ਖੂਬਸੂਰਤ ਤੇ ਬੇਸ਼ਕੀਮਤੀ ‘ਹੀਰੇ’ ਦੇਣਗੇ ਸਟਾਈਲਿਸ਼ ਲੁੱਕ
Saturday, Aug 10, 2024 - 11:19 AM (IST)

ਜਲੰਧਰ- ਬਦਲਦੇ ਟ੍ਰੈਂਡਸ ਨਾਲ ਜਿਊਲਰੀ ਦਾ ਫੈਸ਼ਨ ਵੀ ਕਾਫੀ ਬਦਲ ਗਿਆ ਹੈ। ਸੋਨੇ ਅਤੇ ਮੋਤੀ ਦੀ ਥਾਂ ਹੁਣ ਡਾਇਮੰਡ ਜਿਊਲਰੀ ਨੇ ਲਈ ਹੈ। ਡਾਇਮੰਡ ਹੁਣ ਫੈਸ਼ਨ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਸਾਡੇ ਸੱਭਿਆਚਾਰ ’ਚ, ਹੀਰਿਆਂ ਨੂੰ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆਉਣ ਲਈ ਮੰਨਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਹੁਣ ਇਸ ਦੀ ਵਰਤੋਂ ਸਿਰਫ ਰਿੰਗਾਂ ਜਾਂ ਹਾਰਾਂ ’ਚ ਹੀ ਨਹੀਂ, ਸਗੋਂ ਕਈ ਤਰ੍ਹਾਂ ਦੇ ਸਮਾਨ ’ਚ ਵੀ ਕੀਤੀ ਜਾ ਸਕਦੀ ਹੈ। ਤੁਸੀਂ ਹੀਰਿਆਂ ’ਤੇ ਭਰੋਸਾ ਕਰ ਕੇ ਵੀ ਆਪਣੀ ਪਰਸਨੈਲਿਟੀ ਨੂੰ ਹੋਰ ਸਟਾਈਲਿਸ਼ ਬਣਾ ਸਕਦੇ ਹੋ।
ਬ੍ਰੇਸਲੈੱਟਸ
ਡਾਇਮੰਡ ਬ੍ਰੇਸਲੈੱਟਸ ਜਾਂ ਕੰਗਨ ਨੂੰ ਸਟਾਈਲ ਕਰ ਕੇ ਤੁਸੀਂ ਹੋਰ ਵੀ ਆਕਰਸ਼ਕ ਬਣ ਸਕਦੇ ਹੋ। ਇਸ ਨੂੰ ਕਿਸੇ ਵੀ ਵੈਸਟਰਨ ਜਾਂ ਟ੍ਰੈਡੀਸ਼ਨਲ ਡ੍ਰੈੱਸ ਨਾਲ ਆਸਾਨੀ ਨਾਲ ਕੈਰੀ ਕਰ ਸਕਦੇ ਹੋ।
ਬ੍ਰੋਚ
ਡਾਇਮੰਡ ਬ੍ਰੋਚ ਦੀ ਵਰਤੋਂ ਖਾਸ ਕਰਕੇ ਈਵੈਂਟਸ ਅਤੇ ਫਾਰਮਲ ਮੌਕਿਆਂ ’ਤੇ ਕੀਤੀ ਜਾਂਦੀ ਹੈ। ਅੱਜਕਲ ਲੜਕੇ ਵੀ ਬ੍ਰੋਚ ਕੈਰੀ ਕਰਕੇ ਆਪਣੇ ਲਗਜ਼ਰੀ ਲਾਈਫਸਟਾਈਲ ਨੂੰ ਫਲਾਂਟ ਕਰਦੇ ਹਨ।
ਡਾਇਮੰਡ ਹੈੱਡਪੀਸ
ਹਾਲ ਹੀ ’ਚ ਈਸ਼ਾ ਅੰਬਾਨੀ ਨੇ ਆਪਣੇ ਵਾਲਾਂ ਨੂੰ ਡਾਇਮੰਡ ਜੜੇ ਹੈੱਡਪੀਸ ਨਾਲ ਸਜਾਇਆ ਸੀ, ਜੋ ਕਿਸੇ ਹਾਰ ਦੀ ਤਰ੍ਹਾਂ ਲੱਗ ਰਿਹਾ ਸੀ। ਇਸ ਹੈੱਡਪੀਸ ’ਤੇ ਲੱਗਾ ਹੀਰਾ ਵੱਖ-ਵੱਖ ਸੀ।
ਐਂਕਲੇਟਸ
ਡਾਇਮੰਡ ਐਂਕਲੇਟਸ ਦੇਖਣ ’ਚ ਤਾਂ ਖੂਬਸੂਰਤ ਹੁੰਦੇ ਹੀ ਹਨ, ਨਾਲ ਹੀ ਇਹ ਸਟਾਈਲ ਕਰਨ ’ਚ ਵੀ ਬਹੁਤ ਚੰਗੇ ਹੁੰਦੇ ਹਨ। ਇਹ ਰਵਾਇਤੀ ਅਤੇ ਆਧੁਨਿਕ ਦੋਵਾਂ ਤਰ੍ਹਾਂ ਦੇ ਫੈਸ਼ਨ ’ਚ ਟ੍ਰੈਂਡੀ ਹੈ।
