Beauty Tips: ਸਨਟੈਨ ਨੂੰ ਦੂਰ ਕਰ ਚਿਹਰੇ ਨੂੰ ਚਮਕਦਾਰ ਬਣਾਵੇਗਾ ਖਰਬੂਜੇ ਨਾਲ ਬਣਿਆ ਫੇਸਪੈਕ
Thursday, May 13, 2021 - 04:54 PM (IST)
ਨਵੀਂ ਦਿੱਲੀ: ਗਰਮੀਆਂ ’ਚ ਤੇਜ਼ ਧੁੱਪ ਅਤੇ ਪ੍ਰਦੂਸ਼ਣ ਕਾਰਨ ਸਕਿਨ ਬੇਜਾਨ ਹੋ ਜਾਂਦੀ ਹੈ। ਉੱਧਰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਦੇ ਕਾਰਨ ਚਮੜੀ ’ਚ ਖਾਰਸ਼ ਅਤੇ ਸਨਟੈਨ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ ’ਚ ਤੁਸੀਂ ਖਰਬੂਜੇ ਨਾਲ ਬਣਿਆ ਫੇਸਪੈਕ ਲਗਾ ਕੇ ਆਪਣੀ ਖੋਈ ਹੋਈ ਰੰਗਤ ਵੀ ਵਾਪਸ ਪਾ ਸਕਦੇ ਹੋ ਅਤੇ ਨਾਲ ਹੀ ਤੁਹਾਨੂੰ ਟੈਨਿੰਗ ਤੋਂ ਵੀ ਰਾਹਤ ਮਿਲੇਗੀ। ਇਸ ਦਾ ਕੋਈ ਨੁਕਸਾਨ ਵੀ ਨਹੀਂ ਹੋਵੇਗਾ। ਚੱਲੋ ਤੁਹਾਨੂੰ ਦੱਸਦੇ ਹਾਂ ਖਰਬੂਜੇ ਨਾਲ ਬਣੇ ਫੇਸਪੈਕ ਨੂੰ ਬਣਾਉਣ ਦਾ ਤਰੀਕਾ।
ਸਮੱਗਰੀ
ਖਰਬੂਜਾ-1 ਕੌਲੀ
ਦਹੀਂ-1 ਚਮਚਾ
ਮੁਲਤਾਨੀ ਮਿੱਟੀ-2 ਚਮਚੇ
ਗੁਲਾਬ ਜਲ-1 ਚਮਚਾ
ਕਿੰਝ ਬਣਾਈਏ?
ਸਭ ਤੋਂ ਪਹਿਲੇ ਖਰਬੂਜੇ ਨੂੰ ਕੱਟ ਕੇ ਮਿਕਸੀ ’ਚ ਬਲੈਂਡ ਕਰ ਲਓ। ਹੁਣ ਇਸ ਪੇਸਟ ’ਚ ਮੁਲਤਾਨੀ ਮਿੱਟੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਹੁਣ ਦਹੀਂ ਅਤੇ ਗੁਲਾਬ ਜਲ ਪਾ ਕੇ ਮਿਲਾਓ। ਖਰਬੂਜੇ ਦੇ ਤਿਆਰ ਕੀਤੇ ਗਏ ਇਸ ਫੇਸਪੈਕ ਨੂੰ 5 ਮਿੰਟ ਲਈ ਢੱਕ ਕੇ ਰੱਖ ਦਿਓ ਜਿਸ ਤੋਂ ਬਾਅਦ ਇਸ ਦੀ ਵਰਤੋਂ ਕਰ ਸਕਦੇ ਹੋ।
ਅਪਲਾਈ ਕਰਨ ਦਾ ਤਾਰੀਕਾ
