Skin Care:ਸਿਰਫ਼ ਇਹ ਇਕ ਚੀਜ਼ ਸਾਫ਼ ਕਰੇਗੀ ਸਕਿਨ ਦੇ ਡੈੱਡ ਸੈੱਲਸ

08/17/2022 4:41:52 PM

ਨਵੀਂ ਦਿੱਲੀ- ਸਕਿਨ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ। ਪ੍ਰਦੂਸ਼ਣ, ਪਸੀਨਾ ਅਤੇ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਨਾਲ ਸਕਿਨ ਦਾ ਸਾਰਾ ਨਿਖਾਰ ਚਲਾ ਜਾਂਦਾ ਹੈ। ਜੇਕਰ ਤੁਸੀਂ ਸਕਿਨ ਦੀ ਦੇਖਭਾਵ ਨਹੀਂ ਕਰੋਗੇ ਤਾਂ ਤੁਹਾਡਾ ਚਿਹਰਾ ਮੁਰਝਾਇਆ ਹੋਇਆ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਚਿਹਰੇ 'ਤੇ ਪਿੰਪਲਸ, ਦਾਗ-ਧੱਬੇ ਵੀ ਹੋ ਸਕਦੇ ਹੋ। ਚਿਹਰੇ 'ਤੇ ਡੈੱਡ ਸਕਿਨ ਵੀ ਹੋਣ ਲੱਗਦੀ ਹੈ। ਡੈੱਡ ਸਕਿਨ ਤੋਂ ਰਾਹਤ ਪਾਉਣ ਲਈ ਤੁਸੀਂ ਅਖਰੋਟ ਦੇ ਛਿਲਕਿਆਂ ਨਾਲ ਬਣਿਆ ਪਾਊਡਰ ਚਿਹਰੇ 'ਤੇ ਲਗਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ...

PunjabKesari
ਅਖਰੋਟ ਦੇ ਛਿਲਕਿਆਂ ਦੇ ਫਾਇਦੇ
ਅਖਰੋਟ ਸਿਹਤ ਦੇ ਨਾਲ-ਨਾਲ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ-ਈ ਅਤੇ ਓਮੇਗਾ-3 ਫੈਟੀ ਐਸਿਡ ਸਕਿਨ ਨੂੰ ਮੁਲਾਇਮ ਬਣਾਉਣ 'ਚ ਮਦਦ ਕਰਦਾ ਹੈ। ਸਕਿਨ 'ਤੇ ਅਖਰੋਟ ਦੇ ਪਾਊਡਰ ਦਾ ਇਸਤੇਮਾਲ ਕਰਨ ਨਾਲ ਸਕਿਨ ਚਮਕਦਾਰ ਅਤੇ ਜਵਾਨ ਦਿਖਾਈ ਦਿੰਦੀ ਹੈ। 

PunjabKesari

ਸਕਿਨ ਬਣਦੀ ਹੈ ਮੁਲਾਇਮ
ਜੇਕਰ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਅਖਰੋਟ ਦੇ ਛਿਲਕੇ ਨਾਲ ਬਣਿਆ ਪਾਊਡਰ ਚਿਹਰੇ 'ਤੇ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ 'ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਅਖਰੋਟ ਦਾ ਪੇਸਟ ਸਕਿਨ ਦੇ ਡਰਾਈਨੈੱਸ ਨੂੰ ਵੀ ਦੂਰ ਕਰਦਾ ਹੈ। ਤੁਸੀਂ ਸਕਿਨ 'ਤੇ ਨਿਖਾਰ ਲਿਆਉਣ ਲਈ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ। 

PunjabKesari

ਡੈੱਡ ਸਕਿਨ ਤੋਂ ਵੀ ਮਿਲਦੀ ਹੈ ਰਾਹਤ
ਅਖਰੋਟ ਦੇ ਛਿਲਕੇ ਤੁਹਾਡੀ ਸਕਿਨ ਦੇ ਡੈੱਡ ਸੈੱਲਸ ਕੱਢਣ 'ਚ ਮਦਦ ਕਰਦੇ ਹਨ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ 'ਚੋਂ ਮ੍ਰਿਤਕ ਅਤੇ ਖੁਸ਼ਕ ਕੋਸ਼ਿਕਾਵਾਂ ਹਟਾ ਕੇ ਸਕਿਨ ਨੂੰ ਸਿਹਤਮੰਦ ਬਣਾਉਂਦੀਆਂ ਹਨ। 

ਪਿੰਪਲਸ ਕਰੇ ਦੂਰ
ਅਖਰੋਟ ਦੇ ਛਿਲਕਿਆਂ ਦਾ ਪਾਊਡਰ ਸਕਿਨ ਦੇ ਕਿੱਲ-ਮੁਹਾਸੇ ਵੀ ਦੂਰ ਕਰਨ 'ਚ ਸਹਾਇਤਾ ਕਰਦੇ ਹਨ। ਇਸ ਤੁਹਾਡੀ ਸਕਿਨ 'ਚੋਂ ਵਾਧੂ ਆਇਲ ਕੰਟਰੋਲ 'ਚ ਰੱਖਦਾ ਹੈ। ਨਿਯਮਿਤ ਤੌਰ 'ਤੇ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਦੇ ਕਿੱਲ-ਮੁਹਾਸੇ ਵੀ ਦੂਰ ਹੁੰਦੇ ਹਨ। 

PunjabKesari
ਸਕਿਨ ਬਣਦੀ ਹੈ ਮੁਲਾਇਮ 
ਇਹ ਪਾਊਡਰ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ 'ਚ ਵੀ ਸਹਾਇਤਾ ਕਰਦਾ ਹੈ। ਨਿਯਮਿਤ ਤੌਰ 'ਤੇ ਇਸ ਦਾ ਇਸਤੇਮਾਲ ਕਰਨ ਨਾਲ ਸਕਿਨ ਮੁਲਾਇਮ ਹੁੰਦੀ ਹੈ।


Aarti dhillon

Content Editor

Related News