ਝੁਰੜੀਆਂ ਨੂੰ ਦੂਰ ਕਰਨ ਲਈ ਅਪਨਾਓ ਇਹ ਘਰੇਲੂ ਨੁਸਖੇ

02/01/2017 3:30:15 PM

ਮੁੰਬਈ— ਝੁਰੜੀਆਂ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜ ਕੇ ਰੱਖ ਦਿੰਦੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਲੜਕੀਆਂ ਕਈ ਤਰ੍ਹਾਂ ਦੇ ਉਪਾਅ ਕਰਦੀਆਂ ਹਨ। ਪਰ ਕੋਈ ਫਰਕ ਨਹੀਂ ਪੈਂਦਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਣ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਝੁਰੜੀਆਂ ਨੂੰ ਖਤਮ ਕਰ ਸਕਦੇ ਹੋ। ਇਹ ਉਪਾਅ ਕੁਦਰਤੀ ਵੀ ਹੈ ਅਤੇ ਬਹੁਤ ਫਾਇਦੇਮੰਦ ਵੀ ਹੈ।
1. ਪਹਿਲਾਂ ਉਪਾਅ 
- 1 ਚੁਟਕੀ ਹਲਦੀ
- 2 ਚਮਚ ਦਹੀ
ਵਿਧੀ
ਇੱਕ ਕੌਲੀ ''ਚ ਦਹੀ ਅਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਨੂੰ 15 ਮਿੰਟ ਲਈ ਚਿਹਰੇ ''ਤੇ ਲਗਾਓ। ਅਤੇ ਫਿਰ ਠੰਡੇ ਪਾਣੀ ਨਾਲ ਚਿਹਰੇ ਨੂੰ ਧੋਵੋ।
2. ਦੂਸਰਾ ਉਪਾਅ 
- 1-2 ਕੱਪ ਸੇਬ ਦਾ ਟੁਕੜੇ
- 2 ਚਮਚ ਦੁੱਧ 
-3. 1 ਚਮਚ ਸ਼ਹਿਦ
- ਸਭ ਤੋਂ ਪਹਿਲਾਂ ਸੇਬ ਦੇ ਟੁਕੜਿਆਂ ਨੂੰ ਚੰਗੀ ਤਰ੍ਹਾਂ ਮਸਲ ਲਓ। ਹੁਣ ਇੱਕ ਕੌਲੀ ''ਚ ਮਸਲੇ ਹੋਏ ਸੇਬ ਪਾ ਦਿਓ।  ਫਿਰ ਉੱਪਰ ਦੁੱਧ ਪਾਊਡਰ ਅਤੇ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ ਇਸ ਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ''ਤੇ 15 ਮਿੰਟ ਤੱਕ ਲਗਾਓ ਫਿਰ ਸਧਾਰਨ ਪਾਣੀ ਨਾਲ ਚਿਹਰਾ ਧੋ ਲਓ।
- ਇਸਦੇ ਇਲਾਵਾ ਤੁਸੀਂ ਨਾਰੀਅਲ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਰੋਜ਼ ਸੌਂਣ ਤੋਂ ਪਹਿਲਾਂ ਝੁਰੜੀਆਂ ''ਤੇ ਹਲਕੇ ਹੱਥਾਂ ਨਾਲ ਮਸਾਜ਼ ਕਰੋ।


Related News