ਥ੍ਰੇਡ ਵਰਕ ਨਾਲ ਤਿਆਰ ਲੇਡਿਜ਼ ਸੂਟ ਬਣੇ ਅੰਮ੍ਰਿਤਸਰੀ ਔਰਤਾਂ ਦੀ ਪਸੰਦ

Tuesday, Jun 25, 2024 - 05:27 PM (IST)

ਥ੍ਰੇਡ ਵਰਕ ਨਾਲ ਤਿਆਰ ਲੇਡਿਜ਼ ਸੂਟ ਬਣੇ ਅੰਮ੍ਰਿਤਸਰੀ ਔਰਤਾਂ ਦੀ ਪਸੰਦ

ਅੰਮ੍ਰਿਤਸਰ- ਔਰਤਾਂ ਦੇ ਇੰਡੀਅਨ ਵੇਅਰ ਆਊਟਫਿਟਸ ’ਤੇ ਮੌਕੇ ਵੱਖ-ਵੱਖ ਤਰ੍ਹਾਂ ਦੇ ਏਬ੍ਰਾਯਡਰੀ ਦੇਖਣ ਨੂੰ ਮਿਲਦੀ ਹੈ। ਵੱਖ-ਵੱਖ ਆਕੇਜਸ਼ ਲਈ ਔਰਤਾਂ ਵੱਖ-ਵੱਖ ਤਰ੍ਹਾਂ ਦੀਆਂ ਏਬ੍ਰਾਯਡਰੀ ਵਾਲੇ ਇੰਡੀਅਨ ਆਊਟਫਿਟਸ ਪਹਿਨਣਾ ਪਸੰਦ ਕਰਦੀਆਂ ਹਨ। ਔਰਤਾਂ ਦੇ ਆਊਟਫਿਟਸ ’ਚ ਜੋ ਏਬ੍ਰਾਯਡਰੀ ਜ਼ਿਆਦਾ ਟ੍ਰੇਂਡ ਕਰਦੀ ਹੈ, ਉਸ ਵਿਚ ਜਰਦੋਜੀ, ਸੀ. ਪੀ. ਅਤੇ ਥ੍ਰੇਡ ਵਰਕ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ।
ਇੱਥੋਂ ਤੱਕ ਗੱਲ ਜਰਦੋਸ਼ੀਆਂ ਸੀ. ਪੀ. ਵਰਕ ਦੀ ਹੋਵੇ ਤਾਂ ਇਸ ਤਰ੍ਹਾਂ ਦੇ ਵਰਕ ਅਕਸਰ ਵਿਆਹ ਸ਼ਾਦੀ ’ਚ ਪਹਿਨੇ ਜਾਣ ਵਾਲੇ ਆਊਟਫਿਟਸ ’ਤੇ ਕੀਤੇ ਜਾਂਦੇ ਹਨ ਜੋ ਕਿ ਡ੍ਰੇਸ ਨੂੰ ਕਾਫੀ ਭਾਰੀ ਭਰਕਮ ਲੁੱਕ ਪ੍ਰਦਾਨ ਕਰਦੇ ਹਨ ਅਤੇ ਜੇਕਰ ਥ੍ਰੇਡ ਵਰਕ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਆਪ ਵਿਚ ਦੇਖਣ ’ਚ ਕਾਫੀ ਰਾਇਲ ਲੁੱਕ ਹੁੰਦੇ ਹਨ, ਜਿਨ੍ਹਾ ਨੂੰ ਆਮ ਅਤੇ ਖਾਸ ਦੋਨੋਂ ਤਰ੍ਹਾਂ ਦੇ ਮੌਕਿਆਂ ’ਤੇ ਪਾਇਆ ਜਾ ਸਕਦਾ ਹੈ। ਉਸ ’ਤੇ ਇਸ ਤਰ੍ਹਾਂ ਦੇ ਥ੍ਰੇਡ ਵਰਕ ਵਾਲੇ ਆਊਟਫਿਟਸ ਪਹਿਨਣ ’ਚ ਕਾਫੀ ਅਰਾਮਦਾਇਕ ਹੁੰਦੇ ਹਨ, ਅਰਾਮਦਾਇਕ ਹੋਣ ਦੇ ਨਾਲ-ਨਾਲ ਵਰਕ ਦੇ ਆਊਟਫਿਟਸ ਦੇਖਣ ’ਚ ਵੀ ਕਾਫੀ ਆਕਰਸ਼ਿਕ ਲੱਗਦੇ ਹਨ।
ਥ੍ਰੇਡ ਵਰਕ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਪਲੇਨ ਫੈਬ੍ਰਿਕ ਦੇ ਉਪਰ ਕੰਬੀਨੇਸ਼ਨ ਨਾਲ ਵਰਕ ਕੀਤਾ ਜਾਂਦਾ ਹੈ ਜਾਂ ਫਿਰ ਮਲਟੀ ਕਲਰ ਥ੍ਰੇਡ ਦੇ ਨਾਲ ਵਰਕ ਕੀਤਾ ਜਾਂਦਾ ਹੈ ਜੋ ਕਿ ਇਸ ਤੋਂ ਹੋਰ ਵੀ ਜ਼ਿਆਦਾ ਆਕਰਸ਼ਿਕ ਬਣਾਉਣ ’ਚ ਸਹਾਇਕ ਸਿੱਧ ਹੁੰਦੇ ਹਨ। ਅੱਜ-ਕੱਲ ਕੁਝ ਇਸ ਤਰ੍ਹਾਂ ਦਾ ਟ੍ਰੇਂਡ ਅੰਮ੍ਰਿਤਸਰ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ, ਅੱਜ-ਕੱਲ ਟ੍ਰੇਂਡ ਵਰਕ ਦੇ ਇੰਡੀਅਨ ਆਊਟਫਿਟਸ ਪਹਿਨਣਾ ਅੰਮ੍ਰਿਤਸਰ ’ਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ’ਚ ਪਾ ਕੇ ਪੁੱਜ ਰਹੀਆ ਹਨ। ਜਗ ਬਾਣੀ ਦੀ ਟੀਮ ਨੇ ਵੱਖ-ਵੱਖ ਮੌਕਿਆਂ ’ਤੇ ਪੁੱਜੀਆਂ ਅੰਮ੍ਰਿਤਸਰ ਦੀਆਂ ਔਰਤਾਂ ਦੀਆਂ ਤਸਵੀਰਾਂ ਆਪਣੇ ਕੈਮਰੇ ’ਚ ਕੈਦ ਕੀਤੀਆਂ ਹਨ।


author

Aarti dhillon

Content Editor

Related News