Beauty Tips: ਗਰਮੀਆਂ ’ਚ ਸਨਸਕ੍ਰੀਨ ਦੀ ਥਾਂ ਲਗਾਓ ਇਹ ਕੁਦਰਤੀ ਵਸਤੂਆਂ, ਮਿਲੇਗੀ ਬੇਦਾਗ ਚਮੜੀ

06/22/2021 4:21:10 PM

ਨਵੀਂ ਦਿੱਲੀ: ਧੁੱਪ ਦੀਆਂ ਤੇਜ਼ ਕਿਰਨਾਂ ਦੇ ਸੰਪਰਕ ’ਚ ਆਉਣ ਨਾਲ ਚਮੜੀ ਖਰਾਬ ਹੋਣ ਲੱਗਦੀ ਹੈ। ਇਸ ਦੇ ਕਾਰਨ ਰੁੱਖਾਪਨ, ਰੈੱਡਨੈੱਸ, ਚਮੜੀ ਦਾ ਕਾਲਾਪਨ ਆਦਿ ਚਮੜੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ’ਚ ਇਸ ਤੋਂ ਬਚਣ ਲਈ ਹਰ ਕੋਈ ਸਨਸਕ੍ਰੀਨ ਦੀ ਵਰਤੋਂ ਕਰਦਾ ਹੈ। ਇਹ ਧੁੱਪ ਦੀਆਂ ਤੇਜ਼ ਕਿਰਨਾਂ ਤੋਂ ਚਮੜੀ ਨੂੰ ਬਚਾਉਣ ਲਈ ਸੁਰੱਖਿਆ ਕਵਚ ਦੀ ਤਰ੍ਹਾਂ ਕੰਮ ਕਰਦੀ ਹੈ ਪਰ ਇਸ ’ਚ ਕੈਮੀਕਲ ਜ਼ਿਆਦਾ ਹੋਣ ਨਾਲ ਚਮੜੀ ਖਰਾਬ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੇ ’ਚ ਤੁਸੀਂ ਇਸ ਦੀ ਜਗ੍ਹਾ ਕੁਝ ਕੁਦਰਤੀ ਵਸਤੂਆਂ ਦੀ ਵਰਤੋਂ ਕਰ ਸਕਦੇ ਹੋ। ਚੱਲੋ ਜਾਣਦੇ ਹਾਂ ਉਨ੍ਹਾਂ ਵਸਤੂਆਂ ਦੇ ਬਾਰੇ ’ਚ...
ਐਲੋਵੇਰਾ ਜੈੱਲ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟ, ਐਂਟੀ ਇੰਫਲਾਮੈਂਟਰੀ, ਐਂਟੀ ਬੈਕਟੀਰੀਅਲ, ਐਂਟੀ-ਏਜਿੰਗ ਗੁਣਾ ਨਾਲ ਭਰਪੂਰ ਹੁੰਦਾ ਹੈ। ਤੁਸੀਂ ਬਾਹਰ ਜਾਣ ਤੋਂ ਪਹਿਲਾਂ ਸਨਸਕ੍ਰੀਨ ਦੇ ਤੌਰ ’ਤੇ ਇਸ ਦੀ ਵਰਤੋਂ ਕਰ ਸਕਦੇ ਹੋ। ਇਹ ਚਮੜੀ ਦੀ ਸਫਾਈ ਕਰਕੇ ਉਸ ਨੂੰ ਡੂੰਘਾਈ ਤੋਂ ਪੋਸ਼ਿਤ ਕਰਦਾ ਹੈ। ਚਿਹਰੇ ’ਤੇ ਪਏ ਦਾਗ ਧੱਬੇ , ਕਿੱਲ-ਮਹਾਸੇ, ਛਾਈਆਂ ਆਦਿ ਦੂਰ ਹੁੰਦੀਆਂ ਹਨ। ਇਸ ਦੇ ਨਾਲ ਸਨਬਰਨ ਅਤੇ ਰੈੱਡਨੈਸ ਤੋਂ ਬਚਾਅ ਰਹਿੰਦਾ ਹੈ। 