ਨੈੱਕਲੇਸ
ਡਾਇਮੰਡ ਨੈੱਕਲੇਸ ਕਿਸੇ ਵੀ ਖਾਸ ਮੌਕੇ ਲਈ ਪਰਫੈਕਟ ਹੁੰਦੇ ਹਨ। ਪ੍ਰਿਅੰਕਾ ਚੋਪੜਾ ਦਾ ਇਹ ਡ੍ਰਾਪ ਸ਼ੇਪ ਦਾ ਖੂਬਸੂਰਤ ਚਮਚਮਾਉਂਦਾ ਨੈੱਕਲੇਸ ਵੀ ਖੂਬ ਚਰਚਾ ’ਚ ਰਿਹਾ ਸੀ। ਇਸ ਜਿਊਲਰੀ ਨੇ ਉਨ੍ਹਾਂ ਦੀ ਖੂਬਸੂਰਤੀ ’ਚ ਚਾਰ ਚੰਨ ਲਗਾਉਣ ਦਾ ਕੰਮ ਕੀਤਾ ਸੀ।
ਰਿੰਗਸ
ਰਿੰਗਸ ਜਿਊਲਰੀ ਦਾ ਖਾਸ ਹਿੱਸਾ ਹੁੰਦੀ ਹੈ, ਹੱਥਾਂ ਦੀ ਖੂਬਸੂਰਤੀ ਨੂੰ ਡਿਫਾਈਨ ਕਰਨ ਦਾ ਕੰਮ ਰਿੰਗ ਹੀ ਕਰਦੀ ਹੈ। ਇਨ੍ਹੀਂ ਦਿਨੀਂ ਡਾਇਮੰਡ ਰਿੰਗ ਲੜਕੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਇਹ ਰਾਊਂਡ ਕੱਟ, ਪ੍ਰਿੰਸੈੱਸ ਕੱਟ, ਕੁਸ਼ਨ ਕੱਟ, ਏਮਰਾਲਡ ਕੱਟ ਵਰਗੀਆਂ ਕਈ ਸ਼ੇਪਸ ’ਚ ਮਿਲ ਜਾਂਦੀਆਂ ਹਨ।
ਈਅਰਰਿੰਗਸ
ਡਾਇਮੰਡ ਈਅਰਰਿੰਗਸ ਦਾ ਪੇਅਰ ਕਿਸੇ ਵੀ ਆਉਟਫਿਟ ਨੂੰ ਗਲੈਮਰਸ ਬਣਾ ਸਕਦਾ ਹੈ। ਸਟੱਡਸ, ਹੂਪਸ ਅਤੇ ਚਾਂਦਬਾਲੀ ਈਅਰਰਿੰਗਸ ’ਚ ਡਾਇਮੰਡ ਦੀ ਵਰਤੋਂ ਵੀ ਬਹੁਤ ਪਾਪੂਲਰ ਹੈ।
ਡਾਇਮੰਡ ਪਹਿਨਣ ਦੇ ਫਾਇਦੇ
ਡਾਇਮੰਡ ਜਿਊਲਰੀ ਕਿਸੇ ਵੀ ਆਊਟਫਿਟ ਨੂੰ ਗਲੈਮਰਸ ਬਣਾ ਦਿੰਦੀ ਹੈ ਅਤੇ ਇਸ ਨੂੰ ਪਹਿਨਣ ਨਾਲ ਤੁਹਾਨੂੰ ਇਕ ਰਾਇਲ ਅਤੇ ਐਲੀਗੈਂਟ ਲੁੱਕ ਮਿਲਦੀ ਹੈ।
ਡਾਇਮੰਡ ਬਹੁਤ ਹੀ ਟਿਕਾਊ ਹੁੰਦੇ ਹਨ ਅਤੇ ਲੰਬੇ ਸਮੇਂ ਤਕ ਚੱਲਣ ਵਾਲੇ ਹੁੰਦੇ ਹਨ। ਇਹ ਇਕ ਚੰਗਾ ਨਿਵੇਸ਼ ਮੰਨਿਆ ਜਾਂਦਾ ਹੈ।
ਡਾਇਮੰਡ ਜਿਊਲਰੀ ਕਈ ਸੱਭਿਆਚਾਰਕ ਅਤੇ ਰਵਾਇਤੀ ਮੌਕਿਆਂ ’ਤੇ ਪਹਿਨੀ ਜਾਂਦੀ ਹੈ, ਜੋ ਤੁਹਾਡੇ ਸਟਾਈਲ ਸਟੇਟਮੈਂਟ ਨੂੰ ਹੋਰ ਵੀ ਵਧਾਉਂਦੀ ਹੈ।
ਡਾਇਮੰਡ ਪਹਿਨਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੁੰਦਾ ਹੈ ਅਤੇ ਤੁਸੀਂ ਜ਼ਿਆਦਾ ਆਤਮਨਿਰਭਰ ਮਹਿਸੂਸ ਕਰਦੇ ਹੋ।