Beauty Tips: ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਲਗਾਓ ਘਰ ਦਾ ਬਣਿਆ ਫੇਸਪੈਕ

Saturday, Mar 20, 2021 - 02:26 PM (IST)

Beauty Tips: ਚਿਹਰੇ ਨੂੰ ਖ਼ੂਬਸੂਰਤ ਬਣਾਉਣ ਲਈ ਲਗਾਓ ਘਰ ਦਾ ਬਣਿਆ ਫੇਸਪੈਕ

ਨਵੀਂ ਦਿੱਲੀ—ਚਿਹਰੇ ਨੂੰ ਨਿਖਾਰਨ ਅਤੇ ਹੈਲਦੀ ਸਕਿਨ ਲਈ ਸਕਰਬਿੰਗ ਅਤੇ ਫੇਸਪੈਕ ਦੋਹੇਂ ਜ਼ਰੂਰੀ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਕ ਅਜਿਹਾ ਫੇਸ ਮਾਸਕ ਜੋ ਤੁਹਾਡੇ ਲਈ ਸਕਰਬਿੰਗ ਅਤੇ ਫੇਸ ਮਾਸਕ ਦੋਹਾਂ ਦਾ ਕੰਮ ਕਰੇਗਾ। ਆਓ ਜਾਣਦੇ ਹਾਂ ਇਸ ਮਾਸਕ ਦੇ ਬਾਰੇ 'ਚ...
ਮਾਸਕ ਬਣਾਉਣ ਲਈ ਤੁਹਾਨੂੰ ਚਾਹੀਦਾ ਹੋਵੇਗਾ
ਦਹੀਂ-1 ਚਮਚਾ
ਸੰਤਰੇ ਦੇ ਸੁੱਕੇ ਛਿਲਕੇ- 1 ਚਮਚਾ
ਸ਼ਹਿਦ-2 ਟੀ ਸਪੂਨ
ਨਿੰਬੂ ਦਾ ਰਸ- 1 ਚਮਚਾ
ਚੀਨੀ-1 ਚਮਚਾ
ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਵਸਤੂਆਂ ਨੂੰ ਮਿਲਾ ਕੇ ਤੁਸੀਂ ਇਕ ਘੋਲ ਤਿਆਰ ਕਰੋ। ਇਸ ਲਈ ਇਕ ਕੱਚ ਦੀ ਕੌਲੀ ਲਓ, ਉਸ 'ਚ 1 ਚਮਚਾ ਦਹੀਂ, ਸੰਤਰੇ ਦਾ ਪਾਊਡਰ, ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਲੈਣਾ ਹੈ। ਯਾਦ ਰੱਖੋ ਇਸ 'ਚ ਚੀਨੀ ਤੁਸੀਂ ਵੱਖ ਤੋਂ ਮਿਲਾਉਣੀ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

