ਪਰਫਿਊਮ ਨਾਲ ਨਹੀਂ, ਇਨ੍ਹਾਂ ਘਰੇਲੂ ਤਰੀਕਿਆਂ ਨਾਲ ਦੂਰ ਕਰੋ ਸਰੀਰ ਦੀ ਬਦਬੂ

Monday, Jun 01, 2020 - 11:02 AM (IST)

ਪਰਫਿਊਮ ਨਾਲ ਨਹੀਂ, ਇਨ੍ਹਾਂ ਘਰੇਲੂ ਤਰੀਕਿਆਂ ਨਾਲ ਦੂਰ ਕਰੋ ਸਰੀਰ ਦੀ ਬਦਬੂ

ਨਵੀਂ ਦਿੱਲੀ(ਬਿਊਰੋ)— ਬਾਰਿਸ਼ ਦੇ ਮੌਸਮ ਵਿਚ ਜਿੱਥੇ ਇਕ ਪਾਸੇ ਰਾਹਤ ਮਿਲਦੀ ਹੈ ਉੱਥੇ ਹੀ ਸਿਹਤ ਅਤੇ ਚਮੜੀ ਸੰਬੰਧੀ ਕਈ ਪ੍ਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈਂਦਾ ਹੈ। ਅਕਸਰ ਬਾਰਿਸ਼ ਦੇ ਮੌਸਮ ਵਿਚ ਲੋਕਾਂ ਦੇ ਸਰੀਰ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਉਨ੍ਹਾਂ ਨੂੰ ਦੂਜਿਆਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਬਦਬੂ ਤੋਂ ਛੁਟਕਾਰਾ ਪਾਉਣ ਲਈ ਲੋਕ ਪਰਫਿਊਮ ਦੀ ਵਰਤੋਂ ਕਰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। 
1. ਨਿੰਬੂ ਦਾ ਰਸ
ਨਿੰਬੂ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨਹਾਉਣ ਤੋਂ 10 ਮਿੰਟ ਪਹਿਲਾਂ ਸਰੀਰ 'ਤੇ ਨਿੰਬੂ ਦਾ ਰਸ ਲਗਾਓ। ਇਸ ਨਾਲ ਬਦਬੂ ਦੂਰ ਹੋਵੇਗੀ।
2. ਐਪਲ ਸਾਈਡਰ ਵਿਨੇਗਰ
ਅਕਸਰ ਬਰਸਾਤ ਦੇ ਮੌਸਮ ਵਿਚ ਅੰਡਰਆਰਮਸ ਤੋਂ ਬਦਬੂ ਆਉਣ ਲੱਗਦੀ ਹੈ। ਇਸ ਲਈ ਅੰਡਰਆਰਮਸ 'ਤੇ ਐਪਲ ਸਾਈਡਰ ਵਿਨੇਗਰ ਲਗਾਓ ਅਤੇ 10 ਮਿੰਟ ਬਾਅਦ ਨਹਾ ਲਓ।
3. ਮਸੂਰ ਦੀ ਦਾਲ
ਮਸੂਰ ਦੀ ਦਾਲ ਨੂੰ ਪੀਸ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ 'ਤੇ ਲਗਾਓ। ਸੁੱਕਣ ਤੋਂ ਬਾਅਦ ਨਹਾ ਲਓ।
4. ਟਮਾਟਰ ਦਾ ਰਸ
ਨਹਾਉਣ ਦੇ ਪਾਣੀ ਵਿਚ ਟਮਾਟਰ ਦਾ ਰਸ ਪਾ ਕੇ ਨਹਾਓ। ਧਿਆਨ ਰੱਖੋ ਕਿ ਟਮਾਟਰ ਦਾ ਰਸ ਛਾਣ ਕੇ ਪਾਣੀ ਵਿਚ ਪਾਉਣਾ ਹੈ।
5. ਫੱਟਕਰੀ
ਬਦਬੂ ਦੂਰ ਕਰਨ ਲਈ ਫੱਟਕਰੀ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਨਹਾਉਣ ਦੇ ਪਾਣੀ ਵਿਚ ਚੁਟਕੀ ਇਕ ਫੱਟਕਰੀ ਮਿਲਾ ਕੇ ਨਹਾਓ।


author

manju bala

Content Editor

Related News