Beauty tips: ਮਾਨਸੂਨ ''ਚ ਇਸਤੇਮਾਲ ਕਰੋ ਹੋਮਮੇਡ ਸੀਰਮ, ਵਾਲ ਰਹਿਣਗੇ ਹੈਲਦੀ ਅਤੇ ਚਮਕਦਾਰ

08/05/2022 4:59:45 PM

ਨਵੀਂ ਦਿੱਲੀ-ਮਾਨਸੂਨ ਦੇ ਮੌਸਮ 'ਚ ਵਾਲ ਚਿਪਚਿਪੇ ਹੋ ਜਾਂਦੇ ਹਨ। ਔਰਤਾਂ ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਕਈ ਹੇਅਰ ਸੀਰਮ ਇਸਤੇਮਾਲ ਕਰਦੀਆਂ ਹਨ। ਪਰ ਬਾਜ਼ਾਰੀ ਸੀਰਮ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਨ। ਇਸ ਨਾਲ ਤੁਹਾਡੇ ਵਾਲ ਕਮਜ਼ੋਰ ਹੋ ਕੇ ਟੁੱਟ ਸਕਦੇ ਹਨ। ਖ਼ਾਸ ਕਰਕੇ ਮਾਨਸੂਨ ਦੇ ਮੌਸਮ 'ਚ ਵਾਲ ਬਹੁਤ ਹੀ ਕਮਜ਼ੋਰ ਹੋ ਜਾਂਦੇ ਹਨ। ਬਾਰਿਸ਼ ਦਾ ਪਾਣੀ ਤੁਹਾਡੇ ਵਾਲਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੁਸੀਂ ਘਰ 'ਚ ਬਣੇ ਸੀਰਮ ਦਾ ਇਸਤੇਮਾਲ ਆਪਣੇ ਵਾਲਾਂ 'ਚ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਕਿੰਝ ਤੁਸੀਂ ਸੀਰਮ ਬਣਾ ਸਕਦੇ ਹੋ। 
ਕਿੰਝ ਬਣਾਈਏ ਹੇਅਰ ਸੀਰਮ?
ਗੰਢਿਆਂ ਦਾ ਰਸ-3 ਚਮਚੇ
ਮੇਥੀ ਪਾਊਡਰ- 2 ਚਮਚੇ
ਆਰੰਡੀ ਦਾ ਤੇਲ-2 ਚਮਚੇ

PunjabKesari
ਕਿੰਝ ਕਰੀਏ ਤਿਆਰ?
-ਸਭ ਤੋਂ ਪਹਿਲਾਂ ਤੁਸੀਂ ਇਕ ਕੌਲੀ 'ਚ ਮੇਥੀ ਪਾਊਡਰ ਪਾਓ।
-ਫਿਰ ਇਸ 'ਚ ਗੰਢਿਆਂ ਦਾ ਰਸ ਮਿਲਾ ਲਓ। 
-ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ।
-ਇਸ ਤੋਂ ਬਾਅਦ ਛਾਣਨੀ ਦੀ ਮਦਦ ਨਾਲ ਮਿਸ਼ਰਨ ਨੂੰ ਚੰਗੀ ਤਰ੍ਹਾਂ ਨਾਲ ਛਾਣ ਲਓ।
-ਸੀਰਮ ਨੂੰ ਕਿਸੇ ਕੱਚ ਦੀ ਬੋਤਲ 'ਚ ਸਟੋਰ ਕਰ ਲਓ। 
-ਇਸ ਤੋਂ ਬਾਅਦ ਤੁਸੀਂ ਸੀਰਮ ਦਾ ਆਪਣੇ ਵਾਲਾਂ 'ਤੇ ਇਸ ਦਾ ਇਸਤੇਮਾਲ ਕਰ ਸਕਦੇ ਹੋ। 

PunjabKesari
ਵਾਲਾਂ 'ਚ ਸੀਰਮ ਲਗਾਉਣ ਦਾ ਤਰੀਕਾ
-ਸਭ ਤੋਂ ਪਹਿਲਾਂ ਤੁਸੀਂ ਹੇਅਰ ਸੀਰਮ ਦੀਆਂ 4-5 ਬੂੰਦਾਂ ਲਓ। 
-ਫਿਰ ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ 'ਤੇ ਲਗਾਓ। 
-ਹੇਅਰ ਸੀਰਮ ਲਗਾਉਂਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਸਿਰਫ ਜੜ੍ਹਾਂ 'ਚ ਹੀ ਲਗਾਓ।
-ਰਾਤ ਭਰ ਤੁਸੀਂ ਵਾਲਾਂ 'ਚ ਸੀਰਮ ਲਗਾਓ। ਸਵੇਰੇ ਉਠਣ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। 
ਹੇਅਰ ਸੀਰਮ ਲਗਾਉਣ ਦੇ ਫਾਇਦੇ
ਵਾਲਾਂ ਨੂੰ ਮਿਲਦਾ ਹੈ ਪੋਸ਼ਣ

