Beauty Tips: ਦੋ-ਮੂੰਹੇ ਵਾਲਾਂ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਲਗਾਓ ਇਹ ਹੇਅਰ ਮਾਸਕ

06/16/2022 4:46:53 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਪਸੀਨੇ ਅਤੇ ਧੁੱਪ ਕਾਰਨ ਵਾਲ ਰੁੱਖੇ, ਬੇਜਾਨ ਹੋਣ ਲੱਗਦੇ ਹਨ। ਅਜਿਹੇ ’ਚ ਬਹੁਤ ਸਾਰੀਆਂ ਲੜਕੀਆਂ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਵੱਖ-ਵੱਖ ਹੇਅਰ ਮਾਸਕ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ ਪਰ ਉਸ ’ਚ ਜ਼ਿਆਦਾ ਕੈਮੀਕਲਸ ਹੋਣ ਨਾਲ ਵਾਲ ਹੋਰ ਵੀ ਖ਼ਰਾਬ ਹੋ ਜਾਂਦੇ ਹਨ। ਖ਼ਾਸ ਤੌਰ ’ਤੇ ਦੋ-ਮੂੰਹੇ ਵਾਲਾਂ ਦੀ ਪ੍ਰੇਸ਼ਾਨੀ ਹੋਣ ਲੱਗਦੀ ਹੈ। ਅਜਿਹੇ ’ਚ ਬਹੁਤ ਸਾਰੀਆਂ ਲੜਕੀਆਂ ਇਸ ਲਈ ਵਾਲਾਂ ਨੂੰ ਕਟਵਾਉਣਾ ਹੀ ਸਹੀ ਸਮਝਦੀਆਂ ਹਨ। ਤੁਸੀਂ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਇਸ ਪ੍ਰੇਸ਼ਾਨੀ ਤੋਂ ਨਿਜ਼ਾਤ ਪਾ ਸਕਦੇ ਹੋ। ਚੱਲੋ ਅੱਜ ਅਸੀਂ ਤੁਹਾਨੂੰ 4 ਅਜਿਹੇ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਆਪਣੇ ਦੋ-ਮੂੰਹੇ ਵਾਲਾਂ ਤੋਂ ਜਲਦ ਹੀ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਵਾਲ ਡੂੰਘਾਈ ਨਾਲ ਪੋਸ਼ਿਤ ਹੋ ਕੇ ਸੁੰਦਰ, ਸੰਘਣੇ, ਲੰਬੇ, ਚਮਕਦਾਰ ਨਜ਼ਰ ਆਉਣਗੇ।
1. ਐਲੋਵੇਰਾ ਅਤੇ ਕੈਸਟਰ ਆਇਲ
ਐਲੋਵੇਰਾ ਅਤੇ ਅਰੰਡੀ ਦੇ ਤੇਲ ’ਚ ਮੌਜੂਦ ਪੋਸ਼ਕ ਤੱਤ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਉਨ੍ਹਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਦੇ ਹਨ। ਅਜਿਹੇ ’ਚ ਦੋ-ਮੂੰਹੇ ਵਾਲਾਂ ਦੀ ਪ੍ਰੇਸ਼ਾਨੀ ਦੂਰ ਹੋ ਕੇ ਵਾਲਾਂ ਨੂੰ ਸੁੰਦਰ, ਸੰਘਣਾ ਅਤੇ ਲੰਬੇ ਹੋਣ ’ਚ ਮਦਦ ਮਿਲਦੀ ਹੈ। ਇਸ ਲਈ ਇਕ ਕੌਲੀ ’ਚ 3 ਵੱਡੇ ਚਮਚੇ ਐਲੋਵੇਰਾ ਜੈੱਲ ਅਤੇ 2 ਵੱਡੇ ਚਮਚੇ ਕੈਸਟਰ ਆਇਲ ਪਾਓ। ਫਿਰ ਦੋਵਾਂ ਦਾ ਗਾੜਾ ਪੇਸਟ ਬਣਨ ਤੱਕ ਮਿਲਾਓ। ਤਿਆਰ ਮਿਸ਼ਰਨ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲਗਾਉਂਦੇ ਹੋਏ ਪੂਰੇ ਵਾਲਾਂ ’ਤੇ ਲਗਾਓ। 30 ਮਿੰਟ ਤੱਕ ਇਸ ਨੂੰ ਲੱਗਿਆ ਰਹਿਣ ਦਿਓ। ਬਾਅਦ ’ਚ ਸ਼ੈਂਪੂ ਨਾਲ ਵਾਲਾਂ ਨੂੰ ਧੋਵੋ। ਇਸ ਨਾਲ ਵਾਲਾਂ ਦਾ ਰੁੱਖਾਪਨ ਦੂਰ ਹੋ ਪੋਸ਼ਣ ਮਿਲੇਗਾ। ਨਾਲ ਹੀ ਦੋ-ਮੂੰਹੇ ਵਾਲਾਂ ਦੀ ਸਮੱਸਿਆ ਹੌਲੀ-ਹੌਲੀ ਦੂਰ ਹੋ ਜਾਵੇਗੀ। 

