ਬਿਊਟੀ : ਆਪਣੀ ਸੁੰਦਰਤਾ ਦਾ ਰੱਖੋ ਖਾਸ ਧਿਆਨ
Saturday, Aug 17, 2024 - 04:36 PM (IST)
ਜਲੰਧਰ- ਹਰ ਨਾਰੀ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿਸੇ। ਆਪਣੀ ਖੂਬਸੂਰਤੀ ਨੂੰ ਨਿਖਾਰਨ ਲਈ ਉਹ ਹਰ ਸੰਭਵ ਉਪਾਅ ਕਰਦੀ ਹੈ। ਸੁੰਦਰਤਾ ਲਈ ਉਹ ਕਦੇ ਬਿਊਟੀ ਪਾਰਲਰ ਜਾਂਦੀ ਹੈ ਤਾਂ ਕਦੇ ਸਪਾ ਅਤੇ ਸੈਲੂਨ। ਅਜਿਹੇ ਕਈ ਉਪਾਅ ਹਨ ਜਿਨ੍ਹਾਂ ਨਾਲ ਤੁਸੀਂ ਆਪਣੀ ਸੁੰਦਰਤਾ ’ਤੇ ਨਿਖਾਰ ਲਿਆ ਸਕਦੇ ਹੋ। ਪੇਸ਼ ਹਨ ਤੁਹਾਡੀ ਸੁੰਦਰਤਾ ਨੂੰ ਨਿਖਾਰਨ ਲਈ ਕੁਝ ਟਿਪਸ-
* ਤੁਹਾਡੀ ਸਕਿਨ ਨੂੰ ਗਲੋਇੰਗ ਰੱਖਣ ਲਈ ਇਸ ਨੂੰ ਹਰ ਰੋਜ਼ ਕਲੀਨਜ਼, ਟੋਨ ਅਤੇ ਮੁਆਇਸਚਰਾਈਜ਼ ਜ਼ਰੂਰ ਕਰੋ। ਸਕਿਨ ਦੀ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਕਰੋ।
* ਹਰ ਹਫਤੇ ਐਕਸਫੋਲਿਏਟ ਜ਼ਰੂਰ ਕਰੋ। ਐਕਸਫੋਲਿਏਸ਼ਨ ਤੁਹਾਡੀ ਸਕਿਨ ਨੂੰ ਰੇਸ਼ਮ ਵਰਗਾ ਮੁਲਾਇਮ ਰੱਖਣ ਲਈ ਜ਼ਿਆਦਾ ਜ਼ਰੂਰੀ ਹੈ। ਇਸ ਪ੍ਰਕਿਰਿਆ ਨਾਲ ਨਾ ਸਿਰਫ ਸਕਿਨ ’ਤੇ ਮਿ੍ਰਤ ਕੋਸ਼ਿਕਾਵਾਂ ਖਤਮ ਹੁੰਦੀਆਂ ਹਨ, ਸਗੋਂ ਸਕਿਨ ਕੇਅਰ ਪ੍ਰੋਡਕਟ ਇਸ ਨਾਲ ਸੌਖੇ ਸਕਿਨ ’ਤੇ ਪ੍ਰਭਾਵ ਛੱਡ ਸਕਦੇ ਹਨ।
* ਜ਼ਿਆਦਾਤਰ ਸੰਤੁਲਿਤ ਭੋਜਨ ਕਰੋ, ਜਿਸ ’ਚ ਵਿਟਾਮਿਨ-ਏ, ਬੀ ਅਤੇ ਸੀ ਸ਼ਾਮਲ ਹੋਵੇ। ਕ੍ਰੈਸ਼ ਡਾਇਟਸ ਦਾ ਤੁਹਾਡੀ ਸਕਿਨ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
* ਹਰ ਰੋਜ਼ 10 ਤੋਂ 15 ਗਿਲਾਸ ਪਾਣੀ ਜ਼ਰੂਰ ਪੀਵੋ। ਇਸ ਨਾਲ ਤੁਹਾਡੀ ਸਕਿਨ ’ਚੋਂ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।
* ਹਰ ਮਹੀਨੇ ਸੈਲੂਨ ’ਚ ਸਕਿਨ ਟ੍ਰੀਟਮੈਂਟ ਲਈ ਜ਼ਰੂਰ ਜਾਓ, ਤਾਂ ਕਿ ਤੁਹਾਡੀ ਸਕਿਨ ਦੀ ਸਹੀ ਢੰਗ ਨਾਲ ਸੰਭਾਲ ਹੋ ਸਕੇ। ਸਕਿਨ ਟ੍ਰੀਟਮੈਂਟ ਦੀ ਕਿਸਮ ਉਮਰ ਦੇ ਅਨੁਸਾਰ ਹੁੰਦੀ ਹੈ।
* ਕਿਸੇ ਵਧੀਆ ਸਕਿਨ ਕਲੀਨਿਕ ’ਚ ਰੈਗੂਲਰ ਕਰਾਇਆ ਸਕਿਨ ਟ੍ਰੀਟਮੈਂਟ ਨਾ ਸਿਰਫ ਤੁਹਾਡੀ ਸਕਿਨ ਨੂੰ ਤਾਜ਼ਾ ਦਿਸਣ ’ਚ ਮਦਦ ਕਰਦਾ ਹੈ, ਨਾਲ ਹੀ ਉਮਰ ਵਧਾਉਣ ਦੇ ਸੰਕੇਤਾਂ ਨੂੰ ਵੀ ਰੋਕਦਾ ਹੈ।
