਦੇ ਹਾਂ। ਇਨ੍ਹਾਂ ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਤਰੀਕਿਆਂ ਦੀ ਵਰਤੋਂ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ... 

ਖੀਰਾ 
ਖੀਰੇ ’ਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਠੰਢਾ ਰੱਖਣ ’ਚ ਮਦਦ ਮਿਲਦੀ ਹੈ। ਜੇਕਰ ਤੁਹਾਡੇ ਚਿਹਰੇ ’ਤੇ ਪਿੰਪਲਸ ਅਤੇ ਦਾਣੇ ਹਨ ਤਾਂ 1 ਗਿਲਾਸ ਪਾਣੀ ਵਿੱਚ ਨਿੰਬੂ ਦਾ ਰਸ ਤੇ ਖੀਰੇ ਦੇ ਪਤਲੇ ਸਲਾਈਸ ਕੱਟ ਕੇ ਮਿਲਾ ਲਓ। ਕੁਝ ਸਮੇਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਚਿਹਰੇ ’ਤੇ ਰੱਖੋ। ਇਸ ਨਾਲ ਚਿਹਰੇ ਦੇ ਪਿੰਪਲਸ ਜਲਦ ਦੂਰ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਵੱਧ ਰਹੇ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਮਦਦ ਕਰਨਗੀਆਂ ‘ਪਾਲਕ’ ਸਣੇ ਇਹ ‘ਸਬਜ਼ੀਆਂ’

PunjabKesari

ਅੰਬ
ਕੱਚਾ ਅੰਬ ਸਰੀਰ ਦੀ ਗਰਮੀ ਨੂੰ ਠੰਡਾ ਕਰਨ ਵਿੱਚ ਫ਼ਾਇਦੇਮੰਦ ਹੁੰਦਾ ਹੈ। ਇਸ ਦੇ ਇਸਤੇਮਾਲ ਨਾਲ ਸਰੀਰ ’ਤੇ ਹੋਣ ਵਾਲੇ ਦਾਣਿਆਂ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਕੱਚੇ ਅੰਬ ਨੂੰ ਥੋੜ੍ਹਾ ਜਿਹਾ ਭੁੰਨ ਲਓ ਅਤੇ ਇਸ ਦੇ ਗੁੱਦੇ ਨੂੰ ਚਿਹਰੇ ਦੇ ਪਿੰਪਲਸ ਅਤੇ ਸਰੀਰ ’ਤੇ ਹੋਣ ਵਾਲੇ ਦਾਣਿਆਂ ਦੀ ਜਗ੍ਹਾ ਲੇਪ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਦਾਣੇ ਠੀਕ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - Health Tips: ਰਾਤ ਨੂੰ ਸੌਂਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ‘ਗਲਤੀਆਂ’, ਸਰੀਰ ਬਣ ਸਕਦੈ ਬੀਮਾਰੀਆਂ ਦਾ ਘਰ

ਮੁਲਤਾਨੀ ਮਿੱਟੀ 
ਮੁਲਤਾਨੀ ਮਿੱਟੀ ਪਿੰਪਲਸ ਲਈ ਬਹੁਤ ਫ਼ਾਇਦੇਮੰਦ ਹੈ। ਗਰਮੀਆਂ ਵਿੱਚ ਮੁਲਤਾਨੀ ਮਿੱਟੀ ਨਾਲ ਚਮੜੀ ’ਤੇ ਹੋਣ ਵਾਲੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਇਸ ਲਈ 5 ਚਮਚ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਚਿਹਰੇ ਅਤੇ ਪਿੰਪਲਸ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਨਿਖਾਰ ਆਵੇਗਾ ਅਤੇ ਪਿੰਪਲਸ ਠੀਕ ਹੋ ਜਾਣਗੇ ।

PunjabKesari

ਐਲੋਵੇਰਾ 
ਪਿੰਪਲਜ਼ ’ਤੇ ਐਲੋਵੇਰਾ ਲਗਾਉਣ ਨਾਲ ਇਹ ਜਲਦੀ ਠੀਕ ਹੋ ਜਾਂਦੇ ਹਨ। ਦਿਨ ’ਚ ਇਕ ਵਾਕ ਐਲੋਵੀਰਾ ਨੂੰ ਪਿੰਪਲਸ ’ਤੇ ਜ਼ਰੂਰ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਅਜਿਹਾ ਕਰਨ ਨਾਲ ਪਿੰਪਲਸ ਠੀਕ ਹੋ ਜਾਣਗੇ ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਪਰਸ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ‘ਪੈਸੇ ਦੀ ਘਾਟ’

ਬਰਫ਼ 
ਗਰਮੀਆਂ ਦੇ ਮੌਸਮ ’ਚ ਚਮੜੀ ’ਤੇ ਬਰਫ਼ ਲਗਾਉਣ ਨਾਲ ਠੰਢਕ ਮਿਲਦੀ ਹੈ। ਇਸ ਨਾਲ ਚਮੜੀ ’ਤੇ ਜਲਣ ਅਤੇ ਖੁਜਲੀ ਘੱਟ ਹੋ ਜਾਂਦੀ ਹੈ। ਸਰੀਰ ’ਤੇ ਹੋਣ ਵਾਲੇ ਦਾਣਿਆਂ ਨੂੰ ਠੀਕ ਕਰਨ ਲਈ ਬਰਫ਼ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਬਰਫ਼ ਨੂੰ ਦਾਣਿਆਂ ਵਾਲੀ ਜਗ੍ਹਾ ’ਤੇ ਲਾਉਣ ਨਾਲ ਆਰਾਮ ਮਿਲਦਾ ਹੈ।