ਇਸ ਫੇਸਪੈਕ ਨੂੰ ਅਪਲਾਈ ਕਰਨ ਤੋਂ ਪਹਿਲੇ ਚਿਹਰੇ ਨੂੰ ਚੰਗੀ ਨਾਲ ਸਾਫ਼ ਕਰੋ। ਹੁਣ ਪੇਸਟ ਨੂੰ ਚਿਹਰੇ ਅਤੇ ਧੋਣ ’ਤੇ ਲਗਾਓ ਅਤੇ 15 ਮਿੰਟ ਤੱਕ ਸੁੱਕਣ ਦੇ ਲਈ ਛੱਡ ਦਿਓ। ਹੁਣ ਪਾਣੀ ਨਾਲ ਹੌਲੀ-ਹੌਲੀ ਰਗੜਦੇ ਹੋਏ ਚਿਹਰੇ ਤੋਂ ਫੇਸਪੈਕ ਉਤਾਰ ਲਓ। ਹਫ਼ਤੇ ’ਚ ਦੋ ਵਾਰ ਇਸ ਫੇਸਪੈਕ ਨੂੰ ਅਪਲਾਈ ਕਰਨ ਨਾਲ ਚਮੜੀ ਚਮਕਦਾਰ ਹੋਵੇਗੀ।
ਇਸ ਤੋਂ ਇਲਾਵਾ ਖਰਬੂਜੇ ਨਾਲ ਬਣੇ ਇਨ੍ਹਾਂ ਫੇਸਪੈਕ ਦੀ ਵਰਤੋਂ ਵੀ ਕਰ ਸਕਦੀ ਹੈ।
ਦਾਗ-ਧੱਬੇ ਹੋਣਗੇ ਦੂਰ
ਖਰਬੂਜੇ ਦੇ ਗੂਦੇ ਅਤੇ ਸ਼ਹਿਦ ਨੂੰ ਮਿਕਸ ਕਰਕੇ ਚਿਹਰੇ ’ਤੇ 15-20 ਮਿੰਟ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਪੈਕ ਨਾਲ ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ ਅਤੇ ਚਮੜੀ ’ਚ ਮੌਜੂਦ ਗੰਦਗੀ ਵੀ ਸਾਫ਼ ਹੋ ਜਾਂਦੀ ਹੈ। ਨਾਲ ਹੀ ਇਸ ਨਾਲ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।
ਟੈਨਿੰਗ ਨੂੰ ਕਰੇ ਦੂਰ
ਚਿਹਰੇ ਦੀ ਟੈਨਿੰਗ ਦੂਰ ਕਰਨ ਲਈ ਦੁੱਧ ਬਹੁਤ ਲਾਭਕਾਰੀ ਹੈ। ਖਰਬੂਜੇ ਦੇ ਰਸ ’ਚ ਦੁੱਧ ਮਿਲਾ ਕੇ ਚਿਹਰੇ ’ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਸਨਬਰਨ ਤੋਂ ਨਿਜ਼ਾਤ ਦਿਵਾਉਣ ਦੇ ਨਾਲ ਇਹ ਸਕਿਨ ਦੀ ਡੂੰਘਾਈ ਤੋਂ ਸਫ਼ਾਈ ਕਰਦਾ ਹੈ।
ਵਾਲ਼ਾਂ ਲਈ ਫ਼ਾਇਦੇਮੰਦ
ਇਸ ’ਚ ਭਰਪੂਰ ਮਾਤਰਾ ’ਚ ਇਨੋਸਿਟਾਲ ਹੁੰਦਾ ਹੈ ਜੋ ਜੜ੍ਹਾਂ ਤੋਂ ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਂਦਾ ਹੈ। ਇੰਨਾ ਹੀ ਨਹੀਂ ਇਹ ਵਾਲ਼ਾਂ ਨੂੰ ਕੁਦਰਤੀ ਕੰਡੀਸ਼ਨ ਵੀ ਕਰਦਾ ਹੈ। ਇਸ ਲਈ 1 ਕੱਪ ਖਰਬੂਜੇ ’ਚ ਮੈਸ਼ ਕਰੋ ਅਤੇ ਸ਼ੈਂਪੂ ਕਰਨ ਤੋਂ ਬਾਅਦ ਇਸ ਗੂਦੇ ਨਾਲ ਆਪਣੇ ਵਾਲ਼ਾਂ ਦੀ ਮਾਲਿਸ਼ ਕਰੋ ਅਤੇ 10 ਮਿੰਟ ਤੋਂ ਬਾਅਦ ਵਾਲ਼ ਧੋ ਲਓ।