ਮਾਨਸੂਨ ਦੇ ਮੌਸਮ 'ਚ ਵਾਲ ਚਿਪਚਿਪੇ ਅਤੇ ਕਮਜ਼ੋਰ ਹੋ ਕੇ ਟੁੱਟਣ ਲੱਗਦੇ ਹਨ। ਇਸ ਮੌਸਮ 'ਚ ਤੁਸੀਂ ਵਾਲਾਂ 'ਚ ਹੇਅਰ ਸੀਰਮ ਇਸਤੇਮਾਲ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਨੂੰ ਪੋਸ਼ਣ ਦਿੰਦਾ ਹੈ। ਸੀਰਮ ਨਾਲ ਤੁਹਾਡੇ ਵਾਲ ਸਮੂਦ ਅਤੇ ਸਾਫਟ ਹੁੰਦੇ ਹਨ। 

PunjabKesari
ਫਰਿਜ਼ੀ ਹੇਅਰ
ਫਰਿਜ਼ੀ ਵਾਲਾਂ ਲਈ ਵੀ ਹੇਅਰ ਸੀਰਮ ਬਹੁਤ ਜ਼ਰੂਰੀ ਹੈ। ਤੁਸੀਂ ਫਰਿਜ਼ੀ ਵਾਲਾਂ ਨੂੰ ਠੀਕ ਕਰਨ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੋ। 15 ਮਿੰਟਾਂ ਦੇ ਲਈ ਵਾਲਾਂ 'ਚ ਲਗਾ ਕੇ ਤੁਸੀਂ ਧੋ ਸਕਦੇ ਹੋ। ਇਸ ਨਾਲ ਤੁਹਾਡੇ ਵਾਲ ਠੀਕ ਹੋ ਜਾਣਗੇ।
ਝੜਦੇ ਵਾਲ ਘੱਟ ਕਰਨ ਲਈ
ਮਾਨਸੂਨ 'ਚ ਕਈ ਔਰਤਾਂ ਨੂੰ ਵਾਲ ਝੜਨ ਦੀ ਵੀ ਬਹੁਤ ਸਮੱਸਿਆ ਹੁੰਦੀ ਹੈ। ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਹੇਅਰ ਸੀਰਮ ਦਾ ਇਸਤੇਮਾਲ ਕਰ ਸਕਦੇ ਹੋ। ਹੇਅਰ ਸੀਰਮ ਨਾਲ ਤੁਹਾਡੇ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਤੁਹਾਡੇ ਵਾਲ ਝੜਣੇ ਵੀ ਘੱਟ ਹੋ ਜਾਂਦੇ ਹਨ।

PunjabKesari
ਸਟਾਈਲਿੰਗ ਪ੍ਰੋਡੈਕਟਸ ਤੋਂ ਬਾਅਦ 
ਕਈ ਔਰਤਾਂ ਹੇਅਰ ਸਟਾਈਲਿੰਗ ਪ੍ਰੋਡੈਕਟਸ ਵੀ ਵਾਲਾਂ 'ਚ ਇਸਤੇਮਾਲ ਕਰਦੀਆਂ ਹਨ। ਇਸ ਤੋਂ ਇਲਾਵਾ ਵਾਲਾਂ 'ਚ ਕਲਰ ਦਾ ਇਸਤੇਮਾਲ ਵੀ ਕਰਦੇ ਹੋ ਜਿਸ ਕਾਰਨ ਵਾਲ ਅੰਦਰ ਤੋਂ ਖਰਾਬ ਹੋ ਜਾਂਦੇ ਹਨ। ਤੁਸੀਂ ਅਜਿਹੇ ਵਾਲਾਂ 'ਚ ਵੀ ਹੇਅਰ ਸੀਰਮ ਇਸਤੇਮਾਲ ਕਰ ਸਕਦੇ ਹੋ। ਹੇਅਰ ਸੀਰਮ ਤੁਹਾਡੇ ਵਾਲਾਂ ਨੂੰ ਠੀਕ ਕਰਨ 'ਚ ਸਹਾਇਤਾ ਕਰਦਾ ਹੈ। 


Aarti dhillon

Content Editor

Related News