ਨਾਰੀਅਲ ਦਾ ਤੇਲ 
ਨਾਰੀਅਲ ਦੇ ਤੇਲ ਵਿੱਚ ਕਪੂਰ ਮਿਲਾ ਕੇ ਲਗਾਉਣ ਨਾਲ ਚਿਹਰੇ ਦੇ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਚਮੜੀ ਤੇ ਗਰਮੀ ਨਾਲ ਹੋਣ ਵਾਲੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ, ਕਿਉਂਕਿ ਨਾਰੀਅਲ ਦਾ ਤੇਲ ਠੰਢਾ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ

PunjabKesari

ਨਿੰਮ
ਕਿਸੇ ਵੀ ਤਰ੍ਹਾਂ ਦੇ ਫੋੜੇ ਫਿਨਸੀ ਨੂੰ ਠੀਕ ਕਰਨ ਲਈ ਨਿੰਮ ਬਹੁਤ ਅਸਰਦਾਰ ਹੁੰਦਾ ਹੈ। ਇਸ ਲਈ ਨਿੰਮ ਦੇ ਪੱਤੇ ਪਾਣੀ ਵਿੱਚ ਉਬਾਲ ਲਓ ਅਤੇ ਇਸ ਪਾਣੀ ਨਾਲ ਨਹਾਓ, ਤਾਂ ਸਰੀਰ ਤੇ ਹੋਣ ਵਾਲੇ ਦਾਣੇ ਦੂਰ ਹੋ ਜਾਣਗੇ।

ਚੰਦਨ ਦਾ ਪਾਊਡਰ 
ਚੰਦਨ ਦਾ ਪਾਊਡਰ ਲਗਾਉਣ ਨਾਲ ਚਿਹਰੇ ’ਤੇ ਪਿੰਪਲਸ ਤੋਂ ਰਾਹਤ ਮਿਲਦੀ ਹੈ। ਇਸਦੇ ਲਈ ਚੰਦਨ ਦੇ ਪਾਊਡਰ ਦਾ ਲੇਪ ਬਣਾ ਲਵੋ ਅਤੇ ਚਿਹਰੇ ’ਤੇ 10 ਮਿੰਟ ਲਈ ਲਗਾਓ। ਚੰਦਨ ਦੇ ਪਾਊਡਰ ਦਾ ਲੇਪ ਬਣਾਉਣ ਲਈ ਗੁਲਾਬ ਜਲ ਨੂੰ ਚੰਦਨ ਦੇ ਪਾਊਡਰ ਵਿੱਚ ਮਿਲਾਓ ਅਤੇ ਇਸ ਨੂੰ ਚਿਹਰੇ ’ਤੇ ਲਗਾ ਲਓ।

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਤੁਲਸੀ
ਪਿੰਪਲਸ ਠੀਕ ਕਰਨ ਲਈ ਤੁਲਸੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਤੁਲਸੀ ਦੀ ਲੱਕੜ ਨੂੰ ਪੀਸ ਲਓ ਅਤੇ ਇਸ ਦਾ ਲੇਪ ਬਣਾ ਲਵੋ। ਇਸ ਲੇਪ ਨੂੰ ਚਿਹਰੇ ’ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕੁਝ ਦਿਨਾਂ ਵਿੱਚ ਪਿੰਪਲਸ ਦੂਰ ਹੋ ਜਾਣਗੇ। 

PunjabKesari

ਖਸਖਸ 
ਖਸਖਸ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਲਈ ਕਾਫ਼ੀ ਲਾਭਕਾਰੀ ਮੰਨਿਆ ਜਾਂਦਾ ਹੈ। ਇਹ ਗਰਮੀ ਵਿਚ ਹੋਣ ਵਾਲੀਆਂ ਚਮੜੀ ਦੀਆਂ ਸਮੱਸਿਆਵਾਂ ਠੀਕ ਕਰਦੀ ਹੈ। ਖਸਖਸ ਨੂੰ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ, ਫਿਰ ਇਸ ਪੇਸਟ ਨੂੰ ਲਗਾਓ। ਇਸ ਨਾਲ ਪਿੰਪਲਸ ਅਤੇ ਸਰੀਰ ਤੇ ਹੋਣ ਵਾਲੇ ਦਾਣੇ ਠੀਕ ਹੋ ਜਾਂਦੇ ਹਨ ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਸੰਤਰੇ ਦੇ ਛਿਲਕੇ 
ਸੰਤਰੇ ਦੇ ਛਿਲਕੇ ਛਾਂ ਵਿੱਚ ਸੁਕਾ ਕੇ ਪਾਊਡਰ ਬਣਾ ਲਓ ਅਤੇ ਇਸ ਪਾਊਡਰ ਵਿੱਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਹੋਣ ਵਾਲੇ ਪਿੰਪਲਸ ਕੁਝ ਦਿਨਾਂ ਵਿਚ ਠੀਕ ਹੋ ਜਾਂਦੇ ਹਨ ।
 


rajwinder kaur

Content Editor

Related News