ਬਿਊਟੀ ਟਿਪਸ: ਆਲੂ ਨਾਲ ਇੰਝ ਕਰੋ ਆਪਣੇ ਚਿਹਰੇ ਦੀ ਬਲੀਚ, ਨਹੀਂ ਪਵੇਗੀ ਕਰੀਮ ਦੀ ਲੋੜ
Friday, Sep 18, 2020 - 03:57 PM (IST)
ਜਲੰਧਰ (ਬਿਊਰੋ) - ਚਿਹਰੇ ਦੇ ਅਣਚਾਹੇ ਵਾਲ ਲੁਕਾਉਣੇ ਹੋਣ ਜਾਂ ਫਿਰ ਕਿਸੇ ਪਾਰਟੀ, ਫੰਕਸ਼ਨ 'ਚ ਖਾਸ ਦਿੱਸਣਾ ਹੋਵੇ ਤਾਂ ਸਾਰੀਆਂ ਜਨਾਨੀਆਂ ਹਮੇਸ਼ਾ ਬਲੀਚ ਕਰਨੀ ਪਸੰਦ ਕਰਦੀਆਂ ਹਨ। ਬਾਜ਼ਾਰ 'ਚ ਮਿਲਣ ਵਾਲੀ ਬਲੀਚ ਦੀ ਜ਼ਿਆਦਾ ਵਰਤੋਂ ਕਰਨ ਨਾਲ ਚਿਹਰੇ 'ਤੇ ਦਾਗ-ਧੱਬੇ ਪੈਣ ਦਾ ਡਰ ਬਣਿਆ ਰਹਿੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਆਲੂ ਦੀ ਮਦਦ ਨਾਲ ਚਿਹਰਾ ਬਲੀਚ ਕਰਨ ਦੇ ਸਭ ਤੋਂ ਸੌਖੇ ਢੱਗ ਬਾਰੇ ਦੱਸਣ ਜਾ ਰਹੇ ਹਾਂ। ਇਸ ਦੇ ਇਸਤੇਮਾਲ ਨਾਲ ਤੁਹਾਨੂੰ ਬਾਜ਼ਾਰੀ ਬਲੀਚ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਤੁਹਾਡਾ ਚਿਹਰਾ ਕੁਦਰਤੀ ਤੌਰ ’ਤੇ ਚਮਕਦਾਰ ਹੋ ਜਾਵੇਗਾ। ਆਓ ਹੁਣ ਜਾਣਦੇ ਹਾਂ ਆਲੂ ਨਾਲ ਬਲੀਚ ਕਰਨ ਦਾ ਤਰੀਕਾ...
ਬਲੀਚ ਬਣਾਉਣ ਦੀ ਸਮੱਗਰੀ
ਆਲੂ-1 (ਵੱਡੇ ਸਾਈਜ਼ ਦਾ)
ਸ਼ਹਿਦ-1 ਟੀ ਸਪੂਨ
ਕੱਚਾ ਦੁੱਧ- 1 ਟੇਬਲ ਸਪੂਨ
ਹਲਦੀ-ਚੁਟਕੀ ਭਰ
ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
ਬਲੀਚ ਬਣਾਉਣ ਦਾ ਤਰੀਕਾ
. ਸਭ ਤੋਂ ਪਹਿਲਾਂ ਆਲੂ ਨੂੰ ਕੱਦੂਕਸ ਕਰੋ।
. ਹੁਣ ਉਸ ਨੂੰ ਇਕ ਕੌਲੀ 'ਚ ਪਾਓ।
. ਉਸ 'ਚ ਬਾਕੀ ਦੀਆਂ ਸਭ ਚੀਜ਼ਾਂ ਪਾ ਕੇ ਮਿਕਸ ਬਲੀਚ ਤਿਆਰ ਕਰੋ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕਿੰਝ ਕਰੋ ਵਰਤੋਂ?
ਤਿਆਰ ਬਲੀਚ ਨੂੰ ਚਿਹਰੇ 'ਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰਦੇ ਹੋਏ ਲਗਾਓ।
. ਉਸ ਦੇ ਬਾਅਦ ਚਿਹਰੇ ਨੂੰ ਕੋਸੇ ਜਾਂ ਤਾਜ਼ੇ ਪਾਣੀ ਨਾਲ ਧੋ ਲਓ।
. ਤੁਸੀਂ ਇਸ ਨੂੰ 1 ਤੋਂ 2 ਦਿਨ ਦੇ ਬਾਅਦ ਲਗਾ ਸਕਦੀ ਹੋ।
ਬਿਨ੍ਹਾਂ ਭਾਰ ਚੁੱਕੇ ਹੁਣ ਘਟੇਗੀ ਤੁਹਾਡੇ ‘ਸਰੀਰ ਦੀ ਚਰਬੀ’, ਜਾਨਣ ਲਈ ਪੜ੍ਹੋ ਇਹ ਖ਼ਬਰ
ਬਲੀਚ ਲਗਾਉਣ ਦੇ ਫਾਇਦੇ
ਆਲੂ 'ਚ ਮੌਜੂਦ ਐਾਟੀ ਆਕਸੀਡੈਂਟ ਤੱਤ ਚਿਹਰੇ ਦੀ ਰੰਗਤ ਨਿਖਾਰਨ ਦੇ ਨਾਲ-ਨਾਲ ਡਾਰਕ ਸਰਕਲ ਅਤੇ ਪਿਗਮੇਂਟੇਸ਼ਨ ਤੋਂ ਵੀ ਛੁੱਟਕਾਰਾ ਦਿਵਾਉਂਦਾ ਹੈ। ਇਸ ਦੇ ਨਾਲ ਹੀ ਚਿਹਰੇ ਦੇ ਸਾਰੇ ਦਾਗ-ਧੱਬੇ, ਛਾਈਆਂ ਦੂਰ ਹੋਣ ਨਾਲ ਤੁਹਾਡਾ ਫੇਸ ਨੈਚੁਰਲੀ ਗਲੋ ਕਰੇਗਾ।