PunjabKesari
2. ਖ਼ੁਦ ਤਿਆਰ ਕਰੋ ਹੇਅਰ ਆਇਲ
ਵਾਲਾਂ ਦੇ ਦੋ-ਮੂੰਹੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਘਰ ’ਚ ਹੀ ਵੱਖਰੇ-ਵੱਖਰੇ ਤੇਲ ਨੂੰ ਮਿਲਾ ਕੇ ਲਗਾ ਸਕਦੇ ਹੋ। ਇਸ ਲਈ ਇਕ ਕੌਲੀ ’ਚ ਜੈਤੂਨ ਤੇਲ, ਨਾਰੀਅਲ ਤੇਲ ਅਤੇ ਆਰੰਡੀ ਭਾਵ ਕੈਸਟਰ ਤੇਲ ਬਰਾਬਰ ਮਾਤਰਾ ’ਚ ਮਿਲਾਓ ਫਿਰ ਇਸ ਨੂੰ ਗੈਸ ਦੀ ਹੌਲੀ ਅੱਗ ’ਤੇ ਕੋਸਾ ਗਰਮ ਕਰੋ। ਤਿਆਰ ਤੇਲ ਨੂੰ ਹਲਕੇ ਹੱਥਾਂ ਨਾਲ ਵਾਲਾਂ ’ਚ ਲਗਾਉਂਦੇ ਹੋਏ ਸਿਰ ਦੀ ਮਾਲਿਸ਼ ਕਰੋ। ਇਸ ਨੂੰ 1 ਘੰਟਾ ਪੂਰੀ ਰਾਤ ਲੱਗਿਆ ਰਹਿਣ ਦਿਓ। ਬਾਅਦ ’ਚ ਸ਼ੈਂਪੂ ਨਾਲ ਸਿਰ ਧੋ ਲਓ। 

