ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ
Sunday, May 02, 2021 - 05:16 PM (IST)
ਜਲੰਧਰ (ਬਿਊਰੋ) - ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਕਾਰਨ ਚਿਹਰੇ 'ਤੇ ਕਿੱਲ ਹੋਣਾ ਆਮ ਗੱਲ ਹੈ। ਦੱਸ ਦੇਈਏ ਕਿ ਮੁੰਡਾ ਹੋਵੇ ਜਾਂ ਕੁੜੀ, ਸਭ ਦੇ ਚਿਹਰੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਪ੍ਰਦੂਸ਼ਣ ਅਤੇ ਮਿੱਟੀ ਕਾਰਨ ਕਈ ਤਰ੍ਹਾਂ ਦੇ ਦਾਗ ਅਤੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਸਮੱਸਿਆਵਾਂ ਅਜਿਹੇ 'ਚ ਇਸ ਨਾਲ ਜੁੜੀ ਕਿਸੇ ਵੀ ਪ੍ਰੇਸ਼ਾਨੀ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖ਼ਿਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਨਾਲ ਕੁਝ ਹੀ ਸਮੇਂ 'ਚ ਕਿੱਲ ਬਿਲਕੁੱਲ ਠੀਕ ਹੋ ਜਾਣਗੇ।
ਨਿੰਬੂ ਦਾ ਰਸ
ਨਿੰਬੂ ਦਾ ਰਸ ਇਕ ਛੋਟੀ ਕੌਲੀ 'ਚ ਨਿਚੋੜ ਲਓ। ਇਸ 'ਚ ਥੋੜ੍ਹਾ ਨਮਕ ਅਤੇ ਸ਼ਹਿਦ ਮਿਲਾ ਕੇ ਇਕ ਘੋਲ ਤਿਆਰ ਕਰ ਲਓ। 15 ਤੋਂ 20 ਮਿੰਟ ਤੱਕ ਤੁਸੀਂ ਇਸ ਨੂੰ ਚਿਹਰੇ 'ਚ ਲੱਗਿਆ ਰਹਿਣ ਦਿਓ। ਘੋਲ ਦੇ ਸੁੱਕਣ ਦੇ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਸਾਫ਼ ਕਰ ਲਓ।
ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’
ਟਮਾਟਰ
ਇਕ ਛੋਟੀ ਕੌਲੀ 'ਚ ਦੋ ਚਮਕ ਟਮਾਟਰ ਦਾ ਰਸ ਲਓ। ਹੁਣ ਇਸ 'ਚ ਇਕ ਚਮਚ ਸ਼ਹਿਰ ਅਤੇ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ ਇਕ ਪੇਸਟ ਬਣਾ ਲਓ ਤੇ ਪਿੰਪਲਸ 'ਤੇ ਲਗਾਓ। 10 ਮਿੰਟ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਪਾਣੀ ਨਾਲ ਚਿਹਰਾ ਧੋ ਲਿਓ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਹਲਦੀ
ਹਲਦੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ। 1 ਚਮਚ ਹਲਕੀ ਪਾਊਡਰ ਨੂੰ ਦੁੱਧ ਅਤੇ ਗੁਲਾਬਜਲ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਸਿੱਧੇ ਕਿੱਲ 'ਤੇ ਲਗਾਓ। ਉਸ ਉਪਾਅ ਨੂੰ ਲਗਾਤਾਰ 4 ਤੋਂ 5 ਦਿਨ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਪਿੰਪਲਸ ਦੀ ਸਮੱਸਿਆ ਜੜ ਤੋਂ ਖ਼ਤਮ ਹੋ ਜਾਵੇਗੀ।
