Beauty Tips: ਸਰਦੀਆਂ ''ਚ ਇੰਝ ਰੱਖੋ ਆਪਣੇ ਚਿਹਰੇ ਦਾ ਖਿਆਲ, ਆਵੇਗਾ ਕੁਦਰਤੀ ਨਿਖਾਰ

12/10/2020 4:25:03 PM

ਜਲੰਧਰ: ਸਰਦੀਆਂ ਸ਼ੁਰੂ ਹੁੰਦੇ ਹੀ ਚਮੜੀ ਆਪਣੀ ਨਮੀ ਖੋਹਣ ਲੱਗਦੀ ਹੈ ਜਿਸ ਕਾਰਨ ਖ਼ੁਸ਼ਕੀ ਦੀ ਸਮੱਸਿਆ ਵੱਧ ਜਾਂਦੀ ਹੈ ਅਤੇ ਇਸ ਦਾ ਅਸਰ ਸਿਰਫ਼ ਚਮੜੀ 'ਤੇ ਹੀ ਨਹੀਂ ਬਲਕਿ ਬੁੱਲ੍ਹਾਂ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਤੇ ਵੀ ਦੇਖਣ ਨੂੰ ਮਿਲਦਾ ਹੈ। ਉਂਝ ਤਾਂ ਇਸ ਦਾ ਆਸਾਨ ਤਰੀਕਾ ਹੈ, ਨਹਾਉਣ ਤੋਂ ਤੁਰਤ ਬਾਅਦ ਪੂਰੇ ਸਰੀਰ ਨੂੰ ਚੰਗੀ ਤਰ੍ਹਾਂ ਮਾਇਸਚੁਰਾਈਜ਼ ਕਰਨ ਦੀ। ਜੇਕਰ ਤੁਸੀਂ ਚਿਹਰੇ ਦੀ ਰੰਗਤ ਨੂੰ ਵੀ ਨਿਖਾਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਬੇਹੱਦ ਫ਼ਾਇਦੇਮੰਦ ਰਹੇਗੀ। 

PunjabKesari
ਐਲੋਵੇਰਾ ਜੈੱਲ ਨੂੰ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲੋਵੇਰਾ ਦੇ ਪੱਤਿਆਂ ਅੰਦਰ ਮੌਜੂਦ ਕਿੱਲ ਮੁਹਾਸੇ ਅਤੇ ਝੁਰੜੀਆਂ ਨੂੰ ਦੂਰ ਕਰ ਕੇ ਚਮੜੀ 'ਚ ਕਸਾਅ ਲਿਆਉਂਦੇ ਹਨ। ਜੇਕਰ ਤੁਸੀਂ ਲੰਮੇ ਸਮੇਂ ਤੱਕ ਖ਼ੂਬਸੂਰਤ ਅਤੇ ਜਵਾਨ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਐਲੋਵੇਰਾ ਤੋਂ ਬਿਹਤਰੀਨ ਅਤੇ ਸਸਤਾ ਬਿਊਟੀ ਪ੍ਰਾਡੈਕਟ ਹੋਰ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਕੱਚਾ ਦੁੱਧ ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਚਿਹਰੇ ਦੇ ਦਾਗ਼-ਧੱਬਿਆਂ ਨੂੰ ਦੂਰ ਕਰ ਕੇ ਉਸ ਦੀ ਰੰਗਤ 'ਚ ਵੀ ਸੁਧਾਰ ਲਿਆਉਂਦਾ ਹੈ। ਇੰਨਾ ਹੀ ਨਹੀਂ ਸਰਦੀਆਂ 'ਚ ਖੁਸ਼ਕ ਚਮੜੀ ਦੀ ਪ੍ਰੇਸ਼ਾਨੀ ਦਾ ਵੀ ਇਹ ਬਿਹਤਰੀਨ ਹੱਲ ਹੈ। ਇਸ ਲਈ ਸਿਰਫ਼ ਕੱਚਾ ਦੁੱਧ ਲੈ ਕੇ ਕਾਟਨ ਦੀ ਮਦਦ ਨਾਲ ਉਸ ਨੂੰ ਚਿਹਰੇ 'ਤੇ ਲਗਾ ਕੇ ਕੁਝ ਦੇਰ ਮਾਲਿਸ਼ ਕਰੋ, 10-15 ਮਿੰਟ ਬਾਅਦ ਚਿਹਰਾ ਧੋ ਲਓ। ਦੂਜਾ ਤਾਰੀਕਾ ਹੈ ਕੱਚੇ ਦੁੱਧ 'ਚ ਹਲਕਾ ਜਿਹਾ ਹਲਦੀ ਪਾਊਡਰ ਮਿਲਾ ਕੇ ਉਸ ਨਾਲ ਚਿਹਰੇ ਦੀ ਮਾਲਿਸ਼ ਕਰੋ।

PunjabKesari
ਸਰਦੀਆਂ 'ਚ ਜ਼ਿਆਦਾਤਰ ਘਰਾਂ 'ਚ ਨਾਰੀਅਲ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚਮੜੀ ਨੂੰ ਅੰਦਰੂਨੀ ਪੋਸ਼ਨ ਪ੍ਰਦਾਨ ਕਰਦਾ ਹੈ। ਇਸ ਨੂੰ ਸਰੀਰ 'ਤੇ ਲਗਾਉਣ ਨਾਲ ਹੀ ਚਿਹਰੇ ਦੀ ਵੀ ਮਾਲਿਸ਼ ਕਰੋ। ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਤੇਲ ਲਗਾਓ ਅਤੇ ਰਾਤ ਭਰ ਉਸ ਨੂੰ ਲੱਗਾ ਰਹਿਣ ਦਿਓ। ਸਵੇਰੇ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

ਇਹ ਵੀ ਪੜ੍ਹੋ:Beauty Tips: ਨਹੁੰਆਂ ਨੂੰ ਖ਼ੂਬਸੂਰਤ ਬਣਾਉਣ ਲਈ ਇੰਝ ਕਰੋ ਨੇਲ ਆਰਟ
ਸਰਦੀਆਂ 'ਚ ਚਮੜੀ ਲਈ ਸ਼ਹਿਦ ਵੀ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਸ਼ਹਿਦ 'ਚ ਦੁੱਧ ਤੋਂ ਲੈ ਕੇ ਪਪੀਤਾ, ਹਲਦੀ ਜਿਹੀਆਂ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ। ਇਹ ਸਾਰੇ ਨੈਚੁਰਲ ਹਨ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦਾ ਖ਼ਤਰਾ ਨਹੀਂ ਹੁੰਦਾ। ਨਹਾਉਣ ਤੋਂ ਪਹਿਲਾਂ ਸ਼ਹਿਦ, ਹਲਦੀ ਅਤੇ ਦੋ ਤੋਂ ਤਿੰਨ ਬੂੰਦਾਂ ਨਿੰਬੂ ਦਾ ਰਸ ਮਿਲਾਓ ਅਤੇ ਇਸ ਨੂੰ ਚਿਹਰੇ 'ਤੇ ਲਗਾ ਕੇ 10-15 ਮਿੰਟ ਰੱਖੋ।


Aarti dhillon

Content Editor

Related News