PunjabKesari
3.ਔਲਿਆਂ ਨਾਲ ਬਣਿਆ ਹੇਅਰ ਮਾਸਕ
ਦੋ-ਮੂੰਹੇ ਅਤੇ ਰੁੱਖੇ ਵਾਲਾਂ ਨੂੰ ਸੁੰਦਰ, ਸੰਘਣਾ ਅਤੇ ਚਮਕਦਾਰ ਬਣਾਉਣ ਲਈ ਔਲਿਆਂ ਦੀ ਵਰਤੋਂ ਕਰਨੀ ਬਿਹਤਰ ਹੈ। ਇਸ ਲਈ ਤੁਸੀਂ ਔਲਿਆਂ ਨੂੰ 2 ਤਰ੍ਹਾਂ ਨਾਲ ਵਰਤੋਂ ਕਰ ਸਕਦੇ ਹੋ। ਇਸ ਨਾਲ ਰੁੱਖੇ, ਬੇਜਾਨ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲੇਗਾ। ਦੋਮੂੰਹੇ ਵਾਲਾਂ ਦੀ ਸਮੱਸਿਆ ਦੂਰ ਹੋ ਕੇ ਵਾਲ ਲੰਬੇ, ਸੰਘਣੇ, ਕਾਲੇ ਮੁਲਾਇਮ ਅਤੇ ਚਮਕਦਾਰ ਨਜ਼ਰ ਆਉਣਗੇ। ਇਸ ਦਾ ਹੇਅਰ ਮਾਕਸ ਬਣਾਉਣ ਲਈ ਪੈਨ ’ਚ 1 ਕੌਲੀ ਪਾਣੀ ਅਤੇ 5-6 ਔਲੇ ਪਾ ਕੇ ਕਰੀਬ 20 ਮਿੰਟ ਤੱਕ ਹੌਲੀ ਅੱਗ ’ਤੇ ਪਕਾਓ। ਬਾਅਦ ’ਚ ਔਲਿਆਂ ਦੇ ਬੀਜ ਕੱਢ ਕੇ ਪੇਸਟ ਬਣਾਓ। ਫਿਰ ਉਸ ’ਚ 3 ਵੱਡੇ ਚਮਚੇ ਦੁੱਧ ਪਾ ਕੇ ਫੈਂਟ ਲਓ। ਤਿਆਰ ਪੇਸਟ ਨੂੰ ਵਾਲਾਂ ’ਤੇ ਕਰੀਬ 30 ਮਿੰਟ ਤੱਕ ਲਗਾਓ। ਬਾਅਦ ’ਚ ਇਸ ਨੂੰ ਸ਼ੈਂਪੂ ਨਾਲ ਧੋ ਲਓ। ਇਸ ਤੋਂ ਇਲਾਵਾ ਤੁਸੀਂ ਔਲਿਆਂ ਦਾ ਪਾਣੀ ਤਿਆਰ ਕਰਕੇ ਵੀ ਇਸ ਦੀ ਵਰਤੋਂ ਕਰ ਸਕਦੀ ਹੋ। ਇਸ ਲਈ ਜਿਸ ਪਾਣੀ ’ਚ ਤੁਸੀਂ ਔਲਿਆਂ ਨੂੰ ਉਬਾਲਿਆ ਸੀ ਉਸ ਨੂੰ ਸ਼ੈਂਪੂ ਤੋਂ ਬਾਅਦ ਵਾਲ ਧੋਣ ਲਈ ਵਰਤੋਂ ਕਰੋ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਣ ਦੇ ਨਾਲ ਦੋ-ਮੂੰਹੇ ਅਤੇ ਹੋਰ ਸਮੱਸਿਆਵਾਂ ਤੋਂ ਰਾਹਤ ਮਿਲੇਗੀ।

PunjabKesari
4. ਕੇਲੇ ਨਾਲ ਬਣਾਓ ਹੇਅਰ ਮਾਸਕ
ਕੇਲਾ ਸਿਹਤ ਨੂੰ ਬਰਕਰਾਰ ਰੱਖਣ ਦੇ ਨਾਲ ਵਾਲਾਂ ਨੂੰ ਕੰਡੀਸ਼ਨ ਕਰਨ ਦਾ ਵੀ ਕੰਮ ਕਰਦਾ ਹੈ। ਇਸ ਲਈ ਇਕ ਕੌਲੀ ’ਚ 2 ਮੈਸ਼ਡ ਕੇਲੇ, 2 ਚਮਚੇ ਦਹੀਂ, 2 ਚਮਚੇ ਸ਼ਹਿਦ, 1/2 ਨਿੰਬੂ ਦਾ ਰਸ ਮਿਲਾਓ। ਤਿਆਰ ਪੇਸਟ ਨੂੰ ਵਾਲਾਂ ਦੀ ਮਾਲਿਸ਼ ਕਰਦੇ ਹੋਏ ਲਗਾਓ। ਇਸ ਨੂੰ 30 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ’ਚ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ। ਨਾਲ ਹੀ ਦੋ-ਮੂੰਹੇ, ਵਾਲ ਝੜਨ, ਸਿਕਰੀ ਦੀ ਪ੍ਰੇਸ਼ਾਨੀ ਦੂਰ ਹੋਵੇਗੀ। ਨਾਲ ਹੀ ਵਾਲ ਸੁੰਦਰ, ਸੰਘਣੇ, ਲੰਬੇ ਅਤੇ ਸ਼ਾਇਨੀ ਹੋਣਗੇ। 


Aarti dhillon

Content Editor

Related News