ਸ਼ਹਿਦ
ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਬਹੁਤ ਮਦਦਗਾਰ ਰਹਿੰਦਾ ਹੈ। ਸ਼ਹਿਦ ਨੂੰ ਪਿੰਪਲਸ 'ਤੇ ਲਗਾ ਕੇ ਛੱਡ ਦਿਓ। ਕੁਝ ਦੇਰ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰਕੇ ਹੋਏ ਇਸ ਨੂੰ ਹਟਾ ਲਓ। 15 ਮਿੰਟ ਦੇ ਇਸ ਉਪਾਅ ਨੂੰ ਹਫ਼ਤਾ ਭਰ ਲਗਾਤਾਰ ਕਰਨ ਨਾਲ ਪਿੰਪਲਸ ਬਿਲਕੁੱਲ ਖ਼ਤਮ ਹੋ ਜਾਣਗੇ।
ਪੜ੍ਹੋ ਇਹ ਵੀ ਖ਼ਬਰਾਂ - ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ
ਬੇਕਿੰਗ ਸੋਡਾ
ਜੇਕਰ ਤੁਹਾਡੀ ਚਮੜੀ ਜ਼ਿਆਦਾ ਸੈਂਸੇਟਿਵ ਹੈ ਤਾਂ ਇਸ ਪੈਕ ਦੀ ਵਰਤੋਂ ਨਾ ਕਰੋ। ਨਾਰਮਲ ਚਮੜੀ ਲਈ 1 ਚਮਚ ਬੇਕਿੰਗ ਸੋਡੇ 'ਚ ਕੁਝ ਮਾਤਰਾ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਬਣਾ ਲਓ ਅਤੇ ਪਿੰਪਲਸ ਦੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਨੂੰ ਤੁਰੰਤ ਧੋ ਲਓ।
ਪੜ੍ਹੋ ਇਹ ਵੀ ਖ਼ਬਰਾਂ - ਐਤਵਾਰ ਨੂੰ ਜ਼ਰੂਰ ਕਰੋ ਇਹ ਉਪਾਅ, ਹੋਵੇਗੀ ਧਨ ਤੇ ਸੁੱਖ ਦੀ ਪ੍ਰਾਪਤੀ
ਮੁਲਤਾਨੀ ਮਿੱਟੀ
ਕਿੱਲ ਜ਼ਿਆਦਾਤਰ ਆਇਲੀ ਸਕਿਨ 'ਤੇ ਨਿਕਲਦੇ ਹਨ। ਮੁਲਤਾਨੀ ਮਿੱਟੀ ਚਮੜੀ ਦੇ ਐਕਸਟਰਾ ਆਇਲ ਨੂੰ ਖ਼ਤਮ ਕਰਕੇ ਕਿੱਲਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। 1 ਚਮਚ ਮੁਲਤਾਨੀ ਮਿੱਟੀ ਨੂੰ ਰੋਜ਼ ਵਾਟਰ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਸੁੱਕਣ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਸੁੱਕਣ ਦੇ ਬਾਅਦ ਸਪੱਜ ਨੂੰ ਗਿੱਲਾ ਕਰਕੇ ਚਿਹਰਾ ਸਾਫ਼ ਕਰ ਲਓ। ਅਜਿਹਾ ਹਫ਼ਤੇ 'ਚ ਦੋ ਵਾਰ ਕਰੋ।
ਟੂਥਪੇਸਟ
ਟੂਥਪੇਸਟ ਦੀ ਵਰਤੋਂ ਤੁਸੀਂ ਰੋਜ਼ਾਨਾ ਦੰਦ ਸਾਫ਼ ਕਰਨ ਲਈ ਕਰਦੇ ਹੋ। ਇਸ ਦੀ ਮਦਦ ਨਾਲ ਪਿੰਪਲਸ ਵੀ ਦੂਰ ਕੀਤੇ ਜਾ ਸਕਦੇ ਹਨ। ਕਿੱਲਾਂ 'ਤੇ 5 ਤੋਂ 10 ਮਿੰਟ ਲਈ ਟੂਥਪੇਸਟ ਲਗਾ ਕੇ ਰੱਖੋ। ਸੁੱਕਣ ਤੋਂ ਕੁੱਝ ਦੇਰ ਪਹਿਲਾਂ ਹੀ ਚਿਹਰਾ ਧੋ ਲਓ। ਟੂਥਪੇਸਟ ਸੋਜ਼ ਨੂੰ ਘੱਟ ਕਰਕੇ ਕਿੱਲਾਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