PunjabKesari
ਨਾਰੀਅਲ ਤੇਲ
ਨਾਰੀਅਲ ਤੇਲ ਚਮੜੀ ਲਈ ਬਿਹਤਰ ਮੰਨਿਆ ਜਾਂਦਾ ਹੈ। ਇਸ ਨੂੰ ਚਮੜੀ ’ਤੇ ਲਗਾਉਣ ਨਾਲ ਕਰੀਬ 20 ਫੀਸਦੀ ਤੱਕ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਅ ਰਹਿੰਦਾ ਹੈ। ਇਸ ਦੇ ਨਾਲ ਹੀ ਡੈੱਡ ਸਕਿਨ ਸੇਲਸ ਸਾਫ਼ ਹੋ ਕੇ ਚਮੜੀ ਸਾਫ਼, ਨਿਖਰੀ, ਮੁਲਾਇਮ ਅਤੇ ਜਵਾਨ ਨਜ਼ਰ ਆਉਂਦੀ ਹੈ। ਇਹ ਸਨਟੈਨ,ਸਕਿਨ ਰੈੱਡਨੈਸ ਆਦਿ ਪਰੇਸ਼ਾਨੀਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ। 
ਤਿਲਾਂ ਦਾ ਤੇਲ
ਤਿਲਾਂ ’ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀ-ਆਕਸੀਡੈਂਟਸ ਗੁਣ ਸਕਿਨ ਨੂੰ ਹੈਲਦੀ ਅਤੇ ਚਮਕਦਾਰ ਬਣਾਉਣ ’ਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਬਿਹਤਰ ਸਨਸਕ੍ਰੀਨ ਲੋਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਲਗਾਉਣ ਤੋਂ ਕਰੀਬ 30 ਫੀਸਦੀ ਤੱਕ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਅ ਰਹਿੰਦਾ ਹੈ। ਇਸ ਤੋਂ ਇਲਾਵਾ ਤਿਲਾਂ ਦਾ ਤੇਲ ਡੈਮੇਜ ਸਕਿਨ ਨੂੰ ਰਿਪੇਅਰ ਕਰਨ ’ਚ ਮਦਦ ਕਰਦਾ ਹੈ। 

PunjabKesari
ਬਾਦਾਮ ਅਤੇ ਜੈਤੂਨ ਦਾ ਤੇਲ
ਤੁਸੀਂ ਇਨ੍ਹਾਂ ਦੋਵਾਂ ਤੇਲਾਂ ਨੂੰ ਚਮੜੀ ਅਤੇ ਵਾਲ਼ਾਂ ’ਤੇ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਸਨਸਕ੍ਰੀਨ ਵੀ ਬਣ ਸਕਦੇ ਹੋ। ਇਸ ਲਈ ਇਕ ਬੋਤਲ ’ਚ ਨਾਰੀਅਲ, ਬਾਦਾਮ ਅਤੇ ਜੇਤੂਨ ਦਾ ਤੇਲ ਬਰਾਬਰ ਮਾਤਰਾ ’ਚ ਮਿਲਾਓ। ਹੁਣ ਇਸ ’ਚ ਲੋੜ ਅਨੁਸਾਰ ਬੀਵੈਕਸ ਅਤੇ ਗਰਮ ਪਾਣੀ ਮਿਲਾਓ। ਇਸ ਤੋਂ ਬਾਅਦ ਮਿਸ਼ਰਨ ’ਚ ਥੋੜਾ ਜਿਹਾ ਜਿੰਕ ਆਕਸਾਈਡ ਪਾਓ। ਸਾਰੀਆਂ ਵਸਤੂਆਂ ਨੂੰ ਚੰਗੀ ਤਰ੍ਹਾਂ ਮਿਲਾਓ। ਤੁਹਾਡੀ ਸਨਸਕ੍ਰੀਨ ਬਣ ਕੇ ਤਿਆਰ ਹੈ। ਇਸ ਨੂੰ ਲਗਾਉਣ ਨਾਲ ਤੁਹਾਡੀ ਚਮੜੀ ਦਾ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਅ ਰਹੇਗਾ। 
ਸ਼ਿਆ ਬਟਰ
ਸ਼ਿਆ ਬਟਰ ਵਿਟਾਮਿਨ ਏ, ਈ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਨੂੰ ਸਨਟੈਨ ਤੋਂ ਬਚਾਉਣ ਦੇ ਨਾਲ ਡੂੰਘਾਈ ਤੋਂ ਪੋਸ਼ਿਤ ਕਰੇਗੀ। ਇਸ ਦੇ ਲਈ ਸਿਰਫ ਤੁਹਾਨੂੰ ਘਰ ਤੋਂ ਬਾਹਰ ਨਿਕਲ ਕੇ 30 ਮਿੰਟ ਪਹਿਲਾਂ ਸ਼ਿਆ ਬਟਰ ਲਗਾਉਣਾ ਹੈ। 


Aarti dhillon

Content Editor

Related News