ਸੁੰਦਰਤਾ ਲਈ ਕੁਝ ਘਰੇਲੂ ਟਿਪਸ
* ਹੱਥ ਖੁਰਦਰੇ ਹੋਣ ’ਤੇ ਗਲਿਸਰੀਨ ’ਚ ਨਿੰਬੂੂ ਦਾ ਰਸ ਮਿਲਾ ਕੇ ਹੱਥਾਂ ’ਤੇ ਰਗੜੋ। ਖੁਰਦਰਾਪਨ ਘੱਟ ਹੋ ਕੇ ਹੱਥਾਂ ਦੀ ਸਕਿਨ ਕੋਮਲ ਹੋਵੇਗੀ।
* ਦੰਦਾਂ ਨੂੰ ਚਮਕਦਾਰ ਬਣਾਉਣ ਲਈ ਨਿੰਬੂ ਅਤੇ ਸੰਤਰਿਆਂ ਦੇ ਛਿਲਕਿਆਂ ਨੂੰ ਧੁੱਪ ’ਚ ਸੁਕਾ ਕੇ ਪੀਸ ਲਓ। ਉਸ ਚੂਰਨ ਨੂੰ ਦੰਦਾਂ ’ਤੇ ਮਲਣ ਨਾਲ ਦੰਦ ਚਮਕ ਜਾਣਗੇ।
* ਝੁਰੜੀਆਂ ਨੂੰ ਦੂਰ ਕਰਨ ਲਈ ਸ਼ਹਿਦ ’ਚ ਨਿੰਬੂ ਦਾ ਰਸ ਮਿਲਾ ਕੇ ਝੁਰੜੀਆਂ ਦੀ ਜਗ੍ਹਾ ’ਤੇ ਲਗਾਓ। 15 ਮਿੰਟ ਬਾਅਦ ਸਕਿਨ ਨੂੰ ਸਾਫ ਪਾਣੀ ਨਾਲ ਧੋਅ ਲਓ। ਲਗਾਤਾਰ ਇਸਤੇਮਾਲ ਕਰਨ ’ਤੇ ਝੁਰੜੀਆਂ ਘਟ ਜਾਣਗੀਆਂ।
* ਬੁੱਲ੍ਹ ਅਤੇ ਗੱਲ੍ਹਾਂ ਨੂੰ ਗੁਲਾਬੀ ਬਣਾਈ ਰੱਖਣ ਲਈ ਕੇਸਰ ਦੀਆਂ ਚਾਰ ਪੱਤੀਆਂ ਨੂੰ ਦੁੱਧ ’ਚ ਪੀਸ ਕੇ ਗੱਲ੍ਹਾਂ ਅਤੇ ਬੁੱਲ੍ਹਾਂ ’ਤੇ ਲਗਾਓ।
* ਨਿੰਬੂੂ ਦੇ ਰਸ ’ਚ ਆਂਵਲੇ ਦਾ ਚੂਰਨ ਮਿਲਾ ਕੇ ਵਾਲਾਂ ’ਤੇ ਲਗਾਉਣ ਨਾਲ ਵਾਲਾਂ ਦਾ ਝੜਨਾ ਬੰਦ ਹੁੰਦਾ ਹੈ ਅਤੇ ਹਰ ਰੋਜ਼ ਵਰਤਣ ਨਾਲ ਵਾਲ ਕਾਲੇ ਅਤੇ ਲੰਬੇ ਹੁੰਦੇ ਹਨ। ਵਾਲਾਂ ਦੇ ਝੜਨ ਦਾ ਮੁੱਖ ਕਾਰਨ ਪੂਰੀ ਤਰ੍ਹਾਂ ਭੋਜਨ ਨਾ ਕਰਨਾ ਹੁੰਦਾ ਹੈ। ਆਪਣੇ ਭੋਜਨ ’ਚ ਸਹੀ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥਾਂ ਦਾ ਸੇਵਨ ਕਰੋ।
* ਕਿੱਲ, ਮੁਹਾਸੇ ਹੋਣ ’ਤੇ ਨਿੰਮ ਦੀਆਂ ਪੱਤੀਆਂ ਦਾ ਰਸ, ਪੁਦੀਨੇ ਦਾ ਰਸ, ਮੁਲਤਾਨੀ ਮਿੱਟੀ ਦਾ ਪਾਊਡਰ ਮਿਲਾ ਕੇ ਲੇਪ ਤਿਆਰ ਕਰੋ। ਹਰ ਰੋਜ਼ ਲੇਪ ਕਰਨ ਨਾਲ ਕਿੱਲ-ਮੁਹਾਸੇ ਦੂਰ ਹੋ ਜਾਂਦੇ ਹਨ।
* ਖੁਸ਼ਕ ਸਕਿਨ ਲਈ ਚੀਕੂ, ਪਪੀਤੇ ਦੇ ਗੁੱਦੇ ਨੂੰ 1 ਚੱਮਚ ਕ੍ਰੀਮ ’ਚ ਮਿਕਸ ਕਰ ਕੇ ਚਿਹਰੇ, ਗਰਦਨ, ਬਾਂਹ ਤੇ ਲਗਾਓ। ਕੁਝ ਸਮੇਂ ਬਾਅਦ ਸਕਿਨ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।
* ਚਿਹਰੇ ’ਤੇ ਪਪੀਤਾ ਅਤੇ ਮਿਲਕ ਪਾਊਡਰ ਚੰਗੀ ਤਰ੍ਹਾਂ ਫੈਂਟ ਕੇ ਲਗਾਓ। 15-20 ਮਿੰਟਾਂ ਬਾਅਦ ਚਿਹਰਾ ਧੋਅ ਲਓ।