PunjabKesari
ਫੇਸ ਪੈਕ ਤੋਂ ਪਹਿਲਾਂ ਸਕਰਬਿੰਗ
ਪੈਕ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਸਕਰੱਬ ਕਰੋ। ਇਸ ਲਈ ਤਿਆਰ ਘੋਲ 'ਚ ਚੀਨੀ ਮਿਲਾ ਕੇ ਹਲਕੇ ਹੱਥ ਨਾਲ 5-10 ਮਿੰਟ ਤੱਕ ਸਕਰਬਿੰਗ ਕਰੋ। ਚਿਹਰਾ ਚੰਗੀ ਤਰ੍ਹਾਂ ਸਾਫ ਕਰਨ ਦੇ ਬਾਅਦ ਸਾਦੇ ਪਾਣੀ ਨਾਲ ਇਸ ਨੂੰ ਸਾਫ਼ ਕਰੋ। ਉਸ ਦੇ ਬਾਅਦ ਲਗਾਓ ਫੇਸ ਮਾਸਕ। ਫੇਸ ਮਾਸਕ ਲਈ ਤੁਹਾਨੂੰ ਪਹਿਲਾਂ ਤੋਂ ਤਿਆਰ ਘੋਲ ਚਿਹਰੇ 'ਤੇ 10 ਮਿੰਟ ਲਈ ਲਗਾ ਲੈਣਾ ਹੈ। ਪੈਕ ਨੂੰ ਉਤਾਰਦੇ ਸਮੇਂ ਨਿੰਬੂ ਦੇ ਛਿਲਕੇ ਨਾਲ 1-2 ਮਿੰਟ ਤੱਕ ਬਹੁਤ ਹੀ ਹਲਕੇ ਹੱਥ ਨਾਲ ਰਗੜਨਾ ਹੈ। ਛਿਲਕੇ ਨਾਲ ਮਾਲਿਸ਼ ਦੇ ਬਾਅਦ, ਸਾਦੇ ਪਾਣੀ ਨਾਲ ਚਿਹਰਾ ਧੋ ਲਓ ਅਤੇ ਆਪਣੀ ਕੋਈ ਵੀ ਮਨਪਸੰਦ ਕਰੀਮ 'ਚ ਥੋੜ੍ਹੀ ਜਿਹੀ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ 'ਤੇ ਲਗਾਓ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਸਪੈਸ਼ਲ ਟਿਪਸ
ਕੁਝ ਔਰਤਾਂ ਘਰੇਲੂ ਫੇਸ ਮਾਸਕ ਬਣਾ ਕੇ ਫਰਿੱਜ਼ 'ਚ ਰੱਖ ਲੈਂਦੀਆਂ ਹਨ ਪਰ ਅਜਿਹਾ ਕਰਨਾ ਠੀਕ ਨਹੀਂ ਹੈ। ਖ਼ਾਸ ਤੌਰ 'ਤੇ ਜਿਸ ਪੈਕ 'ਚ ਦਹੀਂ, ਨਿੰਬੂ ਅਤੇ ਹਲਦੀ ਇਕੱਠੇ ਪਾਏ ਹੋਣ। ਇਸ ਮਾਸਕ ਨੂੰ ਤਾਜ਼ਾ ਬਣਾ ਕੇ ਚਿਹਰੇ 'ਤੇ ਲਗਾਓ, ਇਸ ਨਾਲ ਰਿਜ਼ਲਟ ਵੀ ਦੁੱਗਣਾ ਮਿਲੇਗਾ ਨਾਲ ਹੀ ਸਕਿਨ 'ਤੇ ਕਈ ਨੁਕਸਾਨ ਨਹੀਂ ਹੋਵੇਗਾ।

PunjabKesari
ਪੈਕ ਲਗਾਉਣ ਦੇ ਫ਼ਾਇਦੇ
ਇਸ ਪੈਕ ਨੂੰ ਲਗਾਉਣ ਨਾਲ ਤੁਹਾਡੇ ਚਿਹਰੇ ਦੇ ਸਾਰੇ ਬਲੈਕ ਹੈੱਡਸ ਅਤੇ ਵ੍ਹਾਈਟ ਹੈੱਡਸ ਦੂਰ ਹੋਣਗੇ। ਜਿਸ ਨਾਲ ਤੁਹਾਡੀ ਸਕਿਨ ਇਕ ਦਮ ਨਿਖਰੀ ਅਤੇ ਬੇਦਾਗ ਅਤੇ ਨਿਖਰੀ ਦਿਖਾਈ ਦੇਵੇਗੀ?
ਚਿਹਰੇ 'ਤੇ ਨਿਖਾਰ
ਜੇਕਰ ਤੁਸੀਂ ਇਸ ਪੈਕ ਦੀ ਵਰਤੋਂ ਹਫ਼ਤੇ 'ਚ ਇਕ ਵਾਰ ਕਰਦੇ ਹੋ ਤਾਂ ਤੁਹਾਡਾ ਚਿਹਰਾ ਖ਼ੂਬਸੂਰਤ ਅਤੇ ਚਮਕਦਾਰ ਦਿਖਾਈ ਦੇਵੇਗਾ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


author

Aarti dhillon

Content Editor

Related News