Beauty Tips: ਚਿਹਰੇ 'ਤੇ ਨਿਖਾਰ ਲਿਆਉਣ ਲਈ ਦਹੀਂ 'ਚ ਮਿਲਾ ਕੇ ਲਗਾਓ ਇਹ ਚੀਜ਼ਾਂ

Tuesday, Oct 20, 2020 - 11:20 AM (IST)

Beauty Tips: ਚਿਹਰੇ 'ਤੇ ਨਿਖਾਰ ਲਿਆਉਣ ਲਈ ਦਹੀਂ 'ਚ ਮਿਲਾ ਕੇ ਲਗਾਓ ਇਹ ਚੀਜ਼ਾਂ

ਜਲੰਧਰ: ਹਮੇਸ਼ਾ ਤੁਸੀਂ ਸੁਣਿਆ ਹੋਵੇਗਾ ਕਿ ਦਹੀਂ ਚਮੜੀ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ। ਦਹੀਂ ਚਮੜੀ ਨੂੰ ਹਾਈਡ੍ਰੇਟ ਕਰਦਾ ਹੈ ਨਾਲ ਹੀ ਇਹ ਚਮੜੀ 'ਤੇ ਨਿਖਾਰ ਵੀ ਲਿਆਉਂਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਚਿਹਰੇ 'ਤੇ ਦਹੀਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ। ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦਹੀਂ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜਿਨ੍ਹਾਂ ਨੂੰ ਦਹੀਂ 'ਚ ਮਿਲਾ ਕੇ ਲਗਾਉਣ ਨਾਲ ਚਿਹਰੇ ਦੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਾਂ...

PunjabKesari
ਦਹੀਂ ਅਤੇ ਸ਼ਹਿਦ
ਜੇਕਰ ਤੁਹਾਡੀ ਚਮੜੀ ਨਾਰਮਲ ਜਾਂ ਫਿਰ ਰੁੱਖੀ ਹੈ ਤਾਂ ਤੁਸੀਂ ਇਸ ਫੇਸਪੈਕ ਦੀ ਵਰਤੋਂ ਕਰ ਸਕਦੇ ਹੋ। ਇਸ ਪੈਕ 'ਚ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚਿਹਰੇ ਤੇ 20 ਮਿੰਟ ਲਈ ਲਗਾਓ। ਫਿਰ ਚਿਹਰਾ ਠੰਡੇ ਪਾਣੀ ਨਾਲ ਧੋ ਲਓ ਇਹ ਫੇਸਪੈਕ ਹਫ਼ਤੇ 'ਚ ਇਕ ਵਾਰ ਜ਼ਰੂਰ ਲਗਾਓ। ਇਸ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹੇਗੀ ਅਤੇ ਸਾਫਟ ਵੀ ਹੋਵੇਗੀ ।
ਦਹੀਂ ਅਤੇ ਵੇਸਣ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਹਾਡੇ ਲਈ ਇਹ ਫੇਸਪੈਕ ਲਾਭਦਾਇਕ ਹੈ। ਇਸ ਫੇਸਪੈਕ ਲਈ ਸਭ ਤੋਂ ਪਹਿਲਾਂ ਦਹੀਂ 'ਚ ਵੇਸਣ ਨੂੰ ਮਿਕਸ ਕਰ ਕੇ ਪੇਸਟ ਬਣਾ ਲਓ ਅਤੇ ਇਸ ਨੂੰ 15 ਮਿੰਟ ਚਿਹਰੇ ਤੇ ਲਗਾਓ। ਬਾਅਦ 'ਚ ਹਲਕੇ ਗਰਮ ਪਾਣੀ ਨਾਲ ਚਿਹਰਾ ਧੋ ਲਓ। ਇਹ ਫੇਸਪੈਕ ਆਇਲੀ ਸਕਿਨ ਦੇ ਨਾਲ ਨਾਲ ਸੈਂਸਟਿਵ ਸਕਿਨ ਲਈ ਵੀ ਫਾਇਦੇਮੰਦ ਹੈ।

PunjabKesari
ਦਹੀਂ ਅਤੇ ਹਲਦੀ
ਜੇਕਰ ਤੁਹਾਨੂੰ ਪਿੰਪਲਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ 'ਤੇ 15 ਮਿੰਟ ਲਗਾ ਕੇ ਰੱਖੋ। ਬਾਅਦ 'ਚ ਚਿਹਰਾ ਕੋਸੇ ਪਾਣੀ ਨਾਲ ਧੋ ਲਓ ਪਿੰਪਲਸ ਦੀ ਸਮੱਸਿਆ ਠੀਕ ਹੋ ਜਾਵੇਗੀ।

PunjabKesari

ਦਹੀਂ ਅਤੇ ਓਟਸ
ਜੇਕਰ ਤੁਹਾਨੂੰ ਡੈੱਡ ਸਕਿਨ ਅਤੇ ਬਲੈਕ ਹੈੱਡਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਹੀਂ 'ਚ ਓਟਸ ਮਿਲਾ ਕੇ ਸਕਰੱਬ ਦੀ ਤਰ੍ਹਾਂ ਲਗਾਓ। ਇਸ ਪੈਕ ਨੂੰ 15 ਮਿੰਟ ਚਿਹਰੇ ਤੇ ਲਗਾਓ। ਫਿਰ ਸਕਰੱਬ ਦੀ ਤਰ੍ਹਾਂ ਮਸਾਜ ਕਰੋ। ਡੈੱਡ ਸਕਿਨ ਅਤੇ ਬਲੈੱਕ ਹੈੱਡਸ ਦੀ ਸਮੱਸਿਆ ਦੂਰ ਹੋ ਜਾਵੇਗੀ 
ਦਹੀਂ ਅਤੇ ਨਿੰਬੂ ਦਾ ਰਸ
ਜੇਕਰ ਤੁਹਾਡੇ ਚਿਹਰੇ ਤੇ ਦਾਗ ਧੱਬੇ ਦੀ ਸਮੱਸਿਆ ਹੈ ਤਾਂ ਦਹੀਂ ਵਿਚ ਨਿੰਬੂ ਦਾ ਰਸ ਮਿਲਾ ਕੇ 15-20 ਮਿੰਟ ਤੱਕ ਚਿਹਰੇ ਤੇ ਲਗਾਓ। ਚਿਹਰੇ ਦੇ ਦਾਗ ਧੱਬੇ ਠੀਕ ਹੋ ਜਾਣਗੇ ।

PunjabKesari
ਦਹੀਂ ਦਾ ਫੇਸਪੈਕ
ਜੇਕਰ ਤੁਹਾਡੇ ਚਿਹਰੇ ਤੇ ਛਾਈਆਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਰਾਤ ਨੂੰ ਸੌਣ ਸਮੇਂ ਖੱਟਾ ਦਹੀਂ ਚਿਹਰੇ ਤੇ 10 ਮਿੰਟ ਲਈ ਲਗਾਓ। ਬਾਅਦ 'ਚ 5 ਮਿੰਟ ਦਹੀਂ ਦੀ ਮਸਾਜ ਕਰੋ। ਚਿਹਰੇ ਤੋਂ ਛਾਈਆਂ ਦੀ ਸਮੱਸਿਆ ਠੀਕ ਹੋ ਜਾਵੇਗੀ।


author

Aarti dhillon

Content Editor

Related News