Beauty Tips : ਚਮਕਦੀ ਚਮੜੀ ਪਾਉਣ ਲਈ ਜ਼ਰੂਰ ਅਪਣਾਓ ਇਹ ਖ਼ਾਸ ਉਪਾਅ

09/28/2023 5:35:59 PM

ਅੱਜ ਦੇ ਸਮੇਂ ’ਚ ਗਲੋਇੰਗ ਸਕਿਨ ਕੌਣ ਨਹੀਂ ਪਾਉਣਾ ਚਾਹੁੰਦਾ ਹੈ। ਲੋਕ ਆਪਣੀ ਚਮੜੀ ’ਤੇ ਗਲੋ ਲਿਆਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟਸ ਇਸਤੇਮਾਲ ਕਰਦੇ ਹਨ ਪਰ ਇਸ ’ਚ ਸਾਡੀ ਸਕਿਨ ਹੋਰ ਹੁੰਦੀ ਚਲੀ ਜਾਂਦੀ ਹੈ। ਇਹ ਕਾਰਨ ਹੈ ਕਿ ਬਹੁਤ ਸਾਰੇ ਲੋਕ ਘੱਟ ਉਮਰ ’ਚ ਹੀ ਚਮੜੀ ਦੀਆਂ ਸਮੱਸਿਆਵਾਂ ਦਾ ਅਨੁਭਵ ਕਰਦੇ ਹਨ। ਜੇਕਰ ਤੁਸੀਂ ਵੀ ਚਮੜੀ ਦੀ ਸਮੱਸਿਆ ਦੇ ਕਾਰਨ ਆਪਣੇ ਚਿਹਰੇ ਦੀ  ਰੰਗਤ ਨਾਲ ਪ੍ਰੇਸ਼ਾਨ ਹੋ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਤੁਸੀਂ ਕਿਸ ਤਰ੍ਹਾਂ ਗਲੋਇੰਗ ਚਮੜੀ ਪਾ ਸਕਦੇ ਹੋ। ਇਸ ਚਮੜੀ ਕੇਅਰ ਰੂਟੀਨ ਨੂੰ ਇਕ ਮਹੀਨੇ ਤੱਕ ਕਰੋ, ਜਿਸਦੇ ਬਾਅਦ ਤੁਸੀਂ ਆਪਣੀ ਚਮੜੀ ਨੂੰ ਚਮਕਦਾਰ ਅਤੇ ਸਿਹਤਮੰਦ ਪਾਉਗੇ। ਤਾਂ ਆਓ ਜਾਣਦੇ ਹਾਂ ਚਮੜੀ ਨੂੰ ਚਮਕਾਉਣ ਦੇ ਘਰੇਲੂ ਉਪਾਅ।
ਪੀਣ ਦੇ ਪਾਣੀ ਦੀ ਮਾਤਰਾ ਵਧਾਓ- ਰੋਜ਼ਾਨਾ ਘੱਟ ਤੋਂ ਘੱਟ 8-10 ਗਿਲਾਸ ਪਾਣੀ ਪੀਣ ਨਾਲ ਤੁਹਾਡੀ ਚਮੜੀ ’ਚ ਨਮੀ ਬਣੀ ਰਹੇਗੀ, ਜਿਸ ਨਾਲ ਉਹ ਚਮਕਦਾਰ ਅਤੇ ਗਲੋਇੰਗ ਦਿਖੇਗੀ।
ਸਹੀ ਖੁਰਾਕ- ਸਿਹਤਮੰਦ ਭੋਜਨ ਖਾਣ ਨਾਲ ਚਿਹਰੇ ਦੀ ਚਮੜੀ ’ਚ ਸੁਧਾਰ ਹੁੰਦਾ ਹੈ। ਫਲ, ਸਬਜ਼ੀਆਂ ਅਤੇ ਆਂਡੇ ਵਰਗੇ ਪ੍ਰੋਟੀਨ ਅਤੇ ਪੋਸ਼ਨ ਯੁਕਤ ਖੁਰਾਕ ਦਾ ਸੇਵਨ ਕਰੋ।
ਕਸਰਤ- ਯੋਗ ਅਤੇ ਹੋਰ ਕਸਰਤ ਨਾਲ ਖੂਨ ਸੰਚਾਲਨ ’ਚ ਸੁਧਾਰ ਹੁੰਦਾ ਹੈ, ਜਿਸ ਨਾਲ ਚਮੜੀ ਦੀ ਚਮਕ ਵਧਦੀ ਹੈ।
ਰਾਤ ਦੀ ਨੀਂਦ- ਪੂਰੀ ਨੀਂਦ ਲੈਣ ਨਾਲ ਚਿਹਰੇ ਦਾ ਗਲੋ ਵਧਦਾ ਹੈ। ਸਰੀਰ ਨੂੰ ਪੂਰਾ ਆਰਾਮ ਦੇਣ ਦੇ ਲਈ ਘੱਟ ਤੋਂ ਘੱਟ 8-10 ਘੰਟੇ ਦੀ ਨੀਂਦ ਲੈਣੀ ਚਾਹੀਦੀ। ਇਸ ਨਾਲ ਚਿਹਰੇ ਦੇ ਸੈੱਲ ਰਿਪੇਅਰ ਹੁੰਦੇ ਹਨ।
ਸ਼ਹਿਦ ਅਤੇ ਨਿੰਬੂ- ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਉਣ ਨਾਲ ਚਮੜੀ ਦੀ ਚਮਕ ਵਧਦੀ ਹੈ। ਅਲਸੀ ਦੇ ਬੀਜਾਂ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਉਣ ਨਾਲ ਹੀ ਗਲੋਇੰਗ ਸਕਿਨ ਮਿਲ ਸਕਦੀ ਹੈ।
ਧੁੱਪ ਤੋਂ ਬਚਾਅ- ਧੁੱਪ ’ਚ ਜਾਂਦੇ ਸਮੇਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਚਮੜੀ ਨੂੰ ਬਚਾਓ। ਇਸ ਦੇ ਲਈ ਸਨਸਕ੍ਰੀਨ ਲੋਸ਼ਨ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਤਾਪਮਾਨ ਦੇ ਹਿਸਾਬ ਨਾਲ ਉਚਿਤ ਸਨਸਕ੍ਰੀਨ ਦਾ ਇਸਤੇਮਾਲ ਕਰਨਾ ਚਾਹੀਦਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


 


Aarti dhillon

Content Editor

Related News