ਇਸ ਮੰਦਰ ''ਚ ਭੁੱਲ ਕੇ ਵੀ ਨਹੀਂ ਜਾਂਦੇ ਪ੍ਰੇਮੀ ਜੋੜੇ
Tuesday, Jan 03, 2017 - 05:33 PM (IST)

ਸਹਾਰਨਪੁਰ — ਲੋਕ ਆਪਣੇ ਪਿਆਰ ਨੂੰ ਪਾਉਣ ਲਈ ਕੀ ਕੁਝ ਨਹੀਂ ਕਰਦੇ। ਕਈ ਲੋਕ ਮੰਦਰਾਂ ''ਚ ਜਾ ਕੇ ਪੂਜਾ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਪਿਆਰ ਸਲਾਮਤ ਰਹੇ। ਆਓ ਜਾਣਦੇ ਹਾਂ ਇੱਕ ਇਸ ਤਰ੍ਹਾਂ ਦੇ ਮੰਦਰ ਬਾਰ,ੇ ਜਿੱਥੇ ਲੋਕਾਂ ਦੇ ਸਿਰ ਤੋਂ ਪਿਆਰ ਦਾ ਭੂਤ ਉਤਰ ਜਾਂਦਾ ਹੈ। ਜੀ ਹਾਂ, ਉੱਤਰ ਪ੍ਰਦੇਸ਼ ''ਚ ਇਸ ਮੰਦਰ ''ਚ ਕੁਝ ਅਜਿਹਾ ਹੀ ਕੀਤਾ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ''ਚ ਸਥਿਤ ਹਨੂੰਮਾਨ ਮੰਦਰ ਪਿਆਰ ਕਰਨ ਵਾਲਿਆਂ ਦੇ ਲਈ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਪ੍ਰੇਮੀ ਜੋੜੇ ਭੁੱਲ ਕੇ ਵੀ ਪੈਰ ਨਹੀਂ ਰੱਖਦੇ।
ਇਸ ਮੰਦਰ ''ਚ ਲੋਕਾਂ ਦੇ ਪਿਆਰ ਦਾ ਇਲਾਜ ਹੁੰਦਾ ਹੈ। ਮੰਦਰ ''ਚ ਲੋਕ ਦੂਰੋਂ-ਦੂਰੋਂ ਆਪਣੇ ਪਰਿਵਾਰ ਦੇ ਲੋਕਾਂ ਦੇ ਸਿਰ ''ਤੇ ਚੜ੍ਹੇ ਇਸ਼ਕ ਦੇ ਭੂਤ ਤੋਂ ਪਿੱਛਾ ਛੁਡਾਉਣ ਲਈ ਆਉਂਦੇ ਹਨ, ਇੱਥੇ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜ਼ਿਆਦਾਤਰ ਲੋਕ ਮੰਗਲਵਾਰ ਅਤੇ ਸ਼ਨੀਵਾਰ ਨੂੰ ਆÀੁਂਦੇ ਹਨ। ਹਰ ਸ਼ਨੀਵਾਰ ਅਤੇ ਮੰਗਲਵਾਰ ਨੂੰ ਪੂਜਾ ਦੇ ਬਾਅਦ ਮੰਦਰ ਦੇ ਪੁਜਾਰੀ ਪਿਆਰ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਕੁਝ ਉਪਾਅ ਦੱਸਦੇ ਹਨ। ਇਹ ਮੰਦਰ ਕਾਫੀ ਮਸ਼ਹੂਰ